ਜੀਓ ਯੂਜ਼ਰਸ ਨੂੰ ਇਸ ਤੋਂ ਬਾਅਦ ਸਾਲ ਭਰ ਨਹੀਂ ਕਰਾਉਣਾ ਹੋਵੇਗਾ ਰੀਚਾਰਜ !

03/24/2017 12:27:03 PM

ਜਲੰਧਰ- ਟੈਲੀਕਾਮ ਸੈਕਟਰ ''ਚ ਜੀਓ ਦੇ ਕਦਮ ਰੱਖਣ ਦੇ ਨਾਲ ਹੀ ਸਸਤੇ ਟੈਰਿਫ ਪਲਾਨ ਦੀ ਜੰਗ ਸ਼ੁਰੂ ਹੋ ਗਈ ਹੈ। ਸਾਰੀਆਂ ਟੈਲੀਕਾਮ ਕੰਪਨੀਆਂ ਆਪਣੇ ਗਾਹਕਾਂ ਨੂੰ ਲੁਭਾਉਣ ''ਚ ਲੱਗੀਆਂ ਹਨ। ਜੀਓ ਨੂੰ ਟੱਕਰ ਦੇਣ ਲਈ ਬਾਕੀਆਂ ਕੰਪਨੀਆਂ ਰੋਜ਼ ਨਵੇਂ ਪਲਾਨ ਵੀ ਲਾਂਚ ਕਰ ਰਹੀਆਂ ਹਨ। ਹਾਲਾਂਕਿ ਇਸ ਮਾਮਲੇ ''ਚ ਰਿਲਾਇੰਸ ਜੀਓ ਵੀ ਪਿੱਛੇ ਨਹੀਂ ਹੈ। ਜੀਏ ਕੋਲ ਵੀ ਅਜਿਹੇ ਆਫਰ ਹਨ ਕਿ ਗਾਹਕ ਦੂਜੀ ਥਾਂ ਜਾਣ ਤੋਂ ਪਹਿਲਾਂ ਸੋਚਣਗੇ। ਜੀਓ ਦਾ ਇਕ ਆਫਰ ਅਜਿਹਾ ਵੀ ਹੈ ਜਿਸ ਤੋਂ ਬਾਅਦ ਤੁਹਾਨੂੰ ਪੂਰੇ ਸਾਲ ਤੱਕ ਕੋਈ ਰੀਚਾਰਜ ਕਰਾਉਣ ਦੀ ਲੋੜ ਨਹੀਂ ਹੋਵੇਗੀ।  
ਦਰਅਸਲ ਜੀਓ ਨੇ ''ਬਾਈ ਵਨ ਗੈੱਟ ਵਨ'' ਪਲਾਨ ਵੀ ਲਾਂਚ ਕੀਤਾ ਸੀ ਜਿਸ ਬਾਰੇ ਗਾਹਕਾਂ ਨੂੰ ਇਹ ਤਾਂ ਪਤਾ ਹੈ ਕਿ ਜੇਕਰ ਉਹ 303 ਰੁਪਏ ਦਾ ਰੀਚਾਰਜ ਕਰਾਉਂਦੇ ਹਨ ਤਾਂ ਜੀਓ ਵੱਲੋਂ 201 ਰੁਪਏ ਦਾ ਐਡ-ਆਨ ਪੈਕ ਮੁਫਤ ਦਿੱਤਾ ਜਾਵੇਗਾ। ਮਤਲਬ ਕਿ 303 ਰੁਪਏ ''ਚ ਮਿਲਣ ਵਾਲੇ ਆਫਰ ਤੋਂ ਇਲਾਵਾ 5ਜੀ.ਬੀ. ਡਾਟਾ ਫਰੀ ਮਿਲੇਗਾ। ਪਰ ਗਾਹਕਾਂ ਨੂੰ ਇਹ ਗੱਲ ਨਹੀਂ ਪਤਾ ਹੈ ਕਿ ਜੇਕਰ ਉਹ ਇਸੇ ਰੀਚਾਰਜ ਨੂੰ 13 ਵਾਰ ਕਰਵਾ ਲੈਣ ਤਾਂ ਉਨ੍ਹਾਂ ਨੂੰ ਸਾਲ ਭਰ ਕੋਈ ਰੀਚਾਰਜ ਨਹੀਂ ਕਰਾਉਣਾ ਹੋਵੇਗਾ। ਨਾਲ ਹੀ ਡਾਟਾ ਯੂਜ਼ ਦੀ ਕੋਈ ਮਿਆਦ ਵੀ ਨਹੀਂ ਹੋਵੇਗੀ ਮਤਲਬ ਕਿ ਅਨਲਿਮਟਿਡ ਡਾਟਾ ਅਤੇ ਹੈਪੀ ਨਿਊ ਯੀਅਰ ਆਫਰ ਦਾ ਮਜ਼ਾ।
 
ਪਲਾਨ ''ਤੇ ਇਕ ਨਜ਼ਰ
ਰੀਚਾਰਜ ਗਿਣਤੀ- 13, ਵੈਲੀਡਿਟੀ 13x28 = 364 ਦਿਨ
ਰੀਚਾਰਜ ਦੀ ਕੀਮਤ- 303, 1 ਸਾਲ ਲਈ 13x303 = 3939
ਡਾਟਾ- 303 = 28ਜੀ.ਬੀ., 1 ਸਾਲ ''ਚ 13x28 = 364ਜੀ.ਬੀ.
ਵਾਧੂ ਡਾਟਾ- 5ਜੀ.ਬੀ., 5+28=33ਜੀ.ਬੀ. (1 ਵਾਰ ਦੇ ਰੀਚਾਰਜ ''ਤੇ), 33x13= 429ਜੀ.ਬੀ., 1 ਸਾਲ ਲਈ
 
ਇਸ ਤੋਂ ਇਲਾਵਾ ਤੁਸੀਂ ਚਾਹੋ ਤਾਂ 499 ਅਤੇ 999 ਰੁਪਏ ਵਾਲੇ ਪਲਾਨ ਵੀ ਲੈ ਸਕਦੇ ਹੋ ਪਰ ਇਕ ਤੋਂ ਜ਼ਿਆਦਾ ਰੀਚਾਰਜ ਕਰਾਉਣ ਦੀ ਮਿਆਦ 31 ਮਾਰਚ ਤੱਕ ਹੀ ਹੈ। ਹੁਣ ਤੁਸੀਂ ਸੋਚ ਰਹੇ ਹੋਵੇਗੇ ਕਿ 1 ਸਾਲ ''ਚ ਤਾਂ 12 ਮਹੀਨੇ ਹੁੰਦੇ ਹਨ ਫਿਰ 13 ਵਾਰ ਰੀਚਾਰਜ ਕਿਉਂ, ਤਾਂ ਤੁਹਾਡੇ ਸਵਾਲ ਜਾ ਜੁਆਬ ਹੈ ਕਿ ਆਫਰ ਵੀ ਮਿਆਦ 28 ਦਿਨਾਂ ਦੀ ਹੀ ਹੈ, 30 ਦਿਨਾਂ ਦੀ ਨਹੀਂ। ਹੁਣ ਅੱਗੇ ਤੁਹਾਨੂੰ ਸਮਝਾਉਣ ਦੀ ਲੋੜ ਨਹੀਂ ਹੈ, ਤੁਸੀਂ ਸਮਝਦਾਰ ਹੋ।

Related News