ਜੀਓ ਦੇ 5 ਸ਼ਾਨਦਾਰ ਪਲਾਨ, ਮੁਫ਼ਤ ਕਾਲਿੰਗ ਨਾਲ ਬਿਨਾਂ ਲਿਮਟ ਦੇ ਮਿਲੇਗਾ ਹਾਈ-ਸਪੀਡ ਡਾਟਾ

Saturday, Jun 12, 2021 - 10:55 AM (IST)

ਜੀਓ ਦੇ 5 ਸ਼ਾਨਦਾਰ ਪਲਾਨ, ਮੁਫ਼ਤ ਕਾਲਿੰਗ ਨਾਲ ਬਿਨਾਂ ਲਿਮਟ ਦੇ ਮਿਲੇਗਾ ਹਾਈ-ਸਪੀਡ ਡਾਟਾ

ਗੈਜੇਟ ਡੈਸਕ– ਰਿਲਾਇੰਸ ਜੀਓ ਦਿੱਗਜ ਟੈਲੀਕਾਮ ਕੰਪਨੀਆਂ ’ਚੋਂ ਇਕ ਹੈ। ਕੰਪਨੀ ਨੇ ਹਾਲ ਹੀ ’ਚ ਏਅਰਟੈੱਲ, ਵੋਡਾਫੋਨ-ਆਈਡੀਆ ਅਤੇ ਬੀ.ਐੱਸ.ਐੱਨ.ਐੱਲ. ਨੂੰ ਟੱਕਰ ਦੇਣ ਲਈ ਖ਼ਾਸ ਪ੍ਰੀਪੇਡ ਪਲਾਨ ਬਾਜ਼ਾਰ ’ਚ ਉਤਾਰੇ ਹਨ, ਜਿਨ੍ਹਾਂ ਦਾ ਨਾਂ ‘ਜੀਓ ਫਰੀਡਮ’ ਹੈ। ਇਨ੍ਹਾਂ ਡਾਟਾ ਪਲਾਨਸ ਦੀ ਗੱਲ ਕਰੀਏ ਤਾਂ ਗਾਹਕ ਇਨ੍ਹਾਂ ਰਾਹੀਂ ਬਿਨਾਂ ਕਿਸੇ ਲਿਮਟ ਦੇ ਡਾਟਾ ਦੀ ਵਰਤੋਂ ਕਰ ਸਕਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਪਲਾਨਸ ਦੇ ਨਾਲ ਮੁਫ਼ਤ ਕਾਲਿੰਗ ਦੀ ਸੁਵਿਧਾ ਵੀ ਮਿਲਦੀ ਹੈ। ਆਓ ਜਾਣਦੇ ਹਾਂ ਜੀਓ ਫਰੀਡਮ ਪਲਾਨਸ ਬਾਰੇ ਵਿਸਤਾਰ ਨਾਲ...

ਜੀਓ ਦਾ 127 ਰੁਪਏ ਵਾਲਾ ਡਾਟਾ ਪਲਾਨ
ਜੀਓ ਦਾ ਇਹ ਰੀਚਾਰਜ ਪੈਕ 15 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਇਸ ਪ੍ਰੀਪੇਡ ਪਲਾਨ ’ਚ ਗਾਹਕਾਂ ਨੂੰ ਕੁਲ 12 ਜੀ.ਬੀ. ਡਾਟਾ ਮਿਲੇਗਾ। ਗਾਹਕ ਬਿਨਾਂ ਕਿਸੇ ਲਿਮਟ ਦੇ ਇਸ ਡਾਟਾ ਦੀ ਵਰਤੋਂ ਕਰ ਸਕਦੇ ਹਨ। ਇਸ ਤੋਂ ਇਲਾਵਾ ਪਲਾਨ ਦੇ ਨਾਲ ਮੁਫ਼ਤ ਕਾਲਿੰਗ, ਰੋਜ਼ਾਨਾ 100SMS ਅਤੇ ਜੀਓ ਐਪ ਦਾ ਸਬਸਕ੍ਰਿਪਸ਼ਨ ਮੁਫ਼ਤ ਮਿਲੇਗਾ। 

ਇਹ ਵੀ ਪੜ੍ਹੋ– OnePlus Nord CE 5G ਭਾਰਤ ’ਚ ਲਾਂਚ, ਕੀਮਤ 22,999 ਰੁਪਏ ਤੋਂ ਸ਼ੁਰੂ

ਜੀਓ ਦਾ 247 ਰੁਪਏ ਵਾਲਾ ਡਾਟਾ ਪਲਾਨ
ਗਾਹਕਾਂ ਨੂੰ ਜੀਓ ਦੇ ਇਸ ਡਾਟਾ ਪਲਾਨ ’ਚ 25 ਜੀ.ਬੀ. ਡਾਟਾ ਅਤੇ ਰੋਜ਼ਾਨਾ 100SMS ਮਿਲਣਗੇ। ਗਾਹਕ ਬਿਨਾਂ ਕਿਸੇ ਲਿਮਟ ਦੇ ਡਾਟਾ ਇਸਤੇਮਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਡਾਟਾ ਪਲਾਨ ਦੇ ਨਾਲ ਮੁਫ਼ਤ ਕਾਲਿੰਗ ਅਤੇ ਜੀਓ ਐਪ ਦਾ ਮੁਫ਼ਤ ਸਬਸਕ੍ਰਿਪਸ਼ਨ ਦਿੱਤਾ ਜਾਵੇਗਾ। ਉਥੇ ਹੀ ਇਸ ਪ੍ਰੀਪੇਡ ਪਲਾਨ ਦੀ ਮਿਆਦ 30 ਦਿਨਾਂ ਦੀ ਹੈ। 

ਜੀਓ ਦਾ 447 ਰੁਪਏ ਵਾਲਾ ਡਾਟਾ ਪਲਾਨ
ਜੀਓ ਦਾ ਇਹ ਡਾਟਾ ਪਲਾਨ 60 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਇਸ ਪ੍ਰੀਪੇਡ ਪਲਾਨ ’ਚ ਗਾਹਕਾਂ ਨੂੰ ਕੁਲ 50 ਜੀ.ਬੀ. ਡਾਟਾ ਮਿਲੇਗਾ। ਗਾਹਕ ਬਿਨਾਂ ਕਿਸੇ ਲਿਮਟ ਦੇ ਇਸ ਡਾਟਾ ਦੀ ਵਰਤੋਂ ਕਰ ਸਕਦੇ ਹਨ। ਇਸ ਤੋਂ ਇਲਾਵਾ ਪਲਾਨ ਦੇ ਨਾਲ ਮੁਫ਼ਤ ਕਾਲਿੰਗ, ਰੋਜ਼ਾਨਾ 100SMS ਅਤੇ ਜੀਓ ਐਪ ਦਾ ਸਬਸਕ੍ਰਿਪਸ਼ਨ ਮੁਫ਼ਤ ’ਚ ਮਿਲੇਗਾ। 

ਇਹ ਵੀ ਪੜ੍ਹੋ– UIDAI ਨੇ ਜਾਰੀ ਕੀਤਾ mAadhaar ਐਪ ਦਾ ਨਵਾਂ ਵਰਜ਼ਨ, ਘਰ ਬੈਠੇ ਕਰ ਸਕੋਗੇ ਇਹ ਕੰਮ

ਜੀਓ ਦਾ 597 ਰੁਪਏ ਵਾਲਾ ਡਾਟਾ ਪਲਾਨ
ਗਾਹਕਾਂ ਨੂੰ ਜੀਓ ਦੇ ਇਸ ਡਾਟਾ ਪਲਾਨ ’ਚ 75 ਜੀ.ਬੀ. ਡਾਟਾ ਅਤੇ ਰੋਜ਼ਾਨਾ 100SMS ਮਿਲਣਗੇ। ਗਾਹਕ ਬਿਨਾਂ ਕਿਸੇ ਲਿਮਟ ਦੇ ਡਾਟਾ ਇਸਤੇਮਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਡਾਟਾ ਦੇ ਨਾਲ ਮੁਫ਼ਤ ਕਾਲਿੰਗ, ਰੋਜ਼ਾਨਾ 100SMS ਅਤੇ ਜੀਓ ਐਪ ਦਾ ਸਬਸਕ੍ਰਿਪਸ਼ਨ ਮੁਫ਼ਤ ’ਚ ਦਿੱਤਾ ਜਾਵੇਗਾ। ਉਥੇ ਹੀ ਇਸ ਪ੍ਰੀਪੇਡ ਪਲਾਨ ਦੀ ਮਿਆਦ 90 ਦਿਨਾਂ ਦੀ ਹੈ। 

ਜੀਓ ਦਾ 2397 ਰੁਪਏਵਾਲਾ ਡਾਟਾ ਪਲਾਨ
ਜੀਓ ਦਾ ਇਹ ਡਾਟਾ ਪਲਾਨ ਮਹਿੰਗਾ ਹੈ। ਇਸ ਪਲਾਨ ’ਚ ਗਾਹਕਾਂ ਨੂੰ 365 ਜੀ.ਬੀ. ਡਾਟਾ ਮਿਲੇਗਾ। ਗਾਹਕ ਬਿਨਾਂ ਲਿਮਟ ਦੇ ਡਾਟਾ ਦੀ ਵਰਤੋਂ ਕਰ ਸਕਦੇ ਹਨ। ਇਸ ਤੋਂ ਇਲਾਵਾ ਪ੍ਰੀਪੇਡ ਪਲਾਨ ’ਚ ਮੁਫ਼ਤ ਕਾਲਿੰਗ, ਰੋਜ਼ਾਨਾ 100SMS ਅਤੇ ਜੀਓ ਐਪ ਦਾ ਸਬਸਕ੍ਰਿਪਸ਼ਨ ਮੁਫ਼ਤ ’ਚ ਦਿੱਤਾ ਜਾਵੇਗਾ। ਇਸ ਪਲਾਨ ਦੀ ਮਿਆਦ 365 ਦਿਨਾਂ ਦੀ ਹੈ। 

ਇਹ ਵੀ ਪੜ੍ਹੋ– ਸਾਵਧਾਨ! ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ, ਇਕ SMS ਖਾਲ੍ਹੀ ਕਰ ਦੇਵੇਗਾ ਤੁਹਾਡਾ ਬੈਂਕ ਖਾਤਾ


author

Rakesh

Content Editor

Related News