ਚਾਰਧਾਮ ਤਕ ਪੁੱਜਾ 5G, ਮਿਲੇਗਾ ਅਲਟਰਾ ਹਾਈ ਸਪੀਡ ਇੰਟਰਨੈੱਟ

Thursday, Apr 27, 2023 - 03:57 PM (IST)

ਚਾਰਧਾਮ ਤਕ ਪੁੱਜਾ 5G, ਮਿਲੇਗਾ ਅਲਟਰਾ ਹਾਈ ਸਪੀਡ ਇੰਟਰਨੈੱਟ

ਗੈਜੇਟ ਡੈਸਕ- ਦੇਵਭੂਮੀ ਉੱਤਰਾਖੰਡ ਦੇ ਚਾਰਧਾਮ- ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਮੰਦਰ ਕੰਪਲੈਕਸਾਂ 'ਚ ਰਿਲਾਇੰਸ ਜੀਓ ਨੇ ਆਪਣੀ ਟਰੂ 5ਜੀ ਸਰਵਿਸ ਸ਼ੁਰੂ ਕਰ ਦਿੱਤੀ ਹੈ। ਬਦਰੀਨਾਥ ਧਾਮ ਦੇ ਕਪਾਟ ਖੁੱਲ੍ਹਣ ਮੌਕੇ ਜੀਓ ਦੀ 5ਜੀ ਸਰਵਿਸ ਲਾਂਚ ਕੀਤੀ ਗਈ ਹੈ। ਹੁਣ ਦੇਸ਼ ਭਰ ਤੋਂ ਚਾਰਧਾਮ ਪਹੁੰਚਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ 5ਜੀ ਦੀ ਅਲਟਰਾ ਹਾਈ ਸਪੀਡ ਦਾ ਫਾਇਦਾ ਮਿਲੇਗਾ।

ਬਦਰੀਨਾਥ ਕੇਦਾਰਨਾਥ ਮੰਤਰੀ ਕਮੇਟੀ (ਬੀ.ਕੇ.ਟੀ.ਸੀ.) ਦੇ ਪ੍ਰਧਾਨ ਅਜੇਂਦਰ ਅਜੇ ਨੇ ਰਿਲਾਇੰਸ ਜੀਓ ਦੀ 5ਜੀ ਸਰਵਿਸ ਦਾ ਉਦਘਾਟਨ ਕੀਤਾ। ਜੀਓ ਟਰੂ 5ਜੀ ਲਾਂਚ ਮੌਕੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਕ ਵੀਡੀਓ ਮੈਸੇਜ 'ਚ ਕਿਹਾ ਕਿ ਰਿਲਾਇੰਸ ਜੀਓ ਨੇ ਉੱਤਾਰਖੰਡ ਦੇ ਚਾਰਧਾਮ ਕੰਪਲੈਕਸ 'ਚ ਆਪਣੀਆਂ 5ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਚਾਰਧਾਮ ਯਾਤਰਾ ਦੀ ਸ਼ੁਰੂਆਤ 'ਚ ਹੀ 5ਜੀ ਸੇਵਾਵਾਂ ਦੀ ਸ਼ੁਰੂ ਕਰਨ ਲਈ ਅਤੇ ਸੂਬੇ ਦੇ ਡਿਜੀਟਲ ਲੈਂਡਸਕੇਪ 'ਚ ਬਦਲਾਅ ਲਿਆਉਣ ਲਈ ਮੈਂ ਜੀਓ ਨੂੰ ਵਧਾਈ ਦਿੰਦਾ ਹਾਂ ਅਤੇ ਧੰਨਵਾਦ ਕਰਦਾਂ ਹਾਂ।

ਇਹ ਵੀ ਪੜ੍ਹੋ– ਸਿਰਫ਼ 22 ਰੁਪਏ 'ਚ ਪਾਓ 90 ਦਿਨਾਂ ਦੀ ਵੈਲੀਡਿਟੀ, ਸਿਮ ਚਾਲੂ ਰੱਖਣ ਲਈ ਕੰਪਨੀ ਦਾ ਬੈਸਟ ਪਲਾਨ

PunjabKesari

ਇਹ ਵੀ ਪੜ੍ਹੋ– ਚੋਰਾਂ ਨੇ ਐਪਲ ਸਟੋਰ 'ਚੋਂ ਫ਼ਿਲਮੀ ਅੰਦਾਜ਼ 'ਚ ਉਡਾਏ 4 ਕਰੋੜ ਦੇ ਆਈਫੋਨ, ਪੁਲਸ ਵੀ ਹੈਰਾਨ

ਉਨ੍ਹਾਂ ਕਿਹਾ ਕਿ ਇਸ ਸਹੂਲਤ ਨਾਲ, ਸੂਬੇ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਲੱਖਾਂ ਸ਼ਰਧਾਲੂ ਹਾਈ ਸਪੀਡ ਡਾਟਾ ਨੈੱਟਵਰਕ ਦਾ ਲਾਭ ਉਠਾ ਸਕਣਗੇ। ਚਾਰਥਾਮ 'ਚ ਸਫਲ 5ਜੀ ਸੇਵਾਵਾਂ ਦੀ ਸ਼ੁਰੂਆਤ ਦੇ ਨਾਲ ਹੀ ਜੀਓ ਨਾ ਸਿਰਫ ਮੁੱਖ ਸ਼ਹਿਰਾਂ ਸਗੋਂ ਸੂਬੇ ਦੇ ਦੂਰ-ਦਰਾਜ ਦੇ ਧਾਰਮਿਕ ਸਥਾਨਾਂ 'ਤੇ ਵੀ 5ਜੀ ਸੇਵਾਵਾਂ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ 'ਤੇ ਖਰ੍ਹਾ ਉਤਰਿਆ ਹੈ। ਨਾਲ ਹੀ, ਜੀਓ ਦੇ ਮਜ਼ਬੂਤ ​​ਡਾਟਾ ਨੈੱਟਵਰਕ ਦੀ ਮਦਦ ਨਾਲ ਚਾਰਧਾਮ ਯਾਤਰਾ ਦੌਰਾਨ ਆਫ਼ਤ ਪ੍ਰਬੰਧਨ, ਸਰਵਿਲਾਂਸ ਅਤੇ ਰੀਅਲ ਟਾਈਮ ਬੇਸਿਸ 'ਤੇ ਯਾਤਰਾ ਦੀ ਨਿਗਰਾਨੀ ਕੀਤੀ ਜਾ ਸਕੇਗੀ।

ਇਹ ਵੀ ਪੜ੍ਹੋ– ਸੈਲਾਨੀਆਂ ਲਈ ਖ਼ਾਸ ਖ਼ਬਰ, ਸਿਰਫ਼ 50 ਰੁਪਏ 'ਚ ਕਰੋ ਸ਼ਿਮਲਾ-ਕਾਲਕਾ ਹਾਲੀਡੇਅ ਸਪੈਸ਼ਲ ਟ੍ਰੇਨ ਦਾ ਸਫ਼ਰ

ਰਿਲਾਇੰਸ ਜੀਓ ਦੀ ਮੌਜੂਦਗੀ ਰਾਜਧਾਨੀ ਦੇਹਰਾਦੂਨ ਤੋਂ ਲੈ ਕੇ ਭਾਰਤ-ਤਿੱਬਤ ਸਰਹੱਦ 'ਤੇ ਉੱਤਰਾਖੰਡ ਦੇ ਪਹਿਲੇ ਭਾਰਤੀ ਪਿੰਡ - ਮਾਨ ਤੱਕ ਦਿਖਾਈ ਦੇ ਰਹੀ ਹੈ। ਜੀਓ ਸੂਬੇ ਵਿੱਚ ਇੱਕਮਾਤਰ ਆਪਰੇਟਰ ਹੈ ਜਿਸਦਾ ਨੈਟਵਰਕ ਸਾਰੇ ਚਾਰਧਾਮਾਂ ਵਿੱਚ, ਕੇਦਾਰਨਾਥ ਧਾਮ ਦੇ ਟ੍ਰੈਕ ਰੂਟ ਅਤੇ 13,650 ਮੀਟਰ ਦੀ ਉਚਾਈ 'ਤੇ ਸਥਿਤ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰੇ ਵਿੱਚ ਵੀ ਉਪਲੱਬਧ ਹੈ।

ਲਾਂਚ ਮੌਕੇ ਜੀਓ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਚਾਰਧਾਮ ਮੰਦਰ ਕੰਪਲੈਕਸ ਵਿਖੇ Jio True 5G ਸੇਵਾਵਾਂ ਨੂੰ ਸ਼ੁਰੂ ਕਰਦੇ ਹੋਏ ਉਤਸ਼ਾਹਿਤ ਹਾਂ। Jio True 5G ਉੱਤਰਾਖੰਡ ਲਈ ਇੱਕ ਗੇਮ ਚੇਂਜਰ ਹੋਵੇਗਾ। ਇਹ ਵਿਦਿਆਰਥੀਆਂ, ਨਾਗਰਿਕਾਂ ਅਤੇ ਸੈਲਾਨੀਆਂ ਲਈ ਨਵੇਂ ਮੌਕੇ ਪੈਦਾ ਕਰੇਗਾ। ਦਸੰਬਰ 2023 ਤੱਕ, ਜਿਓ ਉੱਤਰਾਖੰਡ ਦੇ ਹਰ ਸ਼ਹਿਰ, ਤਹਿਸੀਲ ਅਤੇ ਤਾਲੁਕਾ ਵਿੱਚ ਆਪਣਾ 5G ਨੈੱਟਵਰਕ ਪਹੁੰਚਾ ਦੇਵੇਗਾ। ਉੱਤਰਾਖੰਡ ਨੂੰ ਡਿਜੀਟਲ ਕਰਨ ਦੀਆਂ ਸਾਡੀਆਂ ਕੋਸ਼ਿਸ਼ਾਂ ਵਿੱਚ ਸਾਡਾ ਸਮਰਥਨ ਕਰਨ ਲਈ ਅਸੀਂ ਮੁੱਖ ਮੰਤਰੀ ਦੇ ਧੰਨਵਾਦੀ ਹਾਂ। ਅਸੀਂ ਚਾਰਧਾਮ ਮੰਦਰ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ।

ਇਹ ਵੀ ਪੜ੍ਹੋ– ਪਿਆਰ 'ਚ ਮਿਲਿਆ ਧੋਖਾ ਤਾਂ ਕੁੜੀ ਨੇ ਇੰਝ ਲਿਆ ਆਪਣੇ ਪ੍ਰੇਮੀ ਤੋਂ ਬਦਲਾ, ਕਹਾਣੀ ਜਾਣ ਕੇ ਉੱਡ ਜਾਣਗੇ ਹੋਸ਼


author

Rakesh

Content Editor

Related News