50 ਸਾਲਾਂ ਬਾਅਦ ਹੋਣ ਜਾ ਰਹੀ ਹੈ ''ਲੂਨਾ'' ਦੀ ਵਾਪਸੀ, ਹੁਣ ਇਲੈਕਟ੍ਰਿਕ ਸੈਗਮੇਂਟ ''ਚ ਹੋਵੇਗੀ ਐਂਟਰੀ
Tuesday, Dec 27, 2022 - 05:06 PM (IST)
ਆਟੋ ਡੈਸਕ- ਕਾਈਨੈਟਿਕ ਲੂਨਾ ਇਕ ਵਾਰ ਫਿਰ ਭਾਰਤ 'ਚ ਐਂਟਰੀ ਕਰਨ ਵਾਲੀ ਹੈ ਪਰ ਇਸ ਵਾਰ ਕੰਪਨੀ ਇਲੈਕਟ੍ਰਿਕ ਸੈਗਮੇਂਟ 'ਚ ਐਂਟਰੀ ਕਰੇਗੀ। ਕਾਈਨੈਟਿਕ ਗਰੁੱਪ ਨੇ ਲੂਨਾ ਬ੍ਰਾਂਡ ਨੂੰ ਫਿਰ ਤੋਂ ਵਾਪਸ ਲਿਆਉਣ ਦਾ ਪਲਾਨ ਬਣਾਇਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ, ਕਾਈਨੈਟਿਕ ਨੇ ਚੈਸਿਸ ਅਤੇ ਹੋਰ ਅਸੈਂਬਲੀਆਂ ਦੇ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਦਕਿ ਮੇਨ ਸਟੈਂਡ, ਸਾਈਡ ਸਟੈਂਡ ਅਤੇ ਸਵਿੰਗਆਰਮ ਵਰਗੇ ਕੰਪੋਨੈਂਟਸ ਤਿਆਰ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਈ-ਲੂਨਾ ਬਾਰੇ ਕੋਈ ਵੀ ਤਕਨੀਕੀ ਜਾਣਕਾਰੀ ਸਾਹਮਣੇ ਨਹੀਂ ਆਈ।
ਜਾਣਕਾਰੀ ਲਈ ਦੱਸ ਦੇਈਏ ਕਿ ਕਾਈਨੈਟਿਕ ਈ-ਲੂਨਾ ਦੇ ਪ੍ਰੋਡਕਸ਼ਨ ਦਾ ਕੰਮ ਅਹਿਮਦਨਗਰ 'ਚ ਬ੍ਰਾਂਡ ਦੀ ਅਸੈਂਬਲੀ ਯੂਨਿਟ 'ਚ ਕੀਤਾ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਇਸ ਪਲਾਂਟ ਦੀ ਸਮਰੱਥਾ ਪ੍ਰਤੀ ਮਹੀਨਾ 5,000 ਯੂਨਿਟਸ ਦੀ ਹੈ। ਲੂਨਾ ਨੇ 1972 'ਚ ਮੋਪਡ ਨੂੰ ਲਾਂਚ ਕੀਤਾ ਸੀ ਅਤੇ ਸਾਲ 2000 'ਚ ਇਸਦੇ ਪ੍ਰੋਡਕਸ਼ਨ ਨੂੰ ਬੰਦ ਕਰ ਦਿੱਤਾ ਗਿਆ ਸੀ।