KTM ਐਡਵੈਂਚਰ 250 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ
Saturday, Nov 21, 2020 - 04:14 PM (IST)
ਆਟੋ ਡੈਸਕ– ਕੇ.ਟੀ.ਐੱਮ. ਨੇ ਆਖ਼ਿਰਕਾਰ ਆਪਣੀ ਐਡਵੈਂਚਰ ਸੀਰੀਜ਼ ਦੀ ਸਭ ਤੋਂ ਛੋਟੀ ਬਾਈਕ ਐਡਵੈਂਚਰ 250 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਨੂੰ 2.49 ਲੱਖ ਰੁਪਏ ਦੀ ਕੀਮਤ ’ਚ ਲਿਆਇਆ ਗਿਆ ਹੈ। ਇਸ ਦੀ ਬੁਕਿੰਗ ਅੱਜ ਤੋਂ ਹੀ ਦੇਸ਼ ਭਰ ਦੇ ਡੀਲਰਸ਼ਿਪ ’ਤੇ ਸ਼ੁਰੂ ਕਰ ਦਿੱਤੀ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਐਡਵੈਂਚਰ ਬਾਈਕ ਪਸੰਦ ਕਰਨ ਵਾਲੇ ਗਾਹਕਾਂ ਨੂੰ ਆਕਰਸ਼ਿਤ ਕਰਨ ਵਾਲੀ ਹੈ। ਨਾਲ ਹੀ ਕਿਹਾ ਗਿਆ ਹੈ ਕਿ ਇਹ ਬਾਈਕ ਨਵੇਂ ਗਾਹਕਾਂ ਲਈ ਐਡਵੈਂਚਰ ਬਾਈਕਿੰਗ ਦੀ ਦੁਨੀਆ ’ਚ ਪਹਿਲਾ ਕਦਮ ਹੋਵੇਗਾ।
ਇਹ ਵੀ ਪੜ੍ਹੋ– ਇਹ ਹੈ ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਸੇਡਾਨ ਕਾਰ, ਘੱਟ ਕੀਮਤ ’ਚ ਦਿੰਦੀ ਹੈ ਜ਼ਿਆਦਾ ਮਾਈਲੇਜ
ਇੰਜਣ
ਇਸ ਵਿਚ 248 ਸੀਸੀ ਦਾ ਸਿੰਗਲ ਸਿਲੰਡਰ ਲਿਕਵਿਡ ਕੂਲਡ ਇੰਜਣ ਲਗਾਇਆ ਗਿਆ ਹੈ ਜੋ 30 ਬੀ.ਐੱਚ.ਪੀ. ਦੀ ਪਾਵਰ ਅਤੇ 24 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਇਹ ਬਾਈਕ ਪਾਵਰ ਅਸਿਸਟ ਸਲੀਪਰ ਕਲੱਚ ਨਾਲ ਆਉਂਦੀ ਹੈ।
ਇਹ ਵੀ ਪੜ੍ਹੋ– ਲਾਂਚ ਤੋਂ ਪਹਿਲਾਂ Nissan Magnite ਦੀ ਮਾਈਲੇਜ ਦਾ ਖੁਲਾਸਾ, ਲੀਕ ਹੋਈ ਸਾਰੇ ਮਾਡਲਾਂ ਦੀ ਕੀਮਤ
ਸੁਰੱਖਿਆ ਦਾ ਰੱਖਿਆ ਗਿਆ ਖ਼ਾਸ ਧਿਆਨ
ਡਿਜ਼ਾਇਨ ਦੀ ਗੱਲ ਕਰੀਏ ਤਾਂ ਕੇ.ਟੀ.ਐੱਮ. ਐਡਵੈਂਚਰ 250 ਵੀ ਵੇਖਣ ’ਚ ਆਪਣੇ ਵੱਡੇ ਮਾਡਲ ਐਡਵੈਂਚਰ 390 ਵਰਗੀ ਹੀ ਹੈ। ਇਸ ਵਿਚ ਐਡਵੈਂਚਰ 390 ਦੇ ਸਮਾਨ ਹੀ ਟ੍ਰੇਲਿਸ ਫਰੇਮ ਮਿਲੇਗਾ ਜਿਸ ਨੂੰ ਇਨਵਰਟਿਡ ਫਰੰਟ ਫੋਰਕ ਅਤੇ ਰੀਅਰ ’ਚ ਮੋਨੋਸ਼ਾਕ ਨਾਲ ਜੋੜਿਆ ਗਿਆ ਹੈ। ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਫਰੰਟ ’ਚ 320mm ਦੀ ਡਿਸਕ ਬ੍ਰੇਕ ਅਤੇ ਰੀਅਰ ’ਚ 240mm ਦੀ ਡਿਸਕ ਬ੍ਰੇਕ ਲਗਾਈ ਗਈ ਹੈ। ਇਸ ਦੇ ਨਾਲ ਹੀ ਸੁਰੱਖਿਆ ਦੇ ਲਿਹਾਜ ਨਾਲ ਇਸ ਵਿਚ ਏ.ਬੀ.ਐੱਸ. ਵੀ ਮਿਲਦਾ ਹੈ, ਉਥੇ ਹੀ ਇਸ ਵਿਚ ਆਫ ਰੋਡ ਮੋਡ ਵੀ ਮੌਜੂਦ ਹੈ।
ਇਹ ਵੀ ਪੜ੍ਹੋ– ਆ ਰਹੀ ਹੁੰਡਈ ਦੀ ਨਵੀਂ ‘ਸਸਤੀ’ SUV, 10 ਲੱਖ ਰੁਪਏ ਤੋਂ ਘੱਟ ਹੋਵੇਗੀ ਕੀਮਤ
ਇਸ ਵਿਚ ਇਕ ਮੋਨੋਕ੍ਰੋਮ ਐੱਲ.ਸੀ.ਡੀ. ਯੂਨਿਟ ਦਿੱਤਾ ਗਿਆ ਹੈ, ਜਦਕਿ 390 ਐਡਵੈਂਚਰ ’ਚ ਕਲਰ ਟੀ.ਐੱਫ.ਟੀ. ਡਿਸਪਲੇਅ ਮਿਲਦੀ ਹੈ। ਇਸ ਵਿਚ ਐੱਲ.ਈ.ਡੀ. ਟੇਲਲੈਂਪ, ਐੱਲ.ਈ.ਡੀ. ਟਰਨ-ਇੰਡੀਕੇਟਰ ਅਤੇ ਰੀਅਰ ਵਿਊ ਮਿਰਰ ਵੀ ਦਿੱਤੇ ਗਏ ਹਨ ਜੋ ਐਡਵੈਂਚਰ 390 ਵਰਗੇ ਹੀ ਹਨ ਪਰ ਇਸ ਦੀ ਲਾਗਤ ਨੂੰ ਘੱਟ ਕਰਨ ਲਈ ਟ੍ਰੈਕਸ਼ਨ ਕੰਟਰੋਲ, ਰਾਈਡਿੰਗ ਮੋਡਸ ਅਤੇ ਨੈਵਿਗੇਸ਼ਨ ਵਰਗੇ ਫੀਚਰਜ਼ ਨਹੀਂ ਦਿੱਤੇ ਗਏ ਹਨ। ਕੇ.ਟੀ.ਐੱਮ. ਐਡਵੈਂਚਰ 250 ਦੀ ਡਿਲਿਵਰੀ ਜਲਦ ਹੀ ਸ਼ੁਰੂ ਹੋ ਸਕਦੀ ਹੈ। ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਐਡਵੈਂਚਰ ਬਾਈਕ ਨੂੰ ਗਾਹਕਾਂ ਦੀ ਕਿਹੋ ਜਿਹੀ ਪ੍ਰਤਿਕਿਰਿਆ ਮਿਲਦੀ ਹੈ।