Jio ਦਾ ਧਮਾਕਾ, ਇਕ ਰੀਚਾਰਜ ’ਚ ਦੋ ਸਾਲਾਂ ਤਕ ਅਨਲਿਮਟਿਡ ਕਾਲਿੰਗ ਤੇ ਡਾਟਾ, ਨਾਲ ਫੋਨ ਵੀ ਮਿਲੇਗਾ

07/02/2022 6:14:06 PM

ਗੈਜੇਟ ਡੈਸਕ– ਜੀਓ ਆਪਣੇ ਗਾਹਕਾਂ ਨੂੰ ਕਈ ਪਲਾਨ ਆਫਰ ਕਰਦਾ ਹੈ। ਜੀਓ ਦੀ ਤਰ੍ਹਾਂ ਹੀ ਦੂਜੀਆਂ ਟੈਲੀਕਾਮ ਕੰਪਨੀਆਂ ਵੀ ਕਈ ਪਲਾਨ ਆਫਰ ਕਰਦੀਆਂ ਹਨ ਪਰ ਜੀਓ ਦਾ ਇਕ ਪਲਾਨ ਦੋ ਸਾਲਾਂ ਦੀ ਮਿਆਦ ਨਾਲ ਆਉਂਦਾ ਹੈ। ਦੂਜੇ ਬ੍ਰਾਂਡਸ ਕੋਲ ਅਜਿਹਾ ਪਲਾਨ ਨਹੀਂ ਹੈ। ਜੀਓ ਦਾ ਇਹ ਪਲਾਨ ਨਾ ਸਿਰਫ ਦੋ ਸਾਲਾਂ ਦੀ ਮਿਆਦ ਨਾਲ ਆਉਂਦਾ ਹੈ ਸਗੋਂ ਕਿਫਾਇਤੀ ਵੀ ਹੈ ਅਤੇ ਇਸ ਵਿਚ ਕਈ ਫਾਇਦੇ ਵੀ ਮਿਲਦੇ ਹਨ। ਆਓ ਜਾਣਦੇ ਹਾਂ ਇਸ ਪਲਾਨ ਬਾਰੇ ਵਿਸਤਾਰ ਨਾਲ...

ਇਹ ਵੀ ਪੜ੍ਹੋ– ਯੂਟਿਊਬ ਨੇ ਕੀਤੇ ਵੱਡੇ ਬਦਲਾਅ, ਹੁਣ ਨਹੀਂ ਕਰ ਸਕੋਗੇ ਇਹ ਕੰਮ ! ਯੂਜ਼ਰਸ ਤੇ ਕ੍ਰਿਏਟਰਸ ’ਤੇ ਪਵੇਗਾ ਅਸਰ

ਜੀਓ ਦੇ ਪੋਰਟਫੋਲੀਓ ’ਚ ਕਈ ਪ੍ਰੀਪੇਡ ਪਲਾਨ ਹਨ ਪਰ ਕੁਝ ਪਲਾਨ ਸਿਰਫ ਜੀਓ ਫੋਨ ਯੂਜ਼ਰਜ਼ ਲਈ ਹਨ। ਯਾਨੀ ਇਕ ਰੀਚਾਰਜ ’ਚ ਦੋ ਸਾਲਾਂ ਤਕ ਮਿਆਦ ਵੀ ਅਤੇ ਇਕ ਫੋਨ ਵੀ ਦੋਵੇਂ ਮਿਲਣਗੇ। ਇਸ ਪਲਾਨ ਦੀ ਕੀਮਤ 1999 ਰੁਪਏ ਹੈ। ਯਾਨੀ ਦੋ ਹਜ਼ਾਰ ਰੁਪਏ ਤੋਂ ਘੱਟ ਕੀਮਤ ’ਚ ਤੁਹਾਨੂੰ ਰੀਚਾਰਜ ਦੇ ਨਾਲ-ਨਾਲ ਫੋਨ ਵੀ ਮਿਲੇਗਾ। ਇਸ ਰੀਚਾਰਜ ਪਲਾਨ ਦੇ ਨਾਲ ਜੀਓ ਫੋਨ ਵੀ ਮਿਲੇਗਾ। 

ਜੀਓ ਰੀਚਾਰਜ ’ਚ ਗਾਹਕਾਂ ਨੂੰ ਦੋ ਸਾਲਾਂ ਦੀ ਮਿਆਦ ਲਈ ਫ੍ਰੀ ਵੌਇਸ ਕਾਲਿੰਗ, 48 ਜੀ.ਬੀ. ਡਾਟਾ ਅਤੇ ਜੀਓ ਐਪਸ ਦਾ ਸਬਸਕ੍ਰਿਪਸ਼ਨ ਮਿਲੇਗਾ। ਇਹ ਪਲਾਨ ਨਵੇਂ ਗਾਹਕਾਂ ਲਈ ਹੈ। ਯਾਨੀ ਜੋ ਲੋਕ ਜੀਓ ਫੋਨ ਖਰੀਦਣਗੇ ਉਨ੍ਹਾਂ ਨੂੰ ਇਹ ਆਫਰ ਮਿਲੇਗਾ। 

ਇਹ ਵੀ ਪੜ੍ਹੋ– WhatsApp ਨੇ ਬੈਨ ਕੀਤੇ 19 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟਸ, ਤੁਸੀਂ ਵੀ ਤਾਂ ਨਹੀਂ ਕਰਦੇ ਇਹ ਕੰਮ

ਜੀਓ ਫੋਨ ਇਕ ਫੀਚਰ ਫੋਨ ਹੁੰਦੇ ਹੋਏ ਵੀ ਖਾਸ ਹੈ ਕਿਉਂਕਿ ਇਸ ਵਿਚ ਤੁਹਾਨੂੰ 4ਜੀ ਸਰਵਿਸ ਮਿਲਦੀ ਹੈ। ਫੋਨ ’ਚ 2.4 ਇੰਚ ਦੀ QVGA ਡਿਸਪਲੇਅ ਦਿੱਤੀ ਗਈ ਹੈ। ਫੋਨ ਦੀ ਸਟੋਰੇਜ ਨੂੰ ਤੁਸੀਂ ਮਾਈਕ੍ਰੋ ਐੱਸ.ਡੀ. ਕਾਰਡ ਦੀ ਮਦਦ ਨਾਲ ਵਧਾ ਸਕਦੇ ਹੋ। ਇਸ ਵਿਚ ਵਟਸਐੱਪ, ਫੇਸਬੁੱਕ, ਯੂਟਿਊਬ ਸਮੇਤ ਕਈ ਐਪਸ ਦਾ ਐਕਸੈੱਸ ਵੀ ਮਿਲਦਾ ਹੈ। ਡਿਵਾਈਸ ’ਚ ਕੈਮਰਾ ਵੀ ਦਿੱਤਾ ਗਿਆ ਹੈ। ਟਾਰਚ, ਐੱਫ.ਐੱਮ. ਰੇਡੀਓ ਅਤੇ 3.5mm ਆਡੀਓ ਜੈੱਕ ਸਮੇਤ ਕਈ ਖਾਸ ਫੀਚਰ ਵੀ ਤੁਹਾਨੂੰ ਇਸ ਫੋਨ ’ਚ ਮਿਲਣਗੇ। 

ਇਹ ਵੀ ਪੜ੍ਹੋ– iPhone 13 ’ਤੇ ਮਿਲ ਰਹੀ ਭਾਰੀ ਛੋਟ, ਹੁਣ ਤਕ ਦੀ ਸਭ ਤੋਂ ਘੱਟ ਕੀਮਤ ’ਚ ਖ਼ਰੀਦਣ ਦਾ ਮੌਕਾ


Rakesh

Content Editor

Related News