13 ਐੱਮ. ਪੀ. ਕੈਮਰੇ ਅਤੇ ਨੌਚ ਡਿਸਪਲੇਅ ਨਾਲ Innelo 1 ਸਮਾਰਟਫੋਨ ਹੋਇਆ ਲਾਂਚ

09/18/2018 10:31:48 AM

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਆਈਵੂਮੀ (iVOOM9) ਦੇ ਸਬ-ਬ੍ਰਾਂਡ ਇਨਲੋ (Innelo) ਨੇ ਆਪਣਾ ਨਵਾਂ ਸਮਾਰਟਫੋਨ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਦਾ ਇਨਲੋ 1 (Innelo 1) ਪਹਿਲਾ ਅਜਿਹਾ ਸਮਾਰਟਫੋਨ ਹੈ, ਜੋ ਨੌਚ ਡਿਸਪਲੇਅ ਨਾਲ ਪੇਸ਼ ਕੀਤਾ ਗਿਆ ਹੈ, ਇਸ ਦੀ ਕੀਮਤ 7,499 ਰੁਪਏ ਹੈ। ਇਸ ਨੂੰ ਐਕਸਕਲੂਸਿਵਲੀ ਅਮੇਜ਼ਨ ਇੰਡੀਆ ਤੋਂ ਖਰੀਦਿਆ ਜਾ ਸਕਦਾ ਹੈ। ਕੀਮਤ ਦੇ ਆਧਾਰ 'ਤੇ ਇਸ ਸਮਾਰਟਫੋਨ ਦਾ ਮੁਕਾਬਲਾ ਹਾਲ ਹੀ 'ਚ ਲਾਂਚ ਹੋਏ ਸ਼ਿਓਮੀ ਰੈੱਡਮੀ 6 (Xiaomi Redmi 6) ਨਾਲ ਹੋਵੇਗਾ।

PunjabKesari

Innelo 1 ਦੇ ਫੀਚਰਸ-
ਇਸ ਸਮਾਰਟਫੋਨ 'ਚ 5.86 ਇੰਚ ਦਾ ਐੱਲ. ਸੀ. ਡੀ. ਪੈਨਲ ਅਤੇ 1520x720 ਪਿਕਸਲ ਰੈਜ਼ੋਲਿਊਸ਼ਨ ਨਾਲ 19:9 ਆਸਪੈਕਟ ਰੇਸ਼ੋ ਮੌਜੂਦ ਹੈ। ਸਮਾਰਟਫੋਨ 'ਚ 1.3 ਗੀਗਾਹਰਟਜ਼ ਮੀਡੀਆਟੈੱਕ ਕੁਆਡ-ਕੋਰ ਐੱਮ. ਟੀ. ਕੇ. 6737 ਪ੍ਰੋਸੈਸਰ ਦਿੱਤਾ ਗਿਆ ਹੈ। ਸਮਾਰਟਫੋਨ 'ਚ 2 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਸਮਾਰਟਫੋਨ ਹਾਈਬ੍ਰਿਡ ਸਿਮ ਸਲਾਟ ਨਾਲ ਉਪਲੱਬਧ ਹੈ, ਜਿਸ 'ਚ ਯੂਜ਼ਰਸ ਜਾਂ ਦੋਵੇ ਸਲਾਟ 'ਚ ਸਿਮ ਜਾਂ ਇਕ 'ਚ ਸਿਮ ਅਤੇ ਇਕ 'ਚ ਐੱਸ. ਡੀ. ਕਾਰਡ ਦੀ ਵਰਤੋਂ ਕਰ ਸਕਦੇ ਹਨ।

PunjabKesari

ਕੈਮਰਾ ਅਤੇ ਬੈਟਰੀ-
ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਸੈਮਸੰਗ ਰੀਅਰ ਸੈਂਸਰ ਦਿੱਤਾ ਗਿਆ ਹੈ। ਇਹ 5P ਲੈੱਨਜ਼ ਅਤੇ ਸਾਫਟ ਐੱਲ. ਈ. ਡੀ. ਫਲੈਸ਼ ਨਾਲ ਆਉਂਦਾ ਹੈ। ਸੈਲਫੀ ਕੈਮਰੇ ਲਈ 5 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਇਹ ਸਮਾਰਟਫੋਨ ਸਮਾਰਟ ਓ ਐੱਸ 3.0 'ਤੇ ਆਧਾਰਿਤ ਐਂਡਰਾਇਡ 8.1 ਓਰਿਓ 'ਤੇ ਕੰਮ ਕਰਦਾ ਹੈ। ਪਾਵਰ ਬੈਕਅਪ ਲਈ ਸਮਾਰਟਫੋਨ 'ਚ 3,000 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ। ਸਮਾਰਟਫੋਨ 'ਚ ਫਿੰਗਰਪ੍ਰਿੰਟ ਸੈਂਸਰ ਸਮੇਤ ਫੇਸ ਅਨਲਾਕ ਫੀਚਰ ਵੀ ਮੌਜੂਦ ਹੈ।


Related News