ਸਮਾਰਟਫੋਨ ਚਾਰਜ ਕਰਨ ਸਮੇਂ ਇੰਨ੍ਹਾਂ 5 ਗੱਲਾਂ ਦਾ ਰੱਖੋ ਖਾਸ ਧਿਆਨ
Friday, Mar 17, 2017 - 12:12 PM (IST)

ਜਲੰਧਰ- ਸਮਾਰਟਫੋਨ ਖਰੀਦਦੇ ਹੋਏ ਅਸੀਂ ਕਈ ਗੱਲਾਂ ਦਾ ਧਿਆਨ ਰੱਖਦੇ ਹਾਂ, ਜਿੰਨ੍ਹਾਂ ''ਚ ਰੈਮ, ਸਟੋਰੇਜ, ਕੈਮਰਾ ਅਤੇ ਖਾਸ ਕਰ ਕੇ ਫੋਨ ਦੀ ਬੈਟਰੀ ਸ਼ਾਮਲ ਹਨ। ਇਨ੍ਹਾਂ ਦਿਨਾਂ ''ਚ ਸਮਾਰਟਫੋਨ ਬੈਟਰੀ ਹਰ ਯੂਜ਼ਰ ਲਈ ਬੇਹੱਦ ਜ਼ਰੂਰੀ ਹੈ। ਸਮਾਰਟਫੋਨ ਦੀ ਬੈਟਰੀ ਪਾਵਰਫੁੱਲ ਹੋਵੇਗੀ ਤਾਂ ਤੁਹਾਡੇ ਵਾਰ ਦੀ ਚਾਰਜਿੰਗ ਤੋਂ ਵੀ ਛੁਟਕਾਰਾ ਮਿਲਦਾ ਹੈ। ਫੋਨ ਚਾਰਜਿੰਗ ਨਾਲ ਸੰਬੰਧਿਤ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਐਂਡਰਾਇਡ ਸਮਾਰਟਫੋਨ ਯੂਜ਼ਰ ਦੀ ਹੁੰਦੀ ਹੈ। ਕਈ ਫੋਨ ਚਾਰਜ ਹੋਣ ''ਚ ਜ਼ਿਆਦਾ ਸਮੇਂ ਲਾਉਂਦੇ ਹਨ ਅਤੇ ਕੁਝ ਬੇਹੱਦ ਜਲਦੀ ਡਿਸਚਾਰਜ ਹੋ ਜਾਂਦੇ ਹਨ। ਇਹ ਫੋਨ ਦੀ ਘੱਟ ਪਾਵਰ ਵਾਲੀ ਬੈਟਰੀ ਦੇ ਕਾਰਨ ਵੀ ਹੋ ਸਕਦਾ ਹੈ।
ਟੈਕਨਾਲੋਜੀ ''ਚ ਇਸ ਦਾ ਵੀ ਇਲਾਜ਼ ਹੈ। ਇਸ ਲਈ ਇਨੀਂ ਦਿਨੀਂ ਕਈ ਸਮਾਰਟਫੋਨ ਕਵਿੱਕ ਚਾਰਜਿੰਗ ਟੈਕਨਾਲੋਜੀ ਨਾਲ ਆਉਂਦੇ ਹਨ, ਜਦ ਕਿ ਇਨ੍ਹਾਂ ਦੀ ਕੀਮਤ ਥੋੜੀ ਜ਼ਿਆਦਾ ਹੁੰਦੀ ਹੈ ਪਰ ਕਈ ਵਾਰ ਸਾਡੀਆਂ ਗਲਤੀਆਂ ਦੇ ਕਾਰਨ ਵੀ ਵਧੀਆ ਸਮਾਰਟਫੋਨ ਖਰਾਬ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸ ਦਈਏ ਕਿ ਅਜਿਹੀ ਹੀ 5 ਬੇਹੱਦ ਘੱਟ ਗਲਤੀਆਂ, ਜੋ ਐਂਡਰਾਇਡ ਸਮਾਰਟਫੋਨ ਯੂਜ਼ਰਸ ਫੋਨ ਚਾਰਜਿੰਗ ਦੇ ਦੌਰਾਨ ਕਰਦੇ ਹਨ।
ਰਾਤ ਦੇ ਸਮੇਂ ਫੋਨ ਚਾਰਜ ਕਰਨਾ -
ਜਦੋਂ ਅਸੀਂ ਪੂਰੇ ਦਿਨ ਟਾਈਮ ਨਹੀਂ ਮਿਲਦਾ ਤਾਂ ਫੋਨ ਨੂੰ ਰਾਤ ''ਚ ਚਾਰਜਿੰਗ ''ਤੇ ਰੱਖ ਦਿੰਦੇ ਹਨ, ਜਿਸ ਨਾਲ ਫੋਨ ਪੂਰੀ ਰਾਤ ਚਾਰਜ ਹੁੰਦਾ ਹੈ ਅਤੇ ਓਵਰਚਾਰਜ ਹੋ ਜਾਂਦਾ ਹੈ। ਤੁਹਾਡੇ ਲਈ ਭਾਵੇਂ ਹੀ ਇਹ ਆਰਾਮ ਦਾ ਕੰਮ ਹੋਵੇਂ ਪਰ ਦੱਸ ਦਈਏ ਕਿ ਤੁਹਾਡੇ ਫੋਨ ਲਈ ਇਹ ਹਾਨੀਕਾਰਕ ਹੋ ਸਕਦਾ ਹੈ। ਇਸ ਨਾਲ ਫੋਨ ਦੀ ਬੈਟਰੀ ਦੀ ਲਾਈਫ ''ਤੇ ਅਸਰ ਪੈਂਦਾ ਹੈ।
ਫੋਨ ਕੇਸ ਨੂੰ ਕੱਢ ਦਿਓ -
ਇਨੀਂ ਦਿਨੀਂ ਜ਼ਿਆਦਾਤਰ ਸਮਾਰਟਫੋਨ ਯੂਜ਼ਰ ਫੋਨ ਕਵਰ ਅਤੇ ਫੋਨ ਕੇਸ ਦਾ ਇਸਤੇਮਾਲ ਕਰਦੇ ਹਨ ਪਰ ਤੁਹਾਨੂੰ ਦੱਸ ਦਈਏ ਕਿ ਇਸ ਨਾਲ ਫੋਨ ਦੇ ਹੋ ਰਹੀ ਹੀਟ ਲਾਕ ਹੁੰਦੀ ਹੈ। ਤੁਸੀਂ ਫੋਨ ਚਾਰਜਿੰਗ ਦੌਰਾਨ ਕਵਰ ਨੂੰ ਹਟਾ ਦਿਏ ਤਾਂ ਇਸ ਨਾਲ ਇਹ ਹੀਟ ਵੀ ਰਿਲੀਜ਼ ਹੋਵੇਗੀ।
100% ਚਾਰਜ ਜ਼ਰੂਰੀ ਨਹੀਂ ਹੈ -
ਸਮਾਰਟਫੋਨ ਚਾਰਜਿੰਗ ''ਤੇ ਲੱਗਾ ਹੈ ਪਰ 100% ਤੋਂ ਪਹਿਲਾਂ ਇਸ ਨੂੰ ਹਟਾਉਣਾ ਨਾ, ਨਹੀਂ ਤਾਂ ਬੈਟਰੀ ਜਲਦੀ ਡਿਸਚਾਰਜ ਹੋ ਜਾਵੇਗੀ। ਤੁਸੀਂ ਵੀ ਇਹ ਗਲਤੀ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਅਜਿਹਾ ਕਰਨ ਨਾਲ ਫੋਨ ''ਚ ਓਵਰਹੀਟ ਹੁੰਦੀ ਹੈ। 80-85% ਚਾਰਜਿੰਗ ਕਾਫੀ ਹੈ।
ਫੁੱਲ ਡਿਸਚਾਰਜ ਨਾ ਕਰੋ -
ਇਹ ਸਾਨੂੰ ਕਈ ਵਾਰ ਸੁਣਨ ਨੂੰ ਮਿਲਦਾ ਹੈ ਕਿ ਫੋਨ ਦੀ ਬੈਟਰੀ ਨੂੰ ਪੂਰਾ ਡਿਸਚਾਰਜ ਕਰਨ ''ਤੇ ਹੀ ਚਾਰਜ ਕਰਨਾ ਚਾਹੀਦਾ ਪਰ ਅਜਿਹਾ ਕੁਝ ਨਹੀਂ ਹੈ, ਸਗੋਂ ਇਸ ਨਾਲ ਤੁਹਾਡੇ ਫੋਨ ਦੀ ਬੈਟਰੀ ''ਤੇ ਅਸਰ ਹੋ ਸਕਦਾ ਹੈ। ਬੈਟਰੀ ਦੇ ਪੂਰੇ ਡਿਸਚਾਰਜ ਹੋਣ ਦਾ ਇੰਤਜ਼ਾਰ ਨਾ ਕਰੋ।
ਵਧੀਆ ਕਵਾਲਿਟੀ ਦਾ ਚਾਰਜ ਕਰੋ ਇਸਤੇਮਾਲ -
ਸਮਾਰਟਫੋਨ ਚਾਰਜ ਕਰਦੇ ਹੋਏ ਧਿਆਨ ਰੱਖੋ ਕਿ ਤੁਸੀਂ ਆਪਣੇ ਹੀ ਫੋਨ ਦਾ ਚਾਰਜਰ ਇਸਤੇਮਾਲ ਕਰੋ। ਤੁਹਾਡੇ ਕੋਲ ਓਰਿਜ਼ਨਲ ਚਾਰਜਰ ਨਹੀਂ ਹੈ ਤਾਂ ਕੋਈ ਵਧੀਆ ਕਵਾਲਿਟੀ ਦਾ ਚਾਰਜਰ ਇਸਤੇਮਾਲ ਕਰੋ।