ਜਿਓ ਦਾ ਧਮਾਕਾ, ਗਾਹਕਾਂ ਨੂੰ ਮੁਫਤ ’ਚ ਮਿਲ ਰਿਹੈ ਰੋਜ਼ਾਨਾ 2GB ਡਾਟਾ

Tuesday, Nov 27, 2018 - 11:51 AM (IST)

ਜਿਓ ਦਾ ਧਮਾਕਾ, ਗਾਹਕਾਂ ਨੂੰ ਮੁਫਤ ’ਚ ਮਿਲ ਰਿਹੈ ਰੋਜ਼ਾਨਾ 2GB ਡਾਟਾ

ਗੈਜੇਟ ਡੈਸਕ– ਰਿਲਾਇੰਸ ਜਿਓ ਨੇ ਆਪਣੇ ਚੁਣੇ ਹੋਏ ਗਾਹਕਾਂ ਲਈ Jio Celebration Pack ਨੂੰ ਵਧਾ ਦਿੱਤਾ ਹੈ। Jio Celebration Pack ਤਹਿਤ ਕੰਪਨੀ ਆਪਣੇ ਖਾਸ ਗਾਹਕਾਂ ਨੂੰ 5 ਦਿਨਾਂ ਲਈ ਰੋਜ਼ਾਨਾ 2 ਜੀ.ਬੀ. ਵਾਧੂ ਡਾਟਾ ਦੇ ਰਹੀ ਹੈ। ਇਸ ਦਾ ਮਤਲਬ ਹੋਇਆ ਕਿ ਜਿਓ ਯੂਜ਼ਰਜ਼ ਨੂੰ 5 ਦਿਨਾਂ ਲਈ 10 ਜੀ.ਬੀ. ਵਾਧੂ ਡਾਟਾ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜਿਓ ਸੈਲੀਬ੍ਰੇਸ਼ਨ ਪੈਕ ਨੂੰ ਇਸ ਸਾਲ ਸਤੰਬਰ ’ਚ ਲਾਂਚ ਕੀਤਾ ਗਿਆ ਸੀ। ਤੁਸੀਂ ਚਾਹੋ ਤਾਂ ਮਾਈ ਜਿਓ ਐਪ ’ਚ ਜਾ ਕੇ ਇਸ ਗੱਲ ਦੀ ਜਾਂਚ ਕਰ ਸਕਦੇ ਹੋ ਕਿ ਤੁਹਾਨੂੰ ਵਾਧੂ ਡਾਟਾ ਦਿੱਤਾ ਜਾ ਰਿਹਾ ਹੈ ਜਾਂ ਨਹੀਂ। 

ਚੁਣੇ ਹੋਏ ਗਾਹਕਾਂ ਲਈ ਰੋਜ਼ਾਨਾ ਮੌਜੂਦਾ ਪਲਾਨ ਤੋਂ ਇਲਾਵਾ 2 ਜੀ.ਬੀ. ਵਾਧੂ ਡਾਟਾ ਵਾਊਚਰ ਨੂੰ ਕ੍ਰੈਡਿਟ ਕੀਤਾ ਜਾ ਰਿਹਾ ਹੈ। ਮਾਈ ਜਿਓ ਐਪ ਦੇ ਮਾਈ ਪਲਾਨ ਸੈਕਸ਼ਨ ’ਚ ਜਾ ਕੇ ਚੈੱਕ ਕਰੋ ਕਿ ਤੁਹਾਡੇ ਮੌਜੂਦਾ ਪਲਾਨ ਦੇ ਠੀਕ ਹੇਠਾਂ Jio Celebration Pack ਦਿਖਾਈ ਦੇ ਰਿਹਾ ਹੈ ਜਾਂ ਨਹੀਂ। ਇਥੇ ਤੁਹਾਨੂੰ ਪੈਕ ਦੀ ਮਿਆਦ ਤਰੀਕ ਦੇ ਨਾਲ ਇਹ ਵੀ ਦਿਖਾਈ ਦੇਵੇਗਾ ਕਿ ਤੁਹਾਡਾ ਡਾਟਾ ਪਲਾਨ ਕਿੰਨੇ ਵਜੇ ਰੀਨਿਊ ਹੋਵੇਗਾ। ਸਾਡੇ ਜਿਓ ਅਕਾਊਂਟ ’ਚ ਜਿਓ ਸੈਲੀਬ੍ਰੇਸ਼ਨ ਪੈਕ ਦੀ ਮਿਆਦ ਤਰੀਕ 30 ਨਵੰਬਰ ਦਿਖਾਈ ਦੇ ਰਹੀ ਹੈ। 

Jio Celebration Pack ਨੂੰ ਸਤੰਬਰ ’ਚ ਲਾਂਚ ਕੀਤਾ ਗਿਆ ਸੀ, ਇਸ ਪੈਕ ’ਚ 10 ਜੀ.ਬੀ. ਡਾਟਾ ਦਿੱਤਾ ਜਾਂਦਾ ਹੈ। ਦੂਜੀ ਵਰ੍ਹੇਗੰਢ ਮੌਕੇ ਜਿਓ ਨੇ ਇਸ ਬੈਕ ਨੂੰ ਪੇਸ਼ ਕੀਤਾ ਹੈ। ਦੀਵਾਲੀ ਮੌਕੇ ‘ਜਿਓ ਦੀਵਾਲੀ ਧਮਾਕਾ’ ਆਫਰ ਪੇਸ਼ ਕੀਤਾ ਗਿਆ ਸੀ। ਇਸ ਤਹਿਤ ਕੰਪਨੀ 149 ਰੁਪਏ ਜਾਂ ਉਸ ਤੋਂ ਜ਼ਿਆਦਾ ਦਿ ਰੀਚਾਰਜ ’ਤੇ 100 ਫੀਸਦੀ ਕੈਸ਼ਬੈਕ ਦੇ ਰਹੀ ਸੀ। ਡਾਟਾ ਖਪਤ ਨੂੰ ਦੇਖਦੇ ਹੋਏ ਕੁਝ ਖਾਸ ਜਿਓ ਗਾਹਕਾਂ ਨੂੰ ਹੀ ਜਿਓ ਸੈਲੀਬ੍ਰੇਸ਼ਨ ਪੈਕ ਤਿਹਤ ਵਾਧੂ ਡਾਟਾ ਦਾ ਲਾਭ ਦਿੱਤਾ ਜਾ ਰਿਹਾ ਹੈ। 


Related News