ਭਾਰਤ ਦਾ ਸਭ ਤੋਂ ਸਸਤਾ 5G ਸਮਾਰਟਫੋਨ ਲਾਂਚ, ਕੀਮਤ 10 ਹਜ਼ਾਰ ਰੁਪਏ ਤੋਂ ਵੀ ਘੱਟ
Monday, Nov 07, 2022 - 02:19 PM (IST)
ਗੈਜੇਟ ਡੈਸਕ– ਲਾਵਾ ਨੇ ਆਪਣੇ ਨਵੇਂ 5ਜੀ ਫੋਨ Lava Blaze 5G ਨੂੰ ਲਾਂਚ ਕਰ ਦਿੱਤਾ ਹੈ। Lava Blaze 5G ਦੇਸ਼ ਦਾ ਸਭ ਤੋਂ ਸਸਤਾ 5ਜੀ ਫੋਨ ਹੈ। ਇਸ ਦੀ ਕੀਮਤ 9,999 ਰੁਪਏ ਰੱਖੀ ਗਈ ਹੈ। ਰੀਅਲਮੀ ਇੰਡੀਆ ਨੇ ਪਿਛਲੇ ਸਾਲ ਕਿਹਾ ਸੀ ਕਿ ਉਹ 10 ਹਜ਼ਾਰ ਰੁਪਏ ਤਕ ਦੀ ਰੇਂਜ ’ਚ 5ਜੀ ਫੋਨ ਲਾਂਚ ਕਰੇਗੀ ਪਰ ਉਸ ਤੋਂ ਪਹਿਲਾਂ ਘਰੇਲੂ ਕੰਪਨੀ ਲਾਵਾ ਨੇ ਬਾਜ਼ਾਰ ਮਾਰ ਲਈ ਹੈ। Lava Blaze 5G ਦੀ ਪਹਿਲੀ ਝਲਕ ਅਗਸਤ ’ਚ ਨਵੀਂ ਦਿੱਤੀ ਦੇ ਪ੍ਰਗਤੀ ਮੈਦਾਨ ’ਚ ਹੋਏ ਇੰਡੀਆ ਮੋਬਾਇਲ ਕਾਂਗਰਸ ’ਚ ਵੇਖਣ ਨੂੰ ਮਿਲੀ ਸੀ।
Lava Blaze 5G ਦੇ ਫੀਚਰਜ਼
ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ Lava Blaze 5G ’ਚ 6.51 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੈ। ਫੋਨ ਦੀ ਡਿਸਪਲੇਅ ਦੇ ਨਾਲ 2.5ਡੀ ਕਰਵਡ ਗਲਾਸ ਮਿਲੇਗਾ ਅਤੇ ਡਿਸਪਲੇਅ ਦਾ ਰਿਫ੍ਰੈਸ਼ਰੇਟ 90Hz ਹੈ। ਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ ਦੇ ਨਾਲ ਐਂਡਰਾਇਡ 12 ਮਿਲੇਗਾ ਅਤੇ 4 ਜੀ.ਬੀ. ਰੈਮ ਮਿਲੇਗੀ ਜਿਸਦੇ ਨਾਲ 3 ਜੀ.ਬੀ. ਤਕ ਵਰਚੁਅਲ ਰੈਮ ਵੀ ਹੋਵੇਗੀ।
ਫੋਨ ’ਚ 128 ਜੀ.ਬੀ. ਦੀ ਸਟੋਰੇਜ ਮਿਲੇਗੀ ਅਤੇ ਤਿੰਨ ਰੀਅਰ ਕੈਮਰੇ ਹੋਣਗੇ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਏ.ਆਈ. ਕੈਮਰਾ ਹੋਵੇਗਾ। ਫਰੰਟ ’ਚ 8 ਮੈਗਾਪਿਕਸਲ ਦਾ ਕੈਮਰਾ ਮਿਲੇਗਾ।
ਕੁਨੈਕਟੀਵਿਟੀ ਲਈ ਫੋਨ ’ਚ ਪੰਜ 5ਜੀ ਬੈਂਡਸ ਤੋਂ ਇਲਾਵਾ 4G VoLTE, ਡਿਊਲ ਬੈਂਡ ਵਾਈ-ਫਾਈ ਅਤੇ ਬਲੂਟੁੱਥ v5.1 ਦਾ ਸਪੋਰਟ ਹੋਵੇਗਾ। ਇਸ ਤੋਂ ਇਲਾਵਾ ਯੂ.ਐੱਸ.ਬੀ. ਟਾਈਪ-ਸੀ ਪੋਰਟ ਮਿਲੇਗਾ ਅਤੇ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਵੀ ਹੋਵੇਗਾ। ਫੋਨ ’ਚ 5000mAh ਦੀ ਬੈਟਰੀ ਮਿਲੇਗੀ ਜਿਸਦੇ ਨਾਲ ਫਾਸਟ ਚਾਰਜਿੰਗ ਦਾ ਸਪੋਰਟ ਹੈ।