ਘੱਟ ਕੀਮਤ ''ਚ ਲਾਂਚ ਹੋਵੇਗਾ Swipe Elite 3 ਸਮਾਰਟਫੋਨ
Tuesday, Feb 21, 2017 - 01:31 PM (IST)
ਜਲੰਧਰ- ਸਵਾਈਪ ਟੈਕਨਾਲੋਜੀ ਨੇ ਆਪਣੇ ਬਜਟ ਸਮਾਰਟਫੋਨ ਐਲੀਟ 2 ਦਾ ਅਪਗ੍ਰੇਡ ਸਵਾਈਪ ਐਲੀਟ 3 ਲਾਂਚ ਕੀਤਾ ਹੈ। 4ਜੀ ਵੀ. ਓ. ਐੱਲ. ਟੀ. ਈ. ਫੀਚਰ ਨਾਲ ਲੈਸ ਇਸ ਸਮਾਰਟਫੋਨ ਦੀ ਕੀਮਤ 5,499 ਰੁਪਏ ਹੈ। ਸਮਾਰਟਫੋਨ ਐਕਸਕਲੂਸਿਵ ਤੌਰ ''ਤੇ ਈ-ਕਾਮਰਸ ਸਾਈਟ ਫਲਿੱਪਕਾਰਟ ''ਤੇ ਉਪਲੱਬਧ ਕਰਾਇਆ ਗਿਆ ਹੈ। ਫੋਨ ਸਪੇਸ ਗ੍ਰੇ ਅਤੇ ਸ਼ੈਂਪੇਨ ਗੋਲਡ ਕਲਰ ''ਚ ਉਪਲੱਬਧ ਹੈ।
ਇਹ ਡਿਊਲ ਸਿਮ ਸਮਾਰਟਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਇੰਡਸ ਓ. ਐੱਸ. ''ਤੇ ਚੱਲਦਾ ਹੈ। ਸਵਾਈਪ ਐਲੀਟ 3 ''ਚ 5 ਇੰਚ ਦੀ ਐੱਚ. ਡੀ. (720x1280 ਪਿਕਸਲ) ਆਈ. ਪੀ. ਐੱਸ. ਡਿਸਪਲੇ ਹੈ। ਹੈਂਡਸੈੱਟ ''ਚ 1.3 ਗੀਗਾਹਟਰਜ਼ ਕਵਾਡ-ਕੋਰ ਸਪ੍ਰੇਡਟ੍ਰਮ ਐੱਸ. ਸੀ. 9832 ਪ੍ਰੋਸੈਸਰ ਨਾਲ 2ਜੀਬੀ ਰੈਮ ਦਿੱਤਾ ਗਿਆ ਹੈ। ਇਨਬਿਲਟ ਸਟੋਰੇਜ 16ਜੀਬੀ ਹੈ ਅਤੇ ਜ਼ਰੂਰਤ ਪੈਣ ''ਤੇ ਯੂਜ਼ਰ 32ਜੀਬੀ ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕਰ ਸਕਣਗੇ।
ਕੈਮਰੇ ਦੀ ਗੱਲ ਕਰੀਏ ਤਾਂ ਪੁਰਾਣੇ ਵੇਰਿਅੰਟ ਦੀ ਤਰ੍ਹਾਂ ਸਵਾਈਪ ਐਲੀਟ 3 ''ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਇਸ ਨਾਲ ਇਕ ਐੱਲ. ਈ. ਡੀ. ਫਲੈਸ਼ ਵੀ ਦਿੱਤਾ ਗਿਆ ਹੈ। ਫਰੰਟ ਕੈਮਰੇ ਦਾ ਸੈਂਸਰ 5 ਮੈਗਾਪਿਕਸਲ ਦਾ ਹੈ। ਸਮਾਰਟਫੋਨ ''ਚ 2500 ਐੱਮ. ਏ. ਐੱਚ. ਦੀ ਬੈਟਰੀ ਹੈ। ਡਿਵਾਈਸ ਦਾ ਡਾਈਮੈਂਸ਼ਨ 142.1x72.1x9.1 ਮਿਲੀਮੀਟਰ ਹੈ ਅਤੇ ਵਜਨ 172.5 ਗ੍ਰਾਮ। ਜੀ ਵੀ. ਓ. ਐੱਲ. ਟੀ. ਈ. ਤੋਂ ਇਲਾਵਾ ਸਵਾਈਪ ਐਲੀਟ 3 ਸਮਾਰਟਫੋਨ ''ਚ ਵਾਈ-ਫਾਈ, 3.5 ਐੱਮ. ਐੱਮ. ਆਡੀਓ ਜ਼ੈਕ, ਜੀ. ਪੀ. ਐੱਸ., ਬਲੂਟੁਥ ਅਤੇ ਐੱਫ. ਐੱਮ. ਰੇਡੀਓ ਕਨੈਕਟੀਵਿਟੀ ਫੀਚਰ ਦਿੱਤੇ ਗਏ ਹਨ। ਪ੍ਰਾਕ੍ਰਿਸਮਿਟੀ ਅਤੇ ਜੀ ਸੈਂਸਰ ਵੀ ਇਸ ਫੋਨ ਦਾ ਹਿੱਸਾ ਹੈ। ਸਵਾਈਪ ਐਲੀਟ 3 ''ਚ 12 ਖੇਤਰੀ ਭਾਸ਼ਾਵਾਂ ਲਈ ਸਪੋਰਟ ਮੌਜੂਦ ਹੈ। ਓਪੇਰਾ ਮਿਨੀ ਬ੍ਰਾਊਜ਼ਰ ਪਹਿਲੇ ਨਾਲ ਇੰਸਟਾਲ ਹੋਵੇਗਾ।
