ਜੀਓ ਨੇ ਦਿੱਤਾ ਇਕ ਹੋਰ ਝਟਕਾ, ਬੰਦ ਕੀਤੇ ਦੋ ਕਿਫਾਇਤੀ ਪ੍ਰੀਪੇਡ ਪਲਾਨ

Friday, Sep 10, 2021 - 04:41 PM (IST)

ਗੈਜੇਟ ਡੈਸਕ– ਰਿਲਾਇੰਸ ਜੀਓ ਤੋਂ ਲੋਕਾਂ ਨੂੰ ਬੜੀਆਂ ਉਮੀਦਾਂ ਰਹਿੰਦੀਆਂ ਹਨ ਪਰ ਇਸ ਵਾਰ ਕੰਪਨੀ ਨੇ ਆਪਣੇ ਗਾਹਕਾਂ ਨੂੰ ਨਿਰਾਸ਼ ਕਰ ਦਿੱਤਾ ਹੈ। 10 ਸਤੰਬਰ ਤੋਂ ਜੀਓ ਫੋਨ ਨੈਕਸਟ ਦੀ ਵਿਕਰੀ ਹੋਣ ਵਾਲੀ ਸੀ ਜੋ ਕਿ ਨਹੀਂ ਹੋਈ। ਜੀਓ ਫੋਨ ਨੈਕਸਟ ਦੀ ਵਿਕਰੀ ਨੂੰ ਕੰਪਨੀ ਨੇ ਦੀਵਾਲੀ ਤਕ ਟਾਲ ਦਿੱਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਆਪਣੇ ਦੋ ਕਿਫਾਇਤੀ ਪ੍ਰੀਪੇਡ ਪਲਾਨ ਵੀ ਬੰਦ ਕਰ ਦਿੱਤੇ ਹਨ। 39 ਰੁਪਏ ਅਤੇ 69 ਰੁਪਏ ਦੇ ਪ੍ਰੀਪੇਡ ਪਲਾਨ ਜੀਓ ਦੀ ਵੈੱਬਸਾਈਟ ਅਤੇ ਮਾਈ ਜੀਓ ਐਪ ਤੋਂ ਗਾਇਬ ਹੋ ਗਏ ਹਨ। ਇਹ ਦੋਵੇਂ ਪਲਾਨ ਜੀਓ ਫੋਨ ਲਈ ਸਨ। 

ਫਾਇਦਿਆਂ ਦੀ ਗੱਲ ਕਰੀਏ ਤਾਂ ਜੀਓ ਫੋਨ ਦੇ 39 ਰੁਪਏ ਵਾਲੇ ਪਲਾਨ ’ਚ 100 ਐੱਮ.ਬੀ. ਡਾਟਾ ਮਿਲਦਾ ਸੀ ਅਤੇ 100 ਮੈਸੇਜ ਕਰਨ ਦੀ ਸੁਵਿਧਾ ਮਿਲਦੀ ਸੀ। ਇਸ ਤੋਂ ਇਲਾਵਾ ਇਸ ਪਲਾਨ ਦੀ ਮਿਆਦ 14 ਦਿਨਾਂ ਦੀ ਸੀ। ਇਸ ਪਲਾਨ ’ਚ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਸੀ। ਉਥੇ ਹੀ 69 ਰੁਪਏ ਵਾਲੇ ਪਲਾਨ ਦੀ ਮਿਆਦ ਵੀ 14 ਦਿਨਾਂ ਦੀ ਸੀ ਅਤੇ ਇਸ ਵਿਚ ਰੋਜ਼ਾਨਾ 0.5 ਜੀ.ਬੀ. ਡਾਟਾ ਮਿਲਦਾ ਸੀ। ਇਸ ਪਲਾਨ ਦੇ ਨਾਲ 39 ਰੁਪਏ ਵਾਲੇ ਪਲਾਨ ਵਾਲੀਆਂ ਸਾਰੀਆਂ ਸੁਵਿਧਾਵਾਂ ਮਿਲਦੀਆਂ ਸਨ। 

ਇਨ੍ਹਾਂ ਦੋਵਾਂ ਪਲਾਨਸ ਦੇ ਹਟਣ ਤੋਂ ਬਾਅਦ ਜੀਓ ਗਾਹਕਾਂ ਨੂੰ ਘੱਟੋ-ਘੱਟ 75 ਰੁਪਏ ਦਾ ਰੀਚਾਰਜ ਕਰਵਾਉਣਾ ਪਵੇਗਾ। ਇਸ ਰੀਚਾਰਜ ਦੀ ਮਿਆਦ 28 ਦਿਨਾਂ ਦੀ ਹੋਵੇਗੀ ਅਤੇ ਇਸ ਵਿਚ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 0.1 ਜੀ.ਬੀ.+200 ਐੱਮ.ਬੀ. ਡਾਟਾ ਮਿਲੇਗਾ। ਫਾਇਦਿਆਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਜੀਓਫੋਨ ਗਾਹਕਾਂ ਲਈ 14 ਦਿਨਾਂ ਦਾ ਕੋਈ ਰੀਚਾਰਜ ਪਲਾਨ ਨਹੀਂ ਹੈ। ਇਨ੍ਹਾਂ ਦੋਵਾਂ ਪਲਾਨਸ ਨੂੰ ਹਟਾਉਣ ਦੇ ਨਾਲ ਹੀ ਜੀਓ ਨੇ ਬਾਈ ਵਨ ਗੈੱਟ ਵਨ ਫ੍ਰੀ ਜੀਓ ਫੋਨ ਆਫਰ ਨੂੰ ਵੀ ਖਤਮ ਕਰ ਦਿੱਤਾ ਹੈ। ਇਸ ਆਫਰ ਤਹਿਤ ਪਹਿਲਾ ਰੀਚਾਰਜ ਕਰਵਾਉਣ ’ਤੇ ਜੀਓ ਫੋਨ ਗਾਹਕਾਂ ਨੂੰ ਦੂਜਾ ਰੀਚਾਰਜ ਫ੍ਰੀ ਮਿਲਦਾ ਸੀ। 


Rakesh

Content Editor

Related News