ਜਾਣੋ ਉਬਰ ਭਾਰਤ ''ਚ ਲਾਂਚ ਕਰ ਸਕਦਾ ਹੈ UberEATS ਫੂਡ ਡਿਲਵਰੀ ਪਲੇਟਫਾਰਮ
Monday, Apr 17, 2017 - 06:14 PM (IST)

ਜਲੰਧਰ-ਕੈਬ ਐਗਰੀਗੇਟਰ ਉਬਰ ਭਾਰਤ ''ਚ ਜਲਦੀ ਹੀ ਇਕ ਫੂਡ ਡਿਲੀਵਰੀ ਪਲੇਟਫਾਰਮ ਲਾਂਚ ਕਰ ਸਕਦੀ ਹੈ। ਜਿਸ ਦਾ ਨਾਮ UberEAtS ਹੋਵੇਗਾ। ਮੀਡੀਆ ਰਿਪੋਰਟ ਦੇ ਮੁਤਾਬਿਕ , ਇਹ ਸੇਵਾ ਇਸ ਸਾਲ ਦੇ ਅੰਤ ਤੱਕ ਬੰਗਲੂਰ, ਚੇਨੱਈ, ਗੁੜਗਾਓ, ਹੈਦਰਾਬਾਦ, ਮੁੰਬਈ ਜਾ ਪੁਣੇ ''ਚ ਲਾਂਚ ਕੀਤਾ ਜਾ ਸਕਦੀ ਹੈ। ਇਸ ਨੂੰ ਦਿੱਲੀ ''ਚ ਕਦੋਂ ਪੇਸ਼ ਕੀਤਾ ਜਾਵੇਗਾ। ਇਸ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਨਾਲ ਇਹ ਵੀ ਕਿਹਾ ਗਿਆ ਹੈ ਕਿ ਇਸ ਨਵੀਂ ਸਰਵਿਸ ਦੇ ਲਈ ਇਕ ਨਵੀਂ ਟੀਮ ਗਠਿਤ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਸਰਵਿਸ ਮੌਜੂਦਾ ਪਲੇਟਫਰਮ ''ਚ ਕਾਫੀ ਅਲੱਗ ਹੋਵੇਗੀ।
ਭਾਰਤ ''ਚ ਜੇਕਰ ਦੂਜੇ ਫੂਡ ਡਿਲਵਰੀ ਦੀ ਗੱਲ ਕਰੀਏ ਤਾਂ ਹਾਲ ''ਚ ਗੂਗਲ ਨੇ Areo ਨਾਮ ਦੀ ਐਪ ਲਾਂਚ ਕੀਤੀ ਸੀ। ਇਸ ਐਪ ਦੇ ਰਾਹੀ ਯੂਜ਼ਰਸ ਫੂਡ ਡਿਲਵਰੀ, ਕਲੀਨਿੰਗ, ਰਿਪੇਅਰਇੰਗ ਅਤੇ ਫਿਟਨੈਸ ਟ੍ਰੇਨਿੰਗ ਵਰਗੀਆ ਸਰਵਿਸ ਦਾ ਲਾਭ ਉਠਾ ਸਕਦੇ ਹਨ। ਗੂਗਲ ਨੇ ਸਥਾਈ ਭਾਗੀਦਾਰੀ ਵਰਗੇ Urbanclap, Freshmanu, Box 8 and Fesos ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸ ਐਪ ਦੇ ਦੁਆਰਾ ਯੂਜ਼ਰਸ ਬੁਕਿੰਗ ਵੀ ਕਰਵਾ ਸਕਦੇ ਹਨ। ਕੰਪਨੀ ਨੇ ਇਸ ਐਪ ਦੇ ਬਾਰੇ ਗੂਗਲ ਸਟੋਰ ''ਚ ਲਿਖਿਆ ਹੈ ਕਿ ਇਹ ਐਪ ਯੂਜ਼ਰਸ ਨੂੰ ਸਥਾਈ ਰੈਸਟੋਰੈਟ ''ਚ ਹੋਮ ਡਿਲਵਰੀ ਦੀ ਸੁਵਿਧਾ ਦਿੰਦਾ ਹੈ ਅਤੇ ਘਰੇਲੂ ਸੇਵਾਵਾ ਵਰਗੀਆ ਇਲੈਕਟਰੀਸ਼ੀਅਨ, ਪਲੰਬਰ ਅਤੇ ਪੇਂਟਰ ਆਦਿ ਵੀ ਮੁੱਹਈਆ ਕਰਵਾਉਦਾ ਹੈ।