ਜੂਸ ਜੈਕਿੰਗ ਨਾਲ ਵਿਅਕਤੀ ਨੂੰ 80 ਹਜ਼ਾਰ ਰੁਪਏ ਦਾ ਚੂਨਾ, ਜਾਣੋ ਫਰਾਡ ਤੋਂ ਬਚਣ ਦਾ ਤਰੀਕਾ

1/15/2020 4:30:02 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਆਪਣੇ ਫੋਨ ਨੂੰ ਯੂ.ਐੱਸ.ਬੀ. ਚਾਰਜਿੰਗ ਸਟੇਸ਼ਨ ਰਾਹੀਂ ਚਾਰਜ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਨਹੀਂ ਤਾਂ ਆਨਲਾਈਨ ਫਰਾਡ ਦਾ ਸ਼ਿਕਾਰ ਹੋ ਸਕਦੇ ਹਨ। ਫੋਨ ਦੀ ਬੈਟਰੀ ਘੱਟ ਹੋਏ ਦੇਖ ਕੇ ਅਮਿਤ ਮਿਸ਼ਰਾ ਨਾਂ ਦੇ ਇਕ ਵਿਅਕਤੀ ਨੇ ਫੋਨ ਨੂੰ ਏਅਰਪੋਰਟ ’ਤੇ ਮੌਜੂਦ ਯੂ.ਐੱਸ.ਬੀ. ਬੈਟਰੀ ਚਾਰਜਿੰਗ ਸਟੇਸ਼ਨ ਰਾਹੀਂ ਚਾਰਜ ਕੀਤਾ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਕੁਝ ਹੀ ਘੰਟੇ ਬਾਅਦ ਉਸ ਨੂੰ ਇਕ ਹੈਰਾਨ ਕਰਨ ਵਾਲਾ ਮੈਸੇਜ ਆਇਆ ਜਿਸ ਵਿਚ ਦੱਸਿਆ ਗਿਆ ਸੀ ਕਿ ਉਸ ਦੇ ਬੈਂਕ ਖਾਤੇ ’ਚੋਂ 80 ਹਜ਼ਾਰ ਰੁਪਏ ਕੱਟ ਗਏ ਹਨ। 

ਜਾਂਚ ’ਚ ਸਾਹਮਣੇ ਆਈ ਇਹ ਜਾਣਕਾਰੀ
ਇਸ ਮਾਮਲੇ ਦੀ ਜਾਂਚ ’ਚ ਪਤਾ ਲੱਗਾ ਕਿ ਏਅਰਪੋਰਟ ਅਤੇ ਹੋਰ ਥਾਵਾਂ ’ਤੇ ਲੱਗੇ ਚਾਰਜਿੰਗ ਸਟੇਸ਼ੰਸ ਕਦੇ ਚੈੱਕ ਨਹੀਂ ਕੀਤੇ ਜਾਂਦੇ ਜਿਸ ਕਾਰਨ ਫਰਾਡ ਕਰਨ ਵਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਉਹ ਯੂ.ਐੱਸ.ਬੀ. ਚਾਰਜਿੰਗ ਸਟੇਸ਼ਨ ’ਤੇ ਲੱਗੀ ਤਾਰ ’ਚ ਇਕ ਚਿੱਪ ਲਗਾ ਦਿੰਦੇ ਹਨ ਜੋ ਤੁਹਾਡੇ ਫੋਨ ’ਚ ਹਿਡਨ ਮਾਲਵੇਅਰ ਇੰਸਟਾਲ ਕਰ ਦਿੰਦੀ ਹੈ ਜਿਸ ਨਾਲ ਤੁਹਾਡੀ ਸਾਰੀ ਜਾਣਕਾਰੀ ਨੂੰ ਫਰਾਡ ਕਰਨ ਵਾਲੇ ਐਕਸੈਸ ਕਰ ਸਕਦੇ ਹਨ। 

PunjabKesari

ਕੀ ਹੈ ਜੂਸ ਜੈਕਿੰਗ?
ਜੂਸ ਜੈਕਿੰਗ ਫਰਾਡ ਕਰਨ ਦਾ ਇਕ ਅਜਿਹਾ ਤਰੀਕਾ ਹੈ ਜਿਸ ਵਿਚ ਯੂਜ਼ਰ ਨੂੰ ਯੂ.ਐੱਸ.ਬੀ. ਚਾਰਜਿੰਗ ਪੋਰਟ ਰਾਹੀਂ ਸ਼ਿਕਾਰ ਬਣਾਇਆ ਜਾਂਦਾ ਹੈ। ਯੂਜ਼ਰ ਜਦੋਂ ਫੋਨ ਨੂੰ ਚਾਰਜਿੰਗ ਸਟੇਸ਼ਨ ’ਤੇ ਚਾਰਜ ਕਰਨ ਲਈ ਲਗਾਉਂਦਾ ਹੈ, ਉਸ ਸਮੇਂ ਉਸ ਦੀ ਡਿਵਾਈਸ ’ਚ ਮਾਲਵੇਅਰ ਇੰਸਟਾਲ ਕਰ ਕੇ ਸਾਰਾ ਨਿੱਜੀ ਡਾਟਾ ਫੋਨ ਅਤੇ ਟੈਬਲੇਟ ਤੋਂ ਕਾਪੀ ਕਰ ਲਿਆ ਜਾਂਦਾ ਹੈ। 

ਇੰਝ ਕਰੋ ਬਚਾਅ

- ਸਫਰ ਕਰਦੇ ਸਮੇਂ ਹਮੇਸ਼ਾ ਆਪਣੇ ਨਾਲ ਪੋਰਟੇਬਲ ਪਾਰਵਬੈਂਕ ਰੱਖੋ।
- ਪਬਲਿਕ ਚਾਰਜਿੰਗ ਸਟੇਸ਼ੰਸ ਨਾਲ ਡਿਵਾਈਸ ਨੂੰ ਚਾਰਜ ਕਰਨ ਤੋਂ ਬਚੋ।
- ਜੇਕਰ ਤੁਹਾਡੇ ਅਕਾਊਂਟ ’ਚੋਂ ਪੈਸੇ ਕਟਦੇ ਹਨ ਤਾਂ ਤੁਰੰਤ ਬੈਂਕ ਨਾਲ ਸੰਪਰਕ ਕਰੋ। 
- ਆਪਣੇ ਫੋਨ ਅਤੇ ਟੈਬਲੇਟ ’ਚ ਐਂਟੀਵਾਇਰਸ ਐਪ ਨੂੰ ਇੰਸਟਾਲ ਕਰੋ ਜੋ ਕਿਸੇ ਮਾਲਵੇਅਰ ਨੂੰ ਤੁਹਾਡਾ ਡਾਟਾ ਚੋਰੀ ਕਰਨ ਤੋਂ ਰੋਕੇ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਰਤੀ ਸਟੇਟ ਬੈਂਕ ਨੇ ਵੀ ਇਕ ਟਵੀਟ ਰਾਹੀਂ ਇਸ ਖਤਰਨਾਕ ਸਾਈਬਰ ਕ੍ਰਾਈਮ ਬਾਰੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਸੀ ਕਿ ਯੂ.ਐੱਸ.ਬੀ. ਚਾਰਜਿੰਗ ਕੇਬਲ ਰਾਹੀਂ ਹੈਕਰ ਤੁਹਾਡੇ ਸਮਾਰਟਫੋਨ ’ਤੇ ਆਸਾਨੀ ਨਾਲ ਕੰਟਰੋਲ ਕਰ ਸਕੇਦ ਹਨ ਅਤੇ ਇਸ ਨਾਲ ਤੁਸੀਂ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ। ਪੂਰੀ ਜਾਣਕਾਰੀ ਲਈ ਇਸ ਲਿੰਕ ’ਤੇ ਕਲਿੱਕ ਕਰੋ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ