JLR ਨੇ ਪੇਸ਼ ਕੀਤਾ ਜੈਗੁਆਰ ਐਕਸ. ਈ ਦਾ ਨਵਾਂ ਵਰਜਨ, ਜਾਣੋਂ ਕੀਮਤ

Friday, Jun 10, 2016 - 03:59 PM (IST)

JLR ਨੇ ਪੇਸ਼ ਕੀਤਾ ਜੈਗੁਆਰ ਐਕਸ. ਈ ਦਾ ਨਵਾਂ ਵਰਜਨ, ਜਾਣੋਂ ਕੀਮਤ
ਜਲੰਧਰ : ਟਾਟਾ ਮੋਟਰਸ ਸਮੂਹ ਦੀ ਜੈਗੁਆਰ ਲੈਂਡ ਰੋਵਰ ਨੇ ਭਾਰਤ ਬਾਜ਼ਾਰ ''ਚ ਆਪਣੀ ਸਪੋਰਟ ਸੈਲੂਨ ਕਾਰ ਜੈਗੁਆਰ ਐਕਸ. ਈ ਦਾ ਇਕ ਨਵਾਂ ਵਰਜਨ ''ਪ੍ਰੇਸਟੀਜ'' ਪੇਸ਼ ਕੀਤਾ। ਮੁੰਬਈ ''ਚ ਇਸ ਦੀ ਕੀਮਤ 43.69 ਲੱਖ ਰੁਪਏ ਹੈ। ਕੰਪਨੀ ਨੇ ਇਕ ਬਿਆਨ ''ਚ ਕਿਹਾ ਗਿਆ ਹੈ ਕਿ ਪੇਰਸਟੀਜ ਫਰਵਰੀ ''ਚ ਪੇਸ਼ ਕੀਤੀ ਗਈ ਜੈਗੁਆਰ ਐਕਸ. ਈ  ਦੇ ''ਪਓਰ'' ਅਤੇ ''ਪੋਰਟਫੋਲੀਓ'' ਵਰਜਨਾਂ ਨਾਲ ਮਿਲ ਕੇ ਇਸ ਨੂੰ ਵਿਵਿਧਤਾ ਪ੍ਰਦਾਨ ਕਰੇਗੀ।  ਪ੍ਰੇਸਟੀਜ ''ਚ ਦੋ ਲਿਟਰ ਸਮਰੱਥਾ ਇਕ ਪੈਟਰੋਲ ਇੰਜਣ ਹੈ, ਨਾਲ ਹੀ ਇਸ ''ਚ ਆਲ ਸਰਫ ਪ੍ਰਾਸੇਸ ਕੰਟਰੋਲ (ਐੱਸ.ਐੱਸ. ਪੀ. ਸੀ) ਵਰਗੀ ਅਤਿਆਧੁਨਿਕ ਡਰਾਈਵਿੰਗ ਤਕਨੀਕਾਂ ਦਾ ਇਸਤੇਮਾਲ ਕੀਤਾ ਗਿਆ ਹੈ।




ਜੈਗੁਆਰ ਐਕਸ. ਈ ਪ੍ਰੇਸਟੀਜ ਵੇਰਿਅੰਟ ''ਚ ਜ਼ਿਆਦਾ ਬਦਲਾਵ ਨਹੀਂ ਕੀਤੇ ਗਏ ਹਨ। ਇਸ ਵੇਰਿਅੰਟ ''ਚ ਰਿਅਰ ਪਾਰਕਿੰਗ ਕੈਮਰਾ, ਮੈਮੋਰੀ ਦੇ ਨਾਲ ਓ. ਆਰ. ਵੀ. ਐਮ, ਐਬਿਅੰਟ ਲਾਈਟਿੰਗ, ਟਾਰਸ ਲੈਦਰ ਅਪ ਹੋਲਸਟਰੀ, ਸਨਰੂਫ, ਡਰਾਈਵਰ ਸੀਟ ਲਈ ਮੈਮੋਰੀ ਫੰਕਸ਼ਨ ਅਤੇ 380W ਮੇਰੀਡਿਅਨ ਸਾਊਂਡ ਸਿਸਟਮ ਲਗਾਇਆ ਗਿਆ ਹੈ ।

ਜਾਗੁਆਰ ਲੈਂਡਰੋਵਰ ਇੰਡੀਆ ਦੇ ਪ੍ਰੈਜ਼ੀਡੈਂਟ ਰੋਹਿਤ ਸੁਰੀ ਨੇ ਕਿਹਾ ਕਿ ਜਾਗੁਆਰ ਐਕਸ. ਈ ਪੇਸ਼ ਕਰ ਕੰਪਨੀ ਨੇ ਇੱਕ ਨਵੇਂ ਬਾਜ਼ਾਰ ਖੰਡ ''ਚ ਐਂਟਰ ਕੀਤਾ ਹੈ। ਪ੍ਰੇਸਟੀਜ ਇਸ ਨੂੰ  ਅਤੇ ਮਸ਼ਹੂਰ ਅਤੇ ਸਫਲ ਬਣਾਏਗੀ।

 


Related News