Kawasaki ਨੇ ਵੈੱਬਸਾਈਟ ਤੋਂ ਹਟਾਈ W800 ਬਾਈਕ, ਜਾਣੋ ਵਜ੍ਹਾ
Wednesday, Mar 01, 2023 - 03:58 PM (IST)
![Kawasaki ਨੇ ਵੈੱਬਸਾਈਟ ਤੋਂ ਹਟਾਈ W800 ਬਾਈਕ, ਜਾਣੋ ਵਜ੍ਹਾ](https://static.jagbani.com/multimedia/2023_3image_15_58_307265720kawasakiw800.jpg)
ਆਟੋ ਡੈਸਕ- ਕਾਵਾਸਾਕੀ ਦੀਆਂ ਬਾਈਕਸ ਦੀ ਭਾਰਤ 'ਚ ਕਾਫੀ ਮੰਗ ਹੈ। ਕੰਪਨੀ ਨੇ ਭਾਰਤੀ ਵੈੱਬਸਾਈਟ ਤੋਂ ਆਪਣੀ W800 ਬਾਈਕ ਨੂੰ ਹਟਾ ਦਿੱਤਾ ਹੈ। ਹਾਲਾਂਕਿ ਕਾਵਾਸਾਕੀ ਨੇ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ। ਰਿਪੋਰਟਾਂ ਮੁਤਾਬਕ, ਇੰਟਰਨਲ ਕੰਬਸ਼ਨ ਇੰਜਣ ਦੇ ਅਨੁਪਾਲਨ ਨਿਯਮਾਂ ਨੂੰ ਪੂਰਾ ਕਰਨ ਲਈ ਇਸ ਬਾਈਕ ਦਾ ਉਤਪਾਦਨ ਰੋਕਿਆ ਗਿਆ ਹੈ ਅਤੇ ਬਾਈਕ ਨੂੰ OBD2 ਸੈਂਸਰ ਨਾਲ ਲੈਸ ਕੀਤਾ ਜਾਵੇਗਾ।
ਪਾਵਰਟ੍ਰੇਨ
Kawasaki W800 'ਚ 773cc ਦੀ ਏਅਰ-ਕੂਲਡ SOHC ਫਿਊਲ-ਇਨਜੈਕਟਿਡ, ਵਰਟਿਕਲ ਟਵਿਨ ਮੋਟਰ ਦਿੱਤੀ ਗਈ ਹੈ ਜੋ 47.5 bhp ਦੀ ਪਾਵਰ ਅਤੇ 62.9 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸਦਾ ਇੰਜਣ 5-ਸਪੀਡ ਗਿਅਰਬਾਕਸ ਨਾਲ ਲੈਸ ਹੈ।
Kawasaki W800 'ਚ ਫਰੰਟ 'ਤੇ 320mm ਦੀ ਡਿਸਕ ਬ੍ਰੇਕ ਅਤੇ ਰੀਅਰ 'ਚ 270mm ਦੀ ਡਿਸਕ ਬ੍ਰੇਕ ਦਿੱਤੀ ਗਈ ਹੈ। ਬਾਈਕ ਦੇ ਫਰੰਟ 'ਚ 41mm ਦਾ ਟੈਲੀਸਕੋਪਿਕ ਫਾਰਕਸ ਦੇਖਣ ਨੂੰ ਮਿਲਦਾ ਹੈ ਅਤੇ ਸੁਰੱਖਿਆ ਲਈ ਇਸ ਵਿਚ ਡਿਊਲ ਚੈਨਲ ਏ.ਬੀ.ਐੱਸ. ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ 18 ਇੰਚ ਸਪੋਕ ਵ੍ਹੀਲ, ਟਵਿਨ ਪੋਡ ਐਨਾਲਾਗ ਇੰਸਟਰੂਮੈਂਟ ਕਲੱਸਟਰ, ਡਿਜੀਟਲ ਸਕਰੀਨ, ਕ੍ਰੋਮ, ਰਾਊਂਡ ਐੱਲ.ਈ.ਡੀ. ਹੈੱਡਲੈਂਪ ਯੂਨਿਟ ਅਤੇ ਰੈਟਰੋ ਸਟਾਈਲ ਦੇਖਣ ਨੂੰ ਮਿਲਦਾ ਹੈ।