ਜੀਓ ਬਣਿਆ ਪੂਰੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ 5ਜੀ ਸੇਵਾਵਾਂ ਸ਼ੁਰੂ ਕਰਨ ਵਾਲਾ ਪਹਿਲਾ ਆਪ੍ਰੇਟਰ

Saturday, Apr 15, 2023 - 11:25 AM (IST)

ਜੀਓ ਬਣਿਆ ਪੂਰੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ 5ਜੀ ਸੇਵਾਵਾਂ ਸ਼ੁਰੂ ਕਰਨ ਵਾਲਾ ਪਹਿਲਾ ਆਪ੍ਰੇਟਰ

ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਅੱਜ ਸਰਹਿੰਦ ਅਤੇ ਰਾਜਪੁਰਾ ’ਚ ਆਪਣੀਆਂ ਟਰੂ 5ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ, ਜਿਸ ਨਾਲ ਉਹ ਪੂਰੇ 450 ਕਿਲੋਮੀਟਰ ਲੰਬੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ (ਐੱਨ. ਐੱਚ.) ਨੂੰ 5ਜੀ ਸੇਵਾਵਾਂ ਨਾਲ ਕਵਰ ਕਰਨ ਵਾਲਾ ਪਹਿਲਾ ਅਤੇ ਇਕੋ-ਇਕ ਆਪ੍ਰੇਟਰ ਬਣ ਗਿਆ ਹੈ। 

ਦਿੱਲੀ-ਐੱਨ. ਸੀ. ਆਰ., ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਚੰਡੀਗੜ੍ਹ ਟ੍ਰਾਈਸਿਟੀ, ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਸੋਨੀਪਤ ਆਦਿ ਸਮੇਤ ਦਿੱਲੀ-ਅੰਮ੍ਰਿਤਸਰ ਐੱਨ. ਐੱਚ. ’ਤੇ ਆਉਣ ਵਾਲੇ ਪੰਜਾਬ ਅਤੇ ਹਰਿਆਣਾ ਦੇ ਸਾਰੇ ਸ਼ਹਿਰ ਹੁਣ ਜੀਓ ਦੀਆਂ ਟਰੂ 5ਜੀ ਸੇਵਾਵਾਂ ਨਾਲ ਜੁੜ ਗਏ ਹਨ। ਇਸ ਐੱਨ. ਐੱਚ. ’ਤੇ ਯਾਤਰਾ ਕਰਨ ਵਾਲੇ ਜੀਓ ਗਾਹਕ ਹੁਣ ਪੂਰੇ ਰਸਤੇ ਟਰੂ 5ਜੀ ਕਨੈਕਟੀਵਿਟੀ ਦਾ ਆਨੰਦ ਮਾਣ ਸਕਣਗੇ। ਜੀਓ ਵੈੱਲਕਮ ਆਫਰ ਦੇ ਤਹਿਤ ਜੀਓ ਯੂਜ਼ਰਸ ਨੂੰ ਮੁਫਤ ’ਚ 1 ਜੀ. ਬੀ. ਪੀ. ਐੱਸ.+ ਸਪੀਡ ’ਤੇ ਅਨਲਿਮਟਿਡ ਡਾਟਾ ਦਾ ਤਜ਼ਰਬਾ ਲੈਣ ਲਈ ਸੱਦਾ ਦਿੱਤਾ ਜਾ ਰਿਹਾ ਹੈ।

ਇਸ ਪ੍ਰਾਪਤੀ ’ਤੇ ਜੀਓ ਬੁਲਾਰੇ ਨੇ ਕਿਹਾ ਕਿ ਸਾਨੂੰ ਦਿੱਲੀ-ਅੰਮ੍ਰਿਤਸਰ ਐੱਨ. ਐੱਚ. ’ਤੇ ਆਉਣ ਵਾਲੇ ਸਾਰੇ ਸ਼ਹਿਰਾਂ ’ਚ ਜੀਓ ਟਰੂ 5ਜੀ ਸੇਵਾਵਾਂ ਦੇ ਲਾਂਚ ਦਾ ਐਲਾਨ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ। ਇਹ ਨਾ ਸਿਰਫ ਇਕ ਰਾਜਮਾਰਗ ਹੈ ਸਗੋਂ ਪੂਰੇ ਉੱਤਰ ਭਾਰਤ ਦੇ ਲੋਕਾਂ ਲਈ ਇਕ ‘ਆਰਥਿਕ ਲਾਈਫਲਾਈਨ’ ਹੈ। ਜੀਓ ਇਸ ਖੇਤਰ ’ਚ ਯੂਜ਼ਰਸ, ਖਾਸ ਕਰ ਕੇ ਨੌਜਵਾਨਾਂ ਲਈ ਸਭ ਤੋਂ ਪਸੰਦੀਦਾ ਆਪ੍ਰੇਟਰ ਅਤੇ ਤਕਨਾਲੋਜੀ ਬ੍ਰਾਂਡ ਹੈ ਅਤੇ ਇਹ ਇੱਥੋਂ ਦੇ ਲੋਕਾਂ, ਖਾਸ ਕਰ ਕੇ ਨੌਜਵਾਨਾਂ ਪ੍ਰਤੀ ਜੀਓ ਦੀ ਲਗਾਤਾਰ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸਾਨੂੰ ਛੇਤੀ ਹੀ ਪੂਰੇ ਪੰਜਾਬ, ਹਰਿਆਣਾ ਅਤੇ ਖੇਤਰ ਦੇ ਹੋਰ ਹਿੱਸਿਆਂ ’ਚ ਵੀ ਆਪਣੀਆਂ 5ਜੀ ਸੇਵਾਵਾਂ ਦਾ ਵਿਸਤਾਰ ਕਰਨਗੇ।


author

Rakesh

Content Editor

Related News