ਇਸ ਕੰਪਨੀ ਨੇ ਲਾਂਚ ਕੀਤਾ ਬਜਟ ਕੈਟੇਗਰੀ ''ਚ ਨਵਾਂ ਸਮਾਰਟਫੋਨ
Tuesday, Jul 19, 2016 - 01:36 PM (IST)

ਜਲੰਧਰ- ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਲਾਵਾ ਨੇ ਨਵਾਂ X17 ਸਮਾਰਟਫੋਨ ਲਾਂਚ ਕੀਤਾ ਹੈ। ਇਸ ਸਮਾਰਟਫੋਨ ਦੀ ਕੀਮਤ 6,899 ਰੁਪਏ ਹੈ ਅਤੇ ਇਸ ਨੂੰ ਕੰਪਨੀ ਦੀ ਆਫਿਸ਼ੀਅਲ ਵੈੱਬਸਾਈਟ ''ਤੇ ਲਿਸਟ ਕੀਤਾ ਗਿਆ ਹੈ। ਇਹ ਬਲੈਕ ਗੋਲਡ, ਵਾਈਟ ਗੋਲਡ ਅਤੇ ਬਲੈਕ ਸਟੀਲ ਕਲਰ ਆਪਸ਼ੰਸ ਦੇ ਨਾਲ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
ਸਮਾਰਟਫੋਨ ਦੇ ਫੀਚਰਸ-
ਡਿਸਪਲੇ - 5-ਇੰਚ ਐੱਚ.ਡੀ. (1280x720 ਪਿਕਸਲ) ਆਈ.ਪੀ.ਐੱਸ.
ਪ੍ਰੋਸੈਸਰ - 1.3 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ
ਓ.ਐੱਸ. - ਐਂਡ੍ਰਾਇਡ 6.0 ਮਾਰਸ਼ਮੈਲੋ
ਰੈਮ - 1 ਜੀ.ਬੀ.
ਰੋਮ - 8 ਜੀ.ਬੀ.
ਕੈਮਰਾ - 8 ਮੈਗਾਪਿਕਸਲ ਰਿਅਰ, 5 ਮੈਗਾਪਿਕਸਲ
ਕਾਰਡ ਸਪੋਰਟ - ਅਪ-ਟੂ 32 ਜੀ.ਬੀ.
ਬੈਟਰੀ - 2350 ਐੱਮ.ਏ.ਐੱਚ.
ਨੈਟਵਰਕ - ਡਿਊਲ ਸਿਮ (4ਜੀ+4ਜੀ)
ਹੋਰ ਫੀਚਰ - 12 ਭਾਰਤੀ ਭਾਸ਼ਾਵਾਂ ਨੂੰ ਸਪੋਰਟ ਅਤੇ ਮਾਈਕ੍ਰੋ-ਯੂ.ਐੱਸ.ਬੀ. 2.0 ਪੋਰਟ।