4,000mAh ਬੈਟਰੀ ਵਾਲਾ Lava X3 ਸਿਰਫ 6,999 ਰੁਪਏ ''ਚ ਲਾਂਚ, ਨਾਲ ਫ੍ਰੀ ਮਿਲੇਗਾ ਨੈੱਕਬੈਂਡ

Monday, Dec 19, 2022 - 01:03 PM (IST)

4,000mAh ਬੈਟਰੀ ਵਾਲਾ Lava X3 ਸਿਰਫ 6,999 ਰੁਪਏ ''ਚ ਲਾਂਚ, ਨਾਲ ਫ੍ਰੀ ਮਿਲੇਗਾ ਨੈੱਕਬੈਂਡ

ਗੈਜੇਟ ਡੈਸਕ- ਭਾਰਤੀ ਸਮਾਰਟਫੋਨ ਬ੍ਰਾਂਡ ਲਾਵਾ ਨੇ ਆਪਣੇ ਸਸਤੇ ਫੋਨ Lava X3 ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਸਿਰਫ 6,999 ਰੁਪਏ ਦੀ ਕੀਮਤ 'ਤੇ ਪੇਸ਼ ਕੀਤਾ ਗਿਆ ਹੈ। ਲਾਵਾ ਐਕਸ 3 ਨੂੰ 4ਜੀ ਕੁਨੈਕਟੀਵਿਟੀ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਨ 'ਚ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਵਾਲੀ ਡਿਸਪਲੇਅ ਦਾ ਸਪੋਰਟ ਦਿੱਤਾ ਗਿਆ ਹੈ। ਫੋਨ ਭਾਰਤ 'ਚ Redmi A1+ ਅਤੇ Realme C33 ਨੂੰ ਟੱਕਰ ਦੇਣ ਵਾਲਾ ਹੈ।

Lava X3 ਦੀ ਕੀਮਤ ਅਤੇ ਉਪਲੱਬਧਤਾ

ਲਾਵਾ ਐਕਸ 3 ਨੂੰ ਆਰਕਟਿਕ ਬਲਿਊ, ਚਾਰਕੋਲ ਬਲੈਕ ਅਤੇ ਲਸਟਰ ਬਲਿਊ ਰੰਗ 'ਚ ਖਰੀਦਿਆ ਜਾ ਸਕੇਗਾ। ਫੋਨ ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 6,999 ਰੁਪਏ ਰੱਖੀ ਗਈ ਹੈ। 20 ਦਸੰਬਰ ਨੂੰ ਪ੍ਰੀ-ਆਰਡਰ ਕਰਨ 'ਤੇ ਫੋਨ ਦੇ ਨਾਲ 2,999 ਰੁਪਏ ਦੀ ਕੀਮਤ ਦੇ Lava ProBuds N11 ਨੈੱਕਬੈਂਡ ਨੂੰ ਫ੍ਰੀ 'ਚ ਲਿਆ ਜਾ ਸਕਦਾ ਹੈ।

Lava X3 ਦੇ ਫੀਚਰਜ਼

ਲਾਵਾ ਐਕਸ 3 ਦੇ ਨਾਲ ਐਂਡਰਾਇਡ 12 ਗੋ ਐਡੀਸ਼ਨ ਦਾ ਸਪੋਰਟ ਮਿਲਦਾ ਹੈ। ਲਾਵਾ ਐਕਸ 3 'ਚ 6.53 ਇੰਚ ਦੀ ਐੱਚ.ਡੀ. ਪਲੱਸ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਦਿੱਤੀ ਗਈ ਹੈ, ਜੋ ਵਾਟਰਡ੍ਰੋਪ ਨੋਚ ਦੇ ਨਾਲ ਆਉਂਦੀ ਹੈ। ਫੋਨ ਦੇ ਨਾਲ ਕਵਾਡ-ਕੋਰ ਹੇਲੀਓ 22 ਪ੍ਰੋਸੈਸਰ ਮਿਲਦਾ ਹੈ, ਜੋ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਦੀ ਸਪੋਰਟ ਦੇ ਨਾਲ ਆਉਂਦਾ ਹੈ। ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। ਫੋਨ 'ਚ ਕੁਨੈਕਟੀਵਿਟੀ ਲਈ ਫਿੰਗਰਪ੍ਰਿੰਟ ਸੈਂਸਰ ਵੀ ਮਿਲਦਾ ਹੈ।

ਫੋਟੋਗ੍ਰਾਫੀ ਲਈ ਫੋਨ 'ਚ ਡਿਊਲ ਕੈਮਰਾ ਦਿੱਤਾ ਗਿਆ ਹੈ ਜਿਸ ਵਿਚ 8 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਅਤੇ ਦੂਜਾ VGA ਲੈੱਨਜ਼ ਦਿੱਤਾ ਗਿਆ ਹੈ। ਰੀਅਰ ਕੈਮਰੇ ਦੇ ਨਾਲ ਐੱਲ.ਈ.ਡੀ. ਫਲੈਸ਼ ਦਾ ਸਪੋਰਟ ਮਿਲਦਾ ਹੈ। ਫੋਨ 'ਚ ਸੈਲਫੀ ਅਤੇ ਵੀਡੀਓ ਕਾਲ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 

ਲਾਵਾ ਐਕਸ 3 ਦੇ ਨਾਲ 4,000mAh ਦੀ ਬੈਟਰੀ ਦਿੱਤੀ ਗਈ ਹੈ ਜੋ 10 ਵਾਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਫੋਨ 'ਚ ਕੁਨੈਕਟੀਵਿਟੀ ਲਈ 4G VoLTE, ਯੂ.ਐੱਸ.ਬੀ. ਟਾਈਪ-ਸੀ ਪੋਰਟ, 3.5mm ਹੈੱਡਫੋਨ ਜੈੱਕ, ਵਾਈ-ਫਾਈ ਅਤੇ ਜੀ.ਪੀ.ਐੱਸ. ਦਾ ਸਪੋਰਟ ਮਿਲਦਾ ਹੈ।


author

Rakesh

Content Editor

Related News