ਇਹ ਕੰਪਨੀ ਨੇ ਪੇਸ਼ ਕੀਤੇ ਆਪਣੇ ਦੋ ਨਵੇਂ ਪਲਾਨਸ , ਜਾਣੋ ਕੀਮਤ
Wednesday, Oct 04, 2017 - 02:27 AM (IST)

ਜਲੰਧਰ—ਹਾਲ ਦੇ ਦਿਨਾਂ 'ਚ ਟੈਲੀਕਾਮ ਆਪਰੇਟਰ ਆਈਡੀਆ ਦੇ ਵੱਡੀ ਗਿਣਤੀ 'ਚ Subscribers ਘੱਟ ਹੋ ਰਹੇ ਹਨ। ਇਸ ਦੀ ਵੱਡੀ ਇਕ ਵਜ੍ਹਾ ਇਹ ਹੈ ਕਿ ਕੰਪਨੀ ਗਾਹਕਾਂ ਨੂੰ ਲੁਭਾਉਣ ਲਈ ਕੋਈ ਖਾਸ ਵੱਡੇ ਆਫਰ ਲੈ ਕੇ ਨਹੀਂ ਆ ਰਹੀ ਹੈ। ਹਾਲਾਂਕਿ ਹੁਣ ਆਈਡੀਆ ਨੇ 2 ਨਵੇਂ ਪਲਾਨ ਪੇਸ਼ ਕੀਤੇ ਹਨ। ਕੰਪਨੀ ਨੇ 198 ਰੁਪਏ ਅਤੇ 357 ਰੁਪਏ ਦੇ ਦੋ ਨਵੇਂ ਪਲਾਨ ਪੇਸ਼ ਕੀਤੇ ਹਨ। ਇਸ ਦਾ ਮੁਕਾਬਲਾ ਏਅਰਟੈੱਲ ਦੇ 199 ਰੁਪਏ ਵਾਲੇ ਅਤੇ ਜਿਓ ਦੇ 149 ਰੁਪਏ ਵਾਲੇ ਪਲਾਨ ਨਾਲ ਹੋਵੇਗਾ।
ਆਈਡੀਆ ਦੇ 198 ਰੁਪਏ ਵਾਲੇ ਪਲਾਨ 'ਚ ਗਾਹਕਾਂ ਨੂੰ ਅਨਲਿਮਟਿਡ ਵਾਇਸ ਕਾਲ ਨਾਲ 1 ਜੀ.ਬੀ. 4ਜੀ/3ਜੀ/2ਜੀ ਡਾਟਾ ਦਿੱਤਾ ਜਾਵੇਗਾ। ਉੱਥੇ 357 ਰਪੁਏ ਪਲਾਨ 'ਚ ਅਨਲਿਮਟਿਡ ਵਾਇਸ ਕਾਲ ਨਾਲ ਗਾਹਕਾਂ ਨੂੰ ਰੋਜ਼ਾਨਾਂ 1 ਜੀ.ਬੀ. ਡਾਟਾ ਦਿੱਤਾ ਜਾਵੇਗਾ। ਇਨ੍ਹਾਂ ਦੀ ਮਿਆਦ 28 ਦਿਨਾਂ ਦੀ ਹੈ। ਇਹ ਦੋਵੇਂ ਹੀ ਪਲਾਨ ਆਈਡੀਆ ਦੇ 4ਜੀ/3ਜੀ/2ਜੀ ਸਬਸਕਰਾਇਬਰਸ ਲਈ ਹੈ। ਯਾਨੀ 2ਜੀ ਤੋਂ ਲੈ ਕੇ 4ਜੀ ਗਾਹਕ ਤਕ ਇਨ੍ਹਾਂ ਆਫਰਸ ਦਾ ਫਾਇਦਾ ਲਿਆ ਜਾ ਸਕਦਾ ਹੈ। ਹਾਲਾਂਕਿ ਧਿਆਨ ਰਹੇ ਕਿ ਵਾਇਸ ਕਾਲ ਦੀ ਲਿਮਟ ਰੋਜ਼ਾਨਾਂ 300 ਮਿੰਟ ਅਤੇ ਪ੍ਰਤੀ ਹਫਤੇ 1200 ਮਿੰਟ ਦੀ ਹੈ। ਟੈਲੀਕਾਮ ਸੈਕਟਰ ਦੀ ਰਿਪੋਰਟ ਮੁਤਾਬਕ ਇਹ ਦੋਵੇਂ ਹੀ ਪਲਾਨਸ ਹਿਮਾਚਲ ਪ੍ਰਦੇਸ਼ ਅਤੇ ਤੇਲੰਗਾਨਾ ਸਰਕਲ ਲਈ ਹੈ।
ਇਸ ਤੋਂ ਇਲਾਵਾ ਖਾਸ ਗੱਲ ਇਹ ਹੈ ਕਿ ਇਹ ਦੋਵੇਂ ਹੀ ਪਲਾਨ ਆਈਡੀਆ ਨਾਲ ਜੁੜਨ ਵਾਲੇ ਨਵੇਂ Subscribers ਲਈ ਹੈ। ਹਾਲਾਂਕਿ ਨਵੇਂ ਗਾਹਕਾਂ ਲਈ ਕੀਮਤ ਸਿਰਫ 178 ਰੁਪਏ ਅਤੇ 338 ਰੁਪਏ ਹੋਵੇਗੀ।