ਆਂਧਰਾ ਪ੍ਰਦੇਸ਼ ''ਚ ਵੀ ਸ਼ੁਰੂ ਹੋਈ ਜੀਓ ਦੀ 5ਜੀ ਸਰਵਿਸ, ਇਨ੍ਹਾਂ ਸ਼ਹਿਰਾਂ ''ਚ ਮਿਲੇਗੀ ਸੁਵਿਧਾ

Tuesday, Dec 27, 2022 - 06:08 PM (IST)

ਆਂਧਰਾ ਪ੍ਰਦੇਸ਼ ''ਚ ਵੀ ਸ਼ੁਰੂ ਹੋਈ ਜੀਓ ਦੀ 5ਜੀ ਸਰਵਿਸ, ਇਨ੍ਹਾਂ ਸ਼ਹਿਰਾਂ ''ਚ ਮਿਲੇਗੀ ਸੁਵਿਧਾ

ਗੈਜੇਟ ਡੈਸਕ- ਟੈਲੀਕਾਮ ਕੰਪਨੀ ਰਿਲਾਇੰਸ ਜੀਓ ਲਗਾਤਾਰ ਦੇਸ਼ ਦੇ ਕਈ ਸ਼ਹਿਰਾਂ 'ਚ ਆਪਣੀ 5ਜੀ ਸਰਵਿਸ ਦਾ ਵਿਸਤਾਰ ਕਰ ਰਹੀ ਹੈ। ਇਸੇ ਕੜੀ 'ਚ ਹੁਣ ਕੰਪਨੀ ਨੇ ਆਂਧਰਾ ਪ੍ਰਦੇਸ਼ 'ਚ ਵੀ ਆਪਣੀ Jio True 5G ਸਰਵਿਸ ਨੂੰ ਰੋਲਆਊਟ ਕਰ ਦਿੱਤਾ ਹੈ। ਆਂਧਰਾ ਪ੍ਰਦੇਸ਼ ਦੇ ਤਿਰੁਮਾਲਾ, ਵਿਸ਼ਾਖਾਪਟਨਮ, ਵਿਜੇਵਾੜਾ ਅਤੇ ਗੁੰਟੂਰ ਸ਼ਹਿਰਾਂ 'ਚ Jio True 5G ਸਰਵਿਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਹਾਲ ਹੀ 'ਚ ਜੀਓ ਨੇ ਕੇਰਲ 'ਚ 5ਜੀ ਸਰਵਿਸ ਨੂੰ ਰੋਲਆਊਟ ਕੀਤਾ ਹੈ। 

Jio True 5G ਨੂੰ ਹੁਣ ਤਕ ਦੇਸ਼ ਦੇ ਇਕ ਦਰਜ ਤੋਂ ਜ਼ਿਆਦਾ ਸ਼ਹਿਰਾਂ 'ਚ ਰੋਲਆਊਟ ਕੀਤਾ ਜਾ ਚੁੱਕਾ ਹੈ। ਕੰਪਨੀ ਨੇ ਕਿਹਾ ਕਿ 239 ਰੁਪਏ ਜਾਂ ਜ਼ਿਆਦਾ ਦੇ ਰੀਚਾਰਜ ਕਰਵਾ ਕੇ ਗਾਹਕ ਇਸ ਸਰਵਿਸ ਦਾ ਇਸਤੇਮਾਲ ਕਰ ਸਕਣਗੇ। ਲਾਂਚਿੰਗ ਦੇ ਸਮੇਂ ਜੀਓ ਨੇ ਕਮਿਊਨਿਟੀ ਕਲੀਨਿਕ ਮੈਡੀਕਲ ਕਿਟ ਅਤੇ ਜੀਓ ਗਲਾਸ ਦਾ ਪ੍ਰਦਰਸ਼ਨ ਵੀ ਕੀਤਾ। ਕੰਪਨੀ ਨੇ ਆਪਣੇ ਡਿਵਾਈਸ ਅਤੇ 5ਜੀ ਦੇ ਫਾਇਦੇ ਵੀ ਦੱਸੇ। ਜੀਓ ਨੇ ਕਿਹਾ ਕਿ ਸਾਲ 2023 ਦੇ ਅਖੀਰ ਤਕ ਸੂਬੇ ਦੇ ਹਰ ਸ਼ਹਿਰ, ਮੰਡਲ ਅਤੇ ਪਿੰਡ ਨੂੰ 5ਜੀ ਸਰਵਿਸ ਨਾਲ ਜੋੜਿਆ ਜਾਵੇਗਾ।

ਇਨ੍ਹਾਂ ਸ਼ਹਿਰਾਂ 'ਚ ਹੈ Jio True 5G 

ਆਂਧਰਾ ਪ੍ਰਦੇਸ਼ ਦੇ ਤਿਰੁਮਾਲਾ, ਵਿਸ਼ਾਖਾਪਟਨਮ, ਵਿਜੇਵਾੜਾ ਅਤੇ ਗੁੰਟੂਰ ਸ਼ਹਿਰਾਂ ਤੋਂ ਇਲਾਵਾ ਦਿੱਲੀ, ਮੁੰਬਈ, ਕੋਲਕਾਤਾ, ਵਾਰਾਣਸੀ, ਚੇਨਈ, ਹੈਦਰਾਬਾਦ, ਬੇਂਗਲੁਰੂ, ਕੋਚੀ ਅਤੇ ਨਾਥਦੁਆਰਾ 'ਚ ਰਿਲਾਇੰਸ ਜੀਓ ਆਪਣੀ 5ਜੀ ਸਰਵਿਸ ਸ਼ੁਰੂ ਕਰ ਚੁੱਕਾ ਹੈ। ਦਿੱਲੀ-ਐੱਨ.ਸੀ.ਆਰ. ਯਾਨੀ ਦਿੱਲੀ, ਗੁਰੂਗ੍ਰਾਮ, ਫਰੀਦਾਬਾਦ, ਗਾਜ਼ੀਆਬਾਦ 'ਚ ਵੀ 5ਜੀ ਨੂੰ ਰੋਲਆਊਟ ਕੀਤਾ ਗਿਆ ਹੈ।


author

Rakesh

Content Editor

Related News