ਤੁਹਾਡੇ ਕੰਪਿਊਟਰ ਨੂੰ ਸੁਰੱਖਿਅਤ ਰੱਖਣਗੇ 2015 ਦੇ ਟਾਪ ਐਂਟੀਵਾਇਰਸ
Monday, Dec 28, 2015 - 11:42 AM (IST)
ਜਲੰਧਰ : ਜੇਕਰ ਤੁਸੀਂ ਕੰਮ ਲਈ ਕੰਪਿਊਟਰ ਅਤੇ ਲੈਪਟਾਪ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਆਪਣੇ ਡਿਵਾਈਸ ਦੀ ਸੁਰੱਖਿਆ ਸਭ ਤੋਂ ਪਹਿਲੇ ਨੰਬਰ ''ਤੇ ਆਉਂਦੀ ਹੈ । ਵਾਇਰਸ ਦਾ ਸਭ ਤੋਂ ਵੱਡਾ ਸਰੋਤ ਇੰਟਰਨੈੱਟ ਹੈ ਅਤੇ ਇੰਟਰਨੈੱਟ ਨਾਲ ਜੁੜਦੇ ਹੀ ਪੀ. ਸੀ. ਵਿਚ ਵਾਇਰਸ ਦੇ ਨਾਲ-ਨਾਲ ਨਿੱਜੀ ਜਾਣਕਾਰੀ ਦੇ ਹੈਕ ਹੋਣ ਦਾ ਵੀ ਖ਼ਤਰਾ ਵਧ ਜਾਂਦਾ ਹੈ । ਇਸ ਲਈ ਆਪਣੇ ਡਾਟਾ ਅਤੇ ਜ਼ਰੂਰੀ ਫਾਈਲਾਂ ਨੂੰ ਸੁਰੱਖਿਅਤ ਰੱਖਣ ਲਈ ਪੀ. ਸੀ. ਵਿਚ ਇਕ ਚੰਗੇ ਐਂਟੀਵਾਇਰਸ ਦਾ ਹੋਣਾ ਬਹੁਤ ਜ਼ਰੂਰੀ ਹੈ । ਅੱਜ ਅਸੀਂ ਤੁਹਾਨੂੰ ਅਜਿਹੇ ਐਂਟੀਵਾਇਰਸ ਸਾਫਟਵੇਅਰਜ਼ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਪੀ. ਸੀ. ਅਤੇ ਲੈਪਟਾਪ ਨੂੰ ਹਰ ਤਰ੍ਹਾਂ ਨਾਲ ਸੁਰੱਖਿਅਤ ਰੱਖਣਗੇ।
Bitdefender Antivirus Plus 2016
ਇਹ ਸਾਫਟਵੇਅਰ ਲਗਾਤਾਰ ਮਾਲਵੇਅਰ ਨੂੰ ਤੁਹਾਡੇ ਪੀ. ਸੀ. ਵਿਚ ਡਿਟੈਕਟ ਕਰ ਕੇ ਉਸ ਨੂੰ ਖਤਮ ਕਰਨ ਵਿਚ ਸਮਰੱਥ ਹੈ । ਇਸ ਦੀ ਖਾਮੀ ਇਹ ਹੈ ਕਿ ਇਹ ਇਨਸਟਾਲ ਅਤੇ ਅਨਇਨਸਟਾਲ ਕਰਦੇ ਵਕਤ ਪੀ. ਸੀ. ਨੂੰ ਪੂਰੀ ਤਰ੍ਹਾਂ ਨਾਲ ਰੀਸਟਾਰਟ ਕਰਨਾ ਪੈਂਦਾ ਹੈ, ਜੋ ਕੰਮ ਦੇ ਵਕਤ ਅਸੁਵਿਧਾਜਨਕ ਲੱਗਦਾ ਹੈ ।
ਇਸ ਦੀ ਵਧੀਆ ਪ੍ਰਫਾਰਮੈਂਸ ਅਤੇ ਟੈਕਨੀਕਲ ਸਪੋਰਟ ਕਾਰਨ ਇਸ ਨੂੰ 10 ਵਿਚੋਂ 9.98 ਨੰਬਰ ਦਿੱਤੇ ਗਏ ਹਨ । ਇਸ ਦੀ ਕੀਮਤ 2,000 ਰੁਪਏ ਦੇ ਲੱਗਭਗ ਹੈ ।
Kaspersky Anti-Virus 2016
ਐਂਟੀਵਾਇਰਸ ਦੇ ਮਾਮਲੇ ਵਿਚ ਕੈਸਪਰਸਕੀ ਦਾ ਨਾਂ ਬੇਹੱਦ ਮਸ਼ਹੂਰ ਹੈ। ਇਸ ਨੂੰ ਟੈਸਟਿੰਗ ਵਿਚ ਸਭ ਤੋਂ ਉੱਪਰ ਪਾਇਆ ਗਿਆ ਹੈ । ਜਿਥੇ ਬਿਟਡਿਫੈਂਡਰ 24 ਘੰਟੇ ਕਸਟਮਰ ਸਪੋਰਟ ਦਿੰਦੀ ਹੈ ਉਥੇ ਹੀ ਕੈਸਪਰਸਕੀ 18 ਘੰਟੇ ਦੀ ਸਪੋਰਟ ਦਿੰਦੀ ਹੈ । ਇਸ ਦੀ ਕੀਮਤ 4 ਹਜ਼ਾਰ ਰੁਪਏ ਦੇ ਲੱਗਭਗ ਹੈ ਅਤੇ ਇਹ ਤੁਹਾਡੀ ਵਿੰਡੋਜ਼ ਲਈ ਬੈਸਟ ਐਂਟੀਵਾਇਰਸ ਸਾਫਟਵੇਅਰ ਹੈ।
McAfee AntiVirus Plus 2016
ਇਸ ਸਾਫਟਵੇਅਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੇ ਇਕ ਸਾਲ ਦੇ ਲਾਇਸੈਂਸ ਵਿਚ ਤੁਸੀਂ ਅਣਗਿਣਤ ਡਿਵਾਈਸਾਂ ਵਿਚ ਇਸ ਦੀ ਵਰਤੋਂ ਕਰ ਸਕਦੇ ਹੋ । ਇਸ ਦੀ ਖਾਮੀ ਇਹ ਹੈ ਕਿ ਇਸ ਵਿਚ ਪਾਸਵਰਡ ਮੈਨੇਜਰ ਨਹੀਂ ਹੈ । ਐਂਟਰੀ ਲੈਵਲ ਸਕਿਓਰਿਟੀ ਸਾਫਟਵੇਅਰ Mc1fee ਵਿਚ ਬਹੁਤ ਸਾਰੇ ਕਮਾਲ ਦੇ ਫੀਚਰਜ਼ ਮਿਲਦੇ ਹਨ, ਜਿਨ੍ਹਾਂ ਵਿਚੋਂ ਇਕ ਇਹ ਹੈ ਕਿ ਤੁਸੀਂ ਇਸ ਤੋਂ ਅਨਵਾਂਟੇਡ ਮਾਲਵੇਅਰ ਨੂੰ ਵੀ ਹਟਾ ਸਕਦੇ ਹੋ । ਇਸ ਦੀ ਕੀਮਤ ਵੀ 4 ਹਜ਼ਾਰ ਦੇ ਲੱਗਭਗ ਹੈ ।
Norton Security Deluxe 5
ਇਸ ਸਾਫਟਵੇਅਰ ਵਿਚ ਕਈ ਐਡੀਸ਼ਨਲ ਫੀਚਰਜ਼ ਦਿੱਤੇ ਗਏ ਹਨ, ਜੋ ਕਿ ਆਮ ਤੌਰ ਉੱਤੇ ਐਂਟਰੀ ਲੈਵਲ ਐਂਟੀਵਾਇਰਸ ਵਿਚ ਨਹੀਂ ਮਿਲਦੇ । ਇਸ ਦੇ ਟੈਸਟ ਦੇ ਦੌਰਾਨ ਇਸ ਨੇ ਇਕ ਆਮ ਸਾਫਟਵੇਅਰ ਨੂੰ ਚਾਰ ਵਾਰ ਮਾਲਵੇਅਰ ਦੇ ਰੂਪ ਵਿਚ ਸਕੈਨ ਕੀਤਾ । 9.05 ਰੇਟਿੰਗ ਵਾਲੇ ਇਸ ਐਂਟੀਵਾਇਰਸ ਵਿਚ ਕਈ ਅਜਿਹੇ ਫੀਚਰਜ਼ ਦਿੱਤੇ ਗਏ ਹਨ ਜੋ ਇਸ ਨੂੰ ਹਾਈ ਰੈਂਕ ਵਾਲਾ ਐਂਟੀਵਾਇਰਸ ਬਣਾਉਂਦੇ ਹਨ । ਇਸ ਦੀ ਕੀਮਤ 3,300 ਰੁਪਏ ਹੈ।
F-Secure Anti-Virus 2016
ਐੱਫ-ਸਕਿਓਰ ਇਨਸਟਾਲ ਹੁੰਦੇ ਵਕਤ ਤੁਹਾਡੇ ਪੀ. ਸੀ. ਨੂੰ ਸਕੈਨ ਕਰ ਲੈਂਦਾ ਹੈ ਅਤੇ ਤੁਹਾਡੇ ਡਿਵਾਈਸ ਨੂੰ ਵਾਇਰਸ ਤੋਂ ਆਜ਼ਾਦ ਕਰ ਦਿੰਦਾ ਹੈ । ਟੈਸਟ ਦੌਰਾਨ ਇਸ ਦੇ ਜ਼ਿਆਦਾਤਰ ਨਤੀਜੇ ਨਾਕਾਰਾਤਮਕ ਨਿਕਲੇ ਹਨ । ਇਸ ਦਾ ਯੂਜ਼ਰ ਇੰਟਰਫੇਸ ਕਾਫ਼ੀ ਆਸਾਨ ਹੋਣ ਕਾਰਨ ਇਹ ਇਕ ਬੈਸਟ ਐਂਟੀਵਾਇਰਸ ਦੀ ਸੂਚੀ ਵਿਚ ਸ਼ਾਮਿਲ ਹੈ । ਇਸ ਦੀ ਕੀਮਤ 2,650 ਰੁਪਏ ਹੈ ।
