7 ਅਪ੍ਰੈਲ ਨੂੰ ਭਾਰਤ ''ਚ ਦਸਤਕ ਦੇਵੇਗੀ Lamborghini ਦੀ ਇਹ ਸੁਪਰਕਾਰ

Wednesday, Mar 22, 2017 - 05:25 PM (IST)

7 ਅਪ੍ਰੈਲ ਨੂੰ ਭਾਰਤ ''ਚ ਦਸਤਕ ਦੇਵੇਗੀ Lamborghini ਦੀ ਇਹ ਸੁਪਰਕਾਰ

ਜਲੰਧਰ- ਇਟਾਲੀਅਨ ਸੁਪਰ ਸਪੋਰਟਸ ਕਾਰ ਨਿਰਮਾਤਾ ਕੰਪਨੀ ਲੈਂਬੋਰਗਿਨੀ ਨੇ ਜਦ ਤੋਂ ਭਾਰਤ ''ਚ ਕੱਦਮ ਰੱਖਿਆ ਹੈ, ਉਹ ਲਗਾਤਾਰ ਆਪਣੇ ਮਾਡਲਸ ਲਾਂਚ ਕਰ ਰਹੀ ਹੈ। ਇਸ ਕੜੀ ''ਚ ਹੁਣ ਨਵੀਂ ਲੈਂਬੋਰਗਿਨੀ ਹੁਰਾਕੇਨ ਪਰਫਾਰਮੇਂਟ ਦਾ ਨਾਮ ਵੀ ਸ਼ੁਮਾਰ ਹੋਣ ਜਾ ਰਿਹਾ ਹੈ। 2017 ਜੇਨੇਵਾ ਮੋਟਰ ਸ਼ੋਅ ''ਚ ਪੇਸ਼ ਕੀਤੀ ਜਾ ਚੁੱਕੀ ਹੈ। ਇਸ ਕਾਰ ਦੀ ਭਾਰਤ ''ਚ ਲਾਂਚ ਦੀ ਤਰੀਕ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ''ਚ ਇਹ 7 ਅਪ੍ਰੈਲ ਨੂੰ ਲਾਂਚ ਹੋਵੇਗੀ। ਲੈਂਬੋਰਗਿਨੀ ਹੁਰਾਕੇਨ ਸੁਪਰ ਟ੍ਰੋਫਿਓ ਰੇਸ ਕਾਰ ਤੋਂ ਪ੍ਰੇਰਿਤ ਪਰਫਾਰਮੇਂਟ ''ਚ ਕਈ ਰੇਸਿੰਗ ਸਪੈਸੀਫਿਕੇਸ਼ਨਸ ਅਪਗ੍ਰੇਡ ਕੀਤੇ ਗਏ ਹਨ ਜੋ ਇਸ ਬਰਾਂਡ ਨੂੰ ਹੁੱਣ ਤੱਕ ਦਾ ਸਭ ਤੋਂ ਦਮਦਾਰ V10 ਮਾਡਲ ਬਣਾਉਂਦੀ ਹੈ। 

ਇੰਜਣ
ਲੈਂਬੋਰਗਿਨੀ ਹੁਰਾਕੇਨ ਪਰਫਾਰਮੇਂਟ ''ਚ ਬਾਕੀ ਮਾਡਲ ਦੀ ਤਰ੍ਹਾਂ 5.2 ਲਿਟਰ ਦਾ V10 ਇੰਜਣ ਦਿੱਤਾ ਗਿਆ ਹੈ। ਹਾਲਾਂਕਿ ਟਿਟੇਨਿਅਮ ਵੈਲਵਜ਼, ਰਿਵਾਇਜ਼ਡ ਇਨਟੈੱਕ ਅਤੇ ਹਲਕੇ ਐਗਜਾਸਟ ਤੋਂ ਇਸ ਨੂੰ ਅਪਗ੍ਰੇਡ ਕੀਤਾ ਗਿਆ ਹੈ। ਪਰਫਾਰਮੇਂਟ 630 bhp ਦੀ ਤਾਕਤ ਅਤੇ 600 Nm ਦਾ ਅਧਿਕਤਮ ਟਾਰਕ ਦਿੰਦੀ ਹੈ। ਇਸ ਦਾ ਇੰਜਣ 7-ਸਪੀਡ ਡਿਊਲ-ਕਲਚ ਗਿਅਰਬਾਕਸ ਨਾਲ ਲੈਸ ਹੈ।

ਘੱਟ ਵਜ਼ਨੀ, ਤੇਜ਼
ਪਰਫਾਰਮੇਂਟ ਸਿਰਫ਼ 29 ਸੇਕੇਂਡ ਦੇ ਅੰਦਰ 100kmph ਦੀ ਰਫਤਾਰ ਫੜ ਸਕਦੀ ਹੈ। ਇਸ ਦੀ ਟਾਪ ਸਪੀਡ 325kmph ਹੈ। ਨਵੀਂ ਮਾਡਲ ਦਾ ਭਾਰ  40 ਕਿੱਲੋਗ੍ਰਾਮ ਤੱਕ ਘੱਟ ਹੋਇਆ ਹੈ। ਇਸ ਨੂੰ ਹਾਇ-ਬਰਿਡ ਐਲੂਮਿਨੀਅਮ ਅਤੇ ਕਾਰਬਨ ਫਾਇਬਰ ਫ੍ਰੇਮ ''ਤੇ ਤਿਆਰ ਕੀਤਾ ਗਿਆ ਹੈ, ਜਿਸ ਦੇ ਨਾਲ ਇਸ ਦਾ ਭਾਰ ਘੱਟ ਹੋ ਗਿਆ। ਇਸ ਦੇ ਅੱਗੇ ਅਤੇ ਪਿੱਛੇ ਦੇ ਸਪਾਇਲਰ, ਇੰਜਣ ਬੋਨਟ,  ਪਿਛਲੇ ਬੰਪਰ ਅਤੇ ਡਿਫਿਊਜ਼ਰ ਨੂੰ ਮਜ਼ਬੂਤ ਪਰ ਹੱਲਕੇ ਕੰਪੋਜਿਟ ਮਟੀਰਿਅਲ ਨਾਲ ਤਿਆਰ ਕੀਤਾ ਗਿਆ ਹੈ।


Related News