ਕਾਵਾਸਾਕੀ ਨੇ ਭਾਰਤ ''ਚ ਬੰਦ ਕੀਤੀ ਨਿੰਜਾ 1000SX ਬਾਈਕ, ਵੈੱਬਸਾਈਟ ''ਤੇ ਵੀ ਨਹੀਂ ਆ ਰਹੀ ਨਜ਼ਰ

Wednesday, Feb 14, 2024 - 05:51 PM (IST)

ਕਾਵਾਸਾਕੀ ਨੇ ਭਾਰਤ ''ਚ ਬੰਦ ਕੀਤੀ ਨਿੰਜਾ 1000SX ਬਾਈਕ, ਵੈੱਬਸਾਈਟ ''ਤੇ ਵੀ ਨਹੀਂ ਆ ਰਹੀ ਨਜ਼ਰ

ਆਟੋ ਡੈਸਕ- ਕਾਵਾਸਾਕੀ ਨੇ ਆਪਣੀ ਨਿੰਜਾ 1000SX ਬਾਈਕ ਨੂੰ ਭਾਰਤ 'ਚ ਬੰਦ ਕਰ ਦਿੱਤਾ ਹੈ। ਕੰਪਨੀ ਨੇ ਇਸਨੂੰ ਆਪਣੀ ਵੈੱਬਸਾਈਟ ਤੋਂ ਵੀ ਹਟਾ ਦਿੱਤਾ ਹੈ। ਇਹ ਬਾਈਕ 2 ਰੰਗਾਂ- ਐਮਰਾਲਡ ਬਲੇਜ਼ਡ ਗਰੀਨ ਅਤੇ ਮਟੈਲਿਕ ਮੈਟ ਗ੍ਰੇਫੇਨਸਟੀਲ ਗ੍ਰੇਅ 'ਚ ਉਪਲੱਬਧ ਸੀ। ਸੂਤਰਾਂ ਮੁਤਾਬਕ, ਕਾਵਾਸਾਕੀ ਨਵੀਂ ਨਿੰਜਾ 1000SX 'ਤੇ ਕੰਮ ਕਰ ਰਹੀ ਹੈ ਅਤੇ ਇਸਨੂੰ ਸਾਲ ਦੇ ਅਖੀਰ ਤਕ ਲਾਂਚ ਕਰ ਸਕਦੀ ਹੈ। 

ਪਾਵਰਟ੍ਰੇਨ

ਕਾਵਾਸਾਕੀ ਨਿੰਜਾ 1000SX ਬਾਈਕ 'ਚ 1,043cc ਲਿਕੁਇਡ-ਕੂਲਡ, ਫੋਰ-ਪੋਟ ਮੋਟਰ ਦਿੱਤੀ ਗਈ ਹੈ, ਜੋ 140bhp ਦੀ ਪਾਵਰ ਅਤੇ 111Nm ਪੀਕ ਟਾਰਕ ਜਨਰੇਟ ਕਰਦਾ ਹੈ। ਇਸਨੂੰ 6-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਹ ਬਾਈਕ ਚਾਰ ਰਾਈਡਿੰਗ ਮੋਡਸ- ਸਪੋਰਟ, ਰੋਡ, ਰੇਨ ਅਤੇ ਰਾਈਡਰ ਦੇ ਨਾਲ ਆਉਂਦੀ ਹੈ। 

ਕਾਵਾਸਾਕੀ ਨਿੰਜੀ 1000SX ਨੂੰ ਇਕ ਟਵਿਨ-ਟਿਊਬ ਐਲੂਮਿਨੀਅਮ ਫਰੇਮ 'ਤੇ ਬਣਾਇਆ ਗਿਆ ਹੈ, ਜਿਸ ਵਿਚ ਇਕ ਸਪੋਰਟੀ ਹੈੱਡਲੈਂਪ ਕਲੱਸਟਰ, ਵੱਡੇ ਆਕਾਰ ਦੀ ਵਿੰਡਸਕਰੀਨ, ਮਸਕੁਲਰ ਫਿਊਲ ਟੈਂਕ, ਸ਼ਾਰਪ ਟਵਿਨ ਐੱਲ.ਈ.ਡੀ. ਹੈੱਡਲੈਂਪ ਅਤੇ ਸਪਲਿਟ-ਸਟਾਈਲ ਸਟੈੱਪ-ਅਪ ਸੀਟ ਦਿੱਤੀ ਗਈ ਹੈ। ਇਸਤੋਂ ਇਲਾਵਾ ਇਕ ਫੁਲ ਐੱਲ.ਈ.ਡੀ. ਸੈੱਟਅਪ ਅਤੇ ਇਕ ਬਲੂਟੁੱਥ ਨੂੰ ਸਪੋਰਟ ਕਰਨ ਵਾਲੇ 4.3 ਇੰਚ ਟੀ.ਐੱਫ.ਟੀ. ਇੰਸਟਰੂਮੈਂਟ ਪੈਨਲ ਨੂੰ ਵੀ ਸਪੋਰਟ ਕਰਦੀ ਹੈ। ਉਥੇ ਹੀ ਬਾਈਕ 'ਚ ਬ੍ਰਿਜਸਟੋਨ ਬੈਟਲੈਕਸ ਹਾਈਪਰਸਪੋਰਟ ਐੱਸ22 ਟਾਇਰ ਇਸਦੀ ਲੁੱਕ ਨੂੰ ਹੋਰ ਸ਼ਾਨਦਾਰ ਬਣਾਉਂਦੇ ਹਨ।


author

Rakesh

Content Editor

Related News