ਜੂਨੋ ਨੇ ਭੇਜੀ ਜੁਪਿਟਰ ਅਤੇ ਉਸ ਦੇ ਚੰਦਰਮਾ ਦੀ ਤਸਵੀਰ
Friday, Jul 15, 2016 - 01:59 PM (IST)

ਵਾਸ਼ਿੰਗਟਨ- ਨਾਸਾ ਦੇ ਪੁਲਾੜ ਯਾਨ ਜੂਨੋ ਨੇ ਗੈਸ ਦੇ ਵਿਸ਼ਾਲ ਜੁਪਿਟਰ ਮਤਲਬ ਬ੍ਰਹਿਸਪਤੀ ਅਤੇ ਇਸ ਦੇ ਵੱਡੇ-ਵੱਡੇ ਚੰਦਰਮਾ ਦੀਆਂ ਸਭ ਤੋਂ ਪਹਿਲੀਆਂ ਤਸਵੀਰਾਂ ਧਰਤੀ ''ਤੇ ਭੇਜੀਆਂ ਹਨ। ਜੂਨੋ ਇਸ ਗ੍ਰਹਿ ਦੇ ਚਾਰੇ ਪਾਸੇ ਲਗਾਤਾਰ ਚੱਕਰ ਕੱਟ ਰਿਹਾ ਹੈ।
ਇਸ ਦੀ ਰੰਗੀਨ ਤਸਵੀਰ ''ਚ ਜੁਪਿਟਰ ਦੀਆਂ ਵਾਯੁਮੰਡਲੀ ਵਿਸ਼ੇਸ਼ਤਾਵਾਂ ਨੂੰ ਦੇਖਿਆ ਜਾ ਸਕਦਾ ਹੈ। ਨਾਸਾ ਨੇ ਦੱਸਿਆ ਕਿ 10 ਜੁਲਾਈ ਰਾਤ ਨੂੰ 1:30 ''ਤੇ ਪਹਿਲੀ ਤਸਵੀਰ ਲੈਣ ਲਈ ਸਫਲਤਾ ਹਾਸਲ ਕੀਤੀ। ਉਸ ਸਮੇਂ ਸਪੇਸਕ੍ਰਾਫਟ, ਬ੍ਰਹਿਸਪਤੀ ਤੋਂ 2.7 ਮਿਲੀਅਨ ਮੀਲ ਦੀ ਦੂਰੀ ''ਤੇ ਸੀ।