225 ਸ਼ਹਿਰਾਂ ’ਚ ਪੁੱਜਾ Jio True 5G, 34 ਹੋਰ ਸ਼ਹਿਰਾਂ ’ਚ ਹੋਇਆ ਲਾਂਚ
Tuesday, Jan 31, 2023 - 06:04 PM (IST)

ਗੈਜੇਟ ਡੈਸਕ– ਜੀਓ ਬੇਹੱਦ ਤੇਜ਼ੀ ਨਾਲ ਆਪਣੀ ਟਰੂ 5ਜੀ ਦਾ ਰੋਲਆਊਟ ਕਰ ਰਿਹਾ ਹੈ। ਮੰਗਲਵਾਰ ਨੂੰ 34 ਨਵੇਂ ਸ਼ਹਿਰ ਜੀਓ ਟਰੂ 5ਜੀ ਨੈੱਟਵਰਕ ਨਾਲ ਕੁਨੈਕਟ ਹੋ ਗਏ। ਜੀਓ ਦੇ ਟਰੂ 5ਜੀ ਨਾਲ ਜੁੜਨ ਵਾਲੇ ਸ਼ਹਿਰਾਂ ਦੀ ਗਿਣਤੀ ਹੁਣ ਵੱਧ ਕੇ 225 ਹੋ ਗਈ ਹੈ। ਅੱਜ 5ਜੀ ਨਾਲ ਜੁੜਨ ਵਾਲੇ ਸਭ ਤੋਂ ਜ਼ਿਆਦਾ 8 ਸ਼ਹਿਰ ਤਾਮਿਲਨਾਡੂ ਤੋਂ ਹਨ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਤੋਂ 6, ਅਸਾਮ ਅਤੇ ਤੇਲੰਗਾਨਾ ਤੋਂ ਤਿੰਨ-ਤਿੰਨ, ਛੱਤੀਸਗੜ੍ਹ, ਹਰਿਆਣਆ, ਮਹਾਰਾਸ਼ਟਰ ਓਡੀਸ਼ਾ ਅਤੇ ਪੰਜਾਬ ਤੋਂ ਦੋ-ਦੋ ਸ਼ਹਿਰ ਜੁੜੇ ਹਨ। ਬਿਹਾਰ ਦਾ ਗਯਾ, ਰਾਜਸਥਾਨ ਦਾ ਅਜਮੇਰ, ਕਰਨਾਟਕ ਦਾ ਚਿਤਰਦੁਰਗ ਅਤੇ ਉੱਤਰ ਪ੍ਰਦੇਸ਼ ਦਾ ਮਥੁਰਾ ਸ਼ਹਿਰ ਵੀ ਲਿਸਟ ’ਚ ਸ਼ਾਮਲ ਹਨ।
ਰਿਲਾਇੰਸ ਜੀਓ ਇਨ੍ਹਾਂ ’ਚੋਂ ਜ਼ਿਆਦਾਤਰ ਸ਼ਹਿਰਾਂ ’ਚ 5ਜੀ ਸੇਵਾਵਾਂ ਸ਼ੁਰੂ ਕਰਨ ਵਾਲਾ ਪਹਿਲਾ ਅਤੇ ਇਕਮਾਤਰ ਆਪਰੇਟਰ ਬਣ ਗਿਆ ਹੈ। ਇਨ੍ਹਾਂ ਸ਼ਹਿਰਾਂ ਦੇ ਜੀਓ ਯੂਜ਼ਰਜ਼ ਨੂੰ ਜੀਓ ਵੈਲਕਮ ਆਫਰ ਤਹਿਤ 5ਜੀ ਸੇਵਾ ਮਿਲੇਗੀ। ਯੂਜ਼ਰਜ਼ ਨੂੰ ਬਿਨਾਂ ਕਿਸੇ ਵਾਧੂ ਲਾਗਤ ਦੇ 1Gbps+ ਸਪੀਡ ਨਾਲ ਅਨਲਿਮਟਿਡ ਡਾਟਾ ਮਿਲੇਗਾ।
ਇਸ ਮੌਕੇ ਜੀਓ ਬੁਲਾਰੇ ਨੇ ਕਿਹਾ ਕਿ 34 ਨਵੇਂ ਸ਼ਹਿਰਾਂ ’ਚ ਜੀਓ ਟਰੂ 5ਜੀ ਲਾਂਚ ਕਰਕੇ ਅਸੀਂ ਬੇਹੱਦ ਉਤਸ਼ਾਹਿਤ ਹਾਂ। ਜੀਓ ਦੇ ਟਰੂ 5ਜੀ ਨਾਲ ਜੁੜਨ ਵਾਲੇ ਸ਼ਹਿਰਾਂ ਦੀ ਕੁੱਲ ਗਿਣਤੀ 225 ਹੋ ਗਈ ਹੈ। ਬੀਟਾ ਟਰਾਇਲ ਲਾਂਚ ਦੇ ਸਿਰਫ 120 ਦਿਨਾਂ ਦੇ ਅੰਦਰ ਜੀਓ ਨੇ 225 ਸ਼ਹਿਰਾਂ ’ਚ ਲਾਂਚ ਕਰਨ ਦਾ ਰਿਕਾਰਡ ਕਾਇਮ ਕੀਤਾ ਹੈ। ਅਸੀਂ ਦੇਸ਼ ਭਰ ’ਚ ਟਰੂ 5ਜੀ ਰੋਲ ਆਊਟ ਦੀ ਸਪੀਡ ਵਧਾ ਦਿੱਤੀ ਹੈ ਅਤੇ ਦਸੰਬਰ 2023 ਤਕ ਪੂਰਾ ਦੇਸ਼ ਜੀਓ ਟਰੂ 5ਜੀ ਨਾਲ ਜੁੜ ਜਾਏਗਾ।