ਜੀਓ ਦੀ ਵੱਡੀ ਤਿਆਰੀ, ਜਲਦ ਲਾਂਚ ਹੋਵੇਗੀ ਨਵੀਂ ਸਰਵਿਸ, ਮਿਲੇਗਾ ਸੁਪਰ ਫਾਸਟ ਇੰਟਰਨੈੱਟ

Tuesday, Apr 25, 2023 - 01:59 PM (IST)

ਜੀਓ ਦੀ ਵੱਡੀ ਤਿਆਰੀ, ਜਲਦ ਲਾਂਚ ਹੋਵੇਗੀ ਨਵੀਂ ਸਰਵਿਸ, ਮਿਲੇਗਾ ਸੁਪਰ ਫਾਸਟ ਇੰਟਰਨੈੱਟ

ਗੈਜੇਟ ਡੈਸਕ- ਜੀਓ ਜਲਦ ਹੀ ਇਕ ਨਵੀਂ ਸਰਵਿਸ ਲਾਂਚ ਕਰ ਸਕਦਾ ਹੈ। ਟੈਲੀਕਾਮ ਆਪਰੇਟਰ ਦੀ ਨਵੀਂ ਸਰਵਿਸ ਦੀ ਮਦਦ ਨਾਲ ਜ਼ਿਆਦਾ ਲੋਕਾਂ ਤਕ ਇੰਟਰਨੈੱਟ ਦੀ ਪਹੁੰਚ ਹੋਵੇਗੀ। ਕੰਪਨੀ 'ਏਅਰ ਫਾਈਬਰ' (Air Fiber) ਸਰਵਿਸ ਦੇਣ ਦੀ ਤਿਆਰੀ 'ਚ ਹੈ ਜੋ ਕੁਝ ਮਹੀਨਿਆਂ 'ਚ ਲਾਂਚ ਹੋ ਸਕਦੀ ਹੈ। ਇਸਦੀ ਮਦਦ ਨਾਲ ਜੀਓ ਦੀ ਕੁਨੈਕਟਿਡ ਹੋਮ ਰਣਨੀਤੀ ਨੂੰ ਬੂਸਟ ਮਿਲੇਗਾ। ਏਅਰ ਫਾਈਬਰ ਉਹ ਸਰਵਿਸ ਹੈ ਜਿਸ ਵਿਚ ਯੂਜ਼ਰਜ਼ ਨੂੰ ਟਰਡੀਸ਼ਨਲ ਵਾਇਰ (ਕੇਬਲ) ਤੋਂ ਬਿਨਾਂ ਹਾਈ-ਸਪੀਡ ਇੰਟਰਨੈੱਟ ਮਿਲੇਗਾ। ਇਹ ਸਰਵਿਸ ਐਲਨ ਮਸਕ ਦੀ ਸਟਾਰਲਿੰਕ ਦੀ ਤਰ੍ਹਾਂ ਹੀ ਹੈ। ਰਿਲਾਇੰਸ ਇੰਡਸਟਰੀ ਦੇ ਪ੍ਰੈਜ਼ੀਡੈਂਟ ਕਿਰਣ ਥਾਮਸ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਕਦੋਂ ਤਕ ਲਾਂਚ ਹੋਵੇਗੀ ਜੀਓ ਏਅਰ ਫਾਈਬਰ ਸਰਵਿਸ

ਰਿਲਾਇੰਸ ਇੰਡਸਟਰੀ ਦੇ ਪ੍ਰੈਜ਼ੀਡੈਂਟ ਕਿਰਣ ਥਾਮਸ ਨੇ ਦੱਸਿਆ ਕਿ ਜੀਓ ਏਅਰ ਫਾਈਬਰ ਆਉਣ ਵਾਲੇ ਕੁਝ ਮਹੀਨਿਆਂ 'ਚ ਲਾਂਚ ਹੋ ਜਾਵੇਗੀ। ਇਸਦੀ ਮਦਦ ਨਾਲ ਕੁਨੈਕਟਿਡ ਹੋਮ ਰਣਨੀਤੀ 'ਚ ਤੇਜ਼ੀ ਆਏਗੀ। ਉਨ੍ਹਾਂ ਦੱਸਿਆ ਕਿ ਕੰਪਨੀ ਇਸ ਸਰਵਿਸ ਨੂੰ ਉਦੋਂ ਲਾਂਚ ਕਰਨ ਦੀ ਪਲਾਨਿੰਗ 'ਚ ਹੈ ਜਦੋਂ ਜ਼ਿਆਦਾਤਰ ਲੋਕਾਂ ਤਕ 5ਜੀ ਸਰਵਿਸ ਪਹੁੰਚ ਜਾਵੇਗੀ।

ਕੰਪਨੀ ਨੇ ਪਿਛਲੇ ਸਾਲ ਦੁਸਹਿਰੇ ਮੌਕੇ ਆਪਣੀ 5ਜੀ ਸਰਵਿਸ ਲਾਂਚ ਕੀਤੀ ਸੀ। ਹੁਣ ਤਕ ਜੀਓ ਨੇ ਕਈ ਸ਼ਹਿਰਾਂ 'ਚ ਆਪਣੀ 5ਜੀ ਸਰਵਿਸ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਇਸ ਸਾਲ ਦੇ ਅਖੀਰ ਤਕ ਦੇਸ਼ ਭਰ 'ਚ 5ਜੀ ਸਰਵਿਸ ਦਾ ਵਿਸਤਾਰ ਕਰੇਗੀ। ਉੱਥੇ ਹੀ ਫਾਈਬਰ ਸੇਵਾਵਾਂ ਦੀ ਗੱਲ ਕਰੀਏ ਤਾਂ ਕੰਪਨੀ ਜੀਓ ਫਾਈਬਰ ਅਤੇ ਜੀਓ ਏਅਰ ਫਾਈਬਰ ਦੀ ਮਦਦ ਨਾਲ 10 ਕਰੋੜ ਘਰਾਂ ਤਕ ਅਗਲੇ ਦੋ ਤੋਂ ਤਿੰਨ ਸਾਲਾਂ 'ਚ ਪਹੁੰਚਣ ਦੀ ਪਲਾਨਿੰਗ ਕਰ ਰਹੀ ਹੈ।

ਚੱਲ ਰਿਹਾ ਹੈ ਪਾਇਲਟ ਪ੍ਰਾਜੈਕਟ

ਥਾਮਸ ਨੇ ਦੱਸਿਆ ਕਿ ਏਅਰ ਫਾਈਬਰ ਸਰਵਿਸ ਕਾਰਨ ਹੋਮ ਬ੍ਰਾਡਬੈਂਡ ਬੇਸ ਵਧੇਗਾ ਕਿਉਂਕਿ ਉਨ੍ਹਾਂ ਨੂੰ 5ਜੀ ਨੈੱਟਵਰਕ ਦਾ ਐਡਵਾਂਟੇਜ ਮਿਲੇਗਾ। ਰਿਪੋਰਟਾਂ ਦੀ ਮੰਨੀਏ ਤਾਂ ਕੁਝ ਏਰੀਆ 'ਚ ਕੰਪਨੀ ਇਸ ਸਰਵਿਸ ਦਾ ਪਾਇਲਟ ਪ੍ਰਾਜੈਕਟ ਵੀ ਚਲਾ ਰਹੀ ਹੈ। ਇਨ੍ਹਾਂ ਏਰੀਆ 'ਚ ਰੇਡੀਓ ਫ੍ਰੀਕਵੈਂਸੀ ਪਲਾਨਿੰਗ, ਇੰਸਟਾਲੇਸ਼ਨ ਪ੍ਰੋਸੈਸ ਅਤੇ ਸਰਵਿਸ ਸਟੇਬਿਲਿਟੀ 'ਤੇ ਕੰਪਨੀ ਕੰਮ ਕਰ ਰਹੀ ਹੈ।

ਇਸਦਾ ਮਤਲਬ ਹੈ ਕਿ ਕੰਪਨੀ ਜਲਦ ਹੀ ਆਪਣੀ ਏਅਰ ਫਾਈਬਰ ਸਰਵਿਸ ਨੂੰ ਲਾਂਚ ਕਰ ਸਕਦੀ ਹੈ। ਦੱਸ ਦੇਈਏ ਕਿ ਜੀਓ ਏਅਰ ਫਾਈਬਰ ਸਰਵਿਸ ਤਹਿਤ ਗਾਹਕਾਂ ਨੂੰ ਕੈਪੇਸਿਟੀ, ਸਪੀਡ ਅਤੇ ਬਿਹਤਰ ਇਨਡੋਰ ਕਵਰੇਜ ਮਿਲੇਗਾ। ਜੀਓ ਨੇ ਦੱਸਿਆ ਹੈ ਕਿ ਕੰਪਨੀ 1000 ਸਕੇਅਰ ਫੁੱਟ ਤਕ ਦੀ ਵਾਈ-ਫਾਈ ਕਵਰੇਜ ਹੋਮ ਗੇਟਵੇ ਰਾਹੀਂ ਪ੍ਰੋਵਾਈਡ ਕਰੇਗੀ।


author

Rakesh

Content Editor

Related News