ਜੀਓ ਦਾ ਸ਼ਾਨਦਾਰ ਆਫਰ, ਮੁਫ਼ਤ ’ਚ ਵੇਖ ਸਕੋਗੇ 800 ਤੋਂ ਜ਼ਿਆਦਾ ਚੈਨਲ
Saturday, Jun 11, 2022 - 03:41 PM (IST)

ਗੈਜੇਟ ਡੈਸਕ– ਜੀਓ ਕਈ ਤਰ੍ਹਾਂ ਦੇ ਰੀਚਾਰਜ ਪਲਾਨ ਆਫਰ ਕਰਦਾ ਹੈ। ਕੰਪਨੀ ਦੇ ਜ਼ਿਆਦਾਤਰ ਪਲਾਨਾਂ ’ਚ ਗਾਹਕਾਂ ਨੂੰ ਜੀਓ ਐਪਸ ਦਾ ਫ੍ਰੀ ਸਬਸਕ੍ਰਿਪਸ਼ਨ ਮਿਲਦਾ ਹੈ। ਬਹੁਤ ਘੱਟ ਗਾਹਕ ਹੀ ਇਨ੍ਹਾਂ ਐਪਸ ਦੇ ਫ੍ਰੀ ਸਬਸਕ੍ਰਿਪਸ਼ਨ ਦਾ ਫਾਇਦਾ ਚੁੱਕਦੇ ਹਨ। ਇਨ੍ਹਾਂ ਐਪਸ ’ਚ ਜੀਓ ਟੀ.ਵੀ. ਐਪ ਵੀ ਸ਼ਾਮਲ ਹੈ, ਜਿਸਦਾ ਫ੍ਰੀ ਸਬਸਕ੍ਰਿਪਸ਼ਨ ਕੰਪਨੀ ਰੀਚਾਰਜ ਪਲਾਨਾਂ ਨਾਲ ਦਿੰਦੀ ਹੈ। ਇਹ ਐਪ ਬਹੁਤ ਹੀ ਕੰਮ ਦਾ ਹੈ ਅਤੇ ਇਸ ਵਿਚ ਤੁਹਾਨੂੰ ਕਈ ਫਾਇਦੇ ਮਿਲਦੇ ਹਨ। ਜੀਓ ਟੀ.ਵੀ. ਦੇ ਨਾਂ ਤੋਂ ਹੀ ਸਾਫ ਹੈ ਕਿ ਇਸ ਪਲੇਟਫਾਰਮ ’ਤੇ ਤੁਸੀਂ ਟੀ.ਵੀ. ਵੇਖ ਸਕੋਗੇ। ਇਸਨੂੰ ਤੁਸੀਂ ਜੇਬ ’ਚ ਮੌਜੂਦ ਟੀ.ਵੀ. ਮੰਨ ਸਕਦੇ ਹੋ।
ਇਸ ’ਤੇ ਤੁਹਾਨੂੰ ਕਈ ਟੀ.ਵੀ. ਚੈਨਲਾਂ ਦਾ ਐਕਸੈਸ ਸਿਰਫ ਇਕ ਕਲਿੱਕ ’ਚ ਮਿਲਦਾ ਹੈ। ਜੀਓ ਟੀ.ਵੀ. ਐਪ ’ਤੇ ਤੁਸੀਂ ਲਾਈਵ ਟੀ.ਵੀ. ਵੀ ਵੇਖ ਸਕਦੇ ਹੋ। ਕੰਪਨੀ ਮੁਤਾਬਕ, ਇਸ ’ਤੇ 800 ਤੋਂ ਜ਼ਿਆਦਾ ਟੀ.ਵੀ. ਚੈਨਲਾਂ ਦਾ ਐਕਸੈਸ ਮਿਲਦਾ ਹੈ। ਇਸ ਵਿਚ 100 ਤੋਂ ਜ਼ਿਆਦਾ ਐੱਚ.ਡੀ. ਚੈੱਨਲ ਹਨ।
Jio TV ’ਤੇ ਮਿਲਦੇ ਹਨ ਕਈ ਸਾਰੇ ਫੀਚਰਜ਼
ਚੰਗੀ ਗੱਲ ਹੈ ਕਿ ਤੁਸੀਂ ਇਸ ਐਪ ’ਤੇ ਲਾਈਵ ਟੀ.ਵੀ. ਨੂੰ ਪੌਜ਼ ਅਤੇ ਪਲੇਅ ਕਰ ਸਕਦੇ ਹੋ। ਯਾਨੀ ਤੁਸੀਂ ਕਿਸੇ ਲਾਈਵ ਮੈਚ ਨੂੰ ਵਿਚ ਰੋਕ ਸਕਦੇ ਹੋ ਅਤੇ ਫਿਰ ਵਾਪਸ ਉਸੇ ਥਾਂ ਤੋਂ ਵੇਖ ਸਕਦੇ ਹੋ। ਜਿਵੇਂ ਕਿ ਇਸ ’ਤੇ ਤੁਹਾਨੂੰ ਟੀ.ਵੀ. ਵਾਲੇ ਸਾਰੇ ਚੈਨਲ ਮਿਲਦੇ ਹਨ, ਇਸ ਲਈ ਤੁਸੀਂ ਕਿਤੇ ਵੀ ਆਪਣੇ ਕਥਿਤ ਟੀ.ਵੀ. ਨੂੰ ਲੈ ਕੇ ਜਾ ਸਕਦੇ ਹੋ।
ਜੀਓ. ਟੀ.ਵੀ. ਐਪ ’ਤੇ ਤੁਹਾਨੂੰ ਸਰਚ, ਸ਼ੇਅਰ, ਮਲਟੀ ਲੈਂਗਵੇਜ, ਰਿਮਾਇੰਡਰ, ਮਿਨੀ ਪਲੇਅਰ ਸਮੇਤ ਕਈ ਫੀਚਰਜ਼ ਮਿਲਦੇ ਹਨ। ਇਸ ਐਪ ਨੂੰ ਤੁਸੀਂ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਹੀ ਪਲੇਟਫਾਰਮਾਂ ’ਤੇ ਡਾਊਨਲੋਡ ਕਰ ਸਕਦੇ ਹੋ। ਜੀਓ ਟੀ.ਵੀ. ਐਪ ਆਈ.ਓ.ਐੱਸ. 7 ਅਤੇ ਐਂਡਰਾਇਡ 4.1 ਅਤੇ ਉਸਤੋਂ ਉਪਰ ਦੇ ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। ਇਸ ਪਲੇਟਫਾਰਮ ’ਤੇ ਤੁਸੀਂ ਆਪਣੇ ਪ੍ਰੋਗਰਾਮ ਨੂੰ ਰਿਕਾਰਡ ਵੀ ਕਰ ਸਕਦੇ ਹੋ।