ਇਸ ਕੰਪਨੀ ਨੇ ਭਾਰਤ ''ਚ ਪੇਸ਼ ਕੀਤੇ ਘੱਟ ਕੀਮਤ ''ਚ ਇਹ ਮੋਬਾਇਲ ਫੋਨਸ

Friday, May 20, 2016 - 05:44 PM (IST)

ਇਸ ਕੰਪਨੀ ਨੇ ਭਾਰਤ ''ਚ ਪੇਸ਼ ਕੀਤੇ ਘੱਟ ਕੀਮਤ ''ਚ ਇਹ ਮੋਬਾਇਲ ਫੋਨਸ

ਜਲੰਧਰ— ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਆਈਟੈੱਲ ਨੇ ਭਾਰਤ ''ਚ ਤਿੰਨ ਸ‍ਮਾਰਟਫੋਨ ਅਤੇ ਤਿੰਨ ਫੀਚਰ ਫੋਨ ਲਾਂਚ ਕੀਤੇ ਹਨ। ਇਨਾਂ ''ਚੋਂ ਫੀਚਰ ਫੋਨ‍ਸ ਦੀ ਕੀਮਤ 2000 ਰੁਪਏ ਤੋਂ ਹੇਠਾਂ ਅਤੇ ਸ‍ਮਾਰਟਫੋਨ‍ਸ ਦੀ ਕੀਮਤ ਦਸ ਹਜ਼ਾਰ ਰੁਪਏ ਤੋਂ ਘੱਟ ਰੱਖੀ ਗਈ ਹੈ।

ਸਮਾਰਟਫੋਨਸ ਦੇ ਫੀਚਰਸ ਅਤੇ ਸਪੈਸੀਫਿਕੇਸ਼ਨਸ -

itel PowerPro it1410 : 
ਐਂਡ੍ਰਾਇਡ 4.4.2 ਕਿਟਕੈੱਟ ਓ. ਐੱਸ ''ਤੇ ਆਧਾਰਿਤ ਇਸ ਸਮਾਰਟਫੋਨ ''ਚ 4 ਇੰਚ ਦੀ ਸ‍ਕ੍ਰੀਨ ਦਿੱਤੀ ਗਈ ਹੈ।  ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ 2ਐੱਮ. ਪੀ ਦਾ ਰਿਅਰ ਕੈਮਰਾ ਅਤੇ 0.3 ਐੱਮ. ਪੀ ਦਾ ਫਰੰਟ ਕੈਮਰਾ ਮੌਜੂਦ ਹੈ। 1.3ghz ਡੁਅਲ ਕੋਰ ਪ੍ਰੋਸੈਸਰ ਨਾਲ ਇਸ ''ਚ 512MB ਦੀ ਰੈਮ ਅਤੇ 8GB ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਦੀ ਕੀਮਤ 3339 ਰੁਪਏ ਹੈ।  

Wish it 1508 : 
ਇਸ ਐਂਡ੍ਰਾਇਡ 5.1 ਲਾਲੀਪਾਪ ''ਤੇ ਆਧਾਰਿਤ ਸਮਾਰਟਫੋਨ ''ਚ 5 ਇੰਚ ਦੀ ਸ‍ਕ੍ਰੀਨ ਅਤੇ 2400 ਏਮਏਏਚ ਦੀ ਬੈਟਰੀ ਦਿੱਤੀ ਗਈ ਹੈ। 1.2ghz ਕ‍ਵਾਡ ਕੋਰ ਪ੍ਰੋਸੈਸਰ ਨਾਲ ਇਸ ''ਚ 512ਐੱਮ. ਬੀ ਦੀ ਰੈਮ ਅਤੇ 8 ਜੀਬੀ ਦੀ ਇੰਟਰਨਲ ਮੈਮਰੀ ਮੌਜੂਦ ਹੈ। ਇਸ 3 ਜੀ ਸਮਾਰਟਫੋਨ ''ਚ 5 ਐੱਮ. ਪੀ ਦਾ ਰਿਅਰ ਅਤੇ 2 ਐੱਮ. ਪੀ ਦਾ ਫ੍ਰੰਟ ਕੈਮਰਾ ਸ਼ਾਮਿਲ ਹੈ। ਇਹ ਸ‍ਮਾਰਟਫੋਨ ਡਾਰਕ ਬ‍ਲੂ ਅਤੇ ਸ਼ੈਂਪੇਨ ਗੋਲ‍ਡ ਕਲਰ ਆਪਸ਼ਨ ''ਚ ਉਪਲੱਬ‍ਧ ਹੈ। ਇਸ ਦੀ ਕੀਮਤ 3899 ਰੁਪਏ ਹੈ। 

SelfiePro it1511 : 
ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਅਧਾਰਿਤ ਇਸ 4ਜੀ ਡਿਵਾਇਸ ''ਚ 1 ਗੀਗਾਹਰਟਜ਼ ਤੇ ਕੰਮ ਕਰਨ ਵਾਲਾ ਕ‍ਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ''ਚ 1 ਜੀ.ਬੀ ਰੈਮ ਨਾਲ 8 ਜੀ. ਬੀ ਇੰਟਰਨਲ ਸ‍ਟੋਰੇਜ ਦਿੱਤੀ ਗਈ ਹੈ। 5 ਇੰਚ ਦੀ ਸ‍ਕ੍ਰੀਨ ਵਾਲੇ ਇਸ ਸਮਾਰਟਫੋਨ ''ਚ 8 ਐਮ. ਪੀ ਦਾ ਰਿਅਰ ਅਤੇ 2 ਐੱਮ. ਪੀ ਦਾ ਫ੍ਰੰਟ ਕੈਮਰਾ ਮੌਜੂਦ ਹੈ। ਇਸ ਡਿਵਾਇਸ ਨੂੰ 2500 ਐੱਮ. ਏ. ਐੱਚ ਦੀ ਬੈਟਰੀ ਪਾਵਰ ਦਵੇਗੀ। ਇਹ ਸ‍ਮਾਰਟਫੋਨ ਬ‍ਲੈਕ ਅਤੇ ਸ਼ੈਂਪੇਨ ਗੋਲ‍ਡ ਕਲਰ ''ਚ ਉਪਲੱਬ‍ਧ ਹੈ। ਇਸ ਦੀ ਕੀਮਤ 6999 ਰੁਪਏ ਹੈ। 

ਫੀਚਰ ਫੋਨ‍ਸ -

SmartSelfie it2180 : 
ਇਸ ਫੋਨ ''ਚ 0.08 ਐੱਮ. ਪੀ ਦਾ ਫ੍ਰੰਟ ਕੈਮਰਾ ਅਤੇ 1000 ਐੱਮ. ਏ. ਐੱਚ ਦੀ ਬੈਟਰੀ ਮੌਜੂਦ ਹੈ। ਇਹ ਫੋਨ ਵਾਈਟ, ਲਾਈਟ ਗ੍ਰੇਅ, ਬ‍ਲੈਕ ਅਤੇ ਰੈੱਡ ਕਲਰ ਆਪ‍ਸ਼ਨ ''ਚ ਉਪਲੱਬ‍ਧ ਹਨ। ਇਸ ਫੋਨ ਦੀ ਕੀਮਤ 839 ਰੁਪਏ ਹੈ।

SmartPower it5600 : 
ਇਸ ਫੋਨ ''ਚ 260Mhz MTK6261D ਪ੍ਰੋਸੈਸਰ ਨਾਲ 32Mb ਰੈਮ ਅਤੇ 32Mb ਦੀ ਇੰਟਰਨਲ ਸ‍ਟੋਰੇਜ ਮੌਜੂਦ ਹੈ। ਹੋਰ ਫੀਚਰਸ ''ਚ 2500ਐੱਮ. ਏ. ਐੱਚ ਦੀ ਬੈਟਰੀ, 1.77 ਇੰਚ ਦੀ ਸ‍ਕ੍ਰੀਨ, 0.008 MP ਦਾ ਰਿਅਰ ਕੈਮਰਾ ਆਦਿ ਦਿੱਤਾ ਗਿਆ ਹੈ। ਇਹ ਫੋਨ ਵਾਈਟ, ਲਾਈਟ ਗ੍ਰੇਅ, ਬ‍ਲੈਕ ਅਤੇ ਰੈੱਡ ਕਲਰ ਆਪ‍ਸ਼ਨ ''ਚ ਉਪਲੱਬ‍ਧ ਹਨ। ਇਸ ਫੋਨ ਦੀ ਕੀਮਤ 973 ਰੁਪਏ ਹੈ।

SmartSelfie it5231 : 
ਇਸ ਫੋਨ ''ਚ 2.4 ਇੰਚ ਦੀ ਡਿਸ‍ਪ‍ਲੇ ਨਾਲ 1900 ਐੱਮ. ਏ. ਐੱਚ ਦੀ ਬੈਟਰੀ ਮੌਜੂਦ ਹੈ। MTK62601 ਪ੍ਰੋਸੈਸਰ ਨਾਲ ਇਸ ''ਚ 64 ਐੱਮ. ਬੀ ਰੈਮ ਅਤੇ 64MB ਇੰਟਰਨਲ ਮੈਮਰੀ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ ''ਚ 0.08 MP ਦਾ ਰਿਅਰ ਕੈਮਰਾ ਅਤੇ 0.3 MP ਦਾ ਫ੍ਰੰਟ ਕੈਮਰਾ ਵੀ ਮੌਜੂਦ ਹੈ। ਇਹ ਫੋਨ ਬ‍ਲੂ ਅਤੇ ਸ਼ੈਂਪੇਨ ਗੋਲ‍ਡ ਕਲਰ ''ਚ ਉਪਲੱਬ‍ਧ ਹੈ। ਇਸ ਦੀ ਕੀਮਤ 1296 ਰੁਪਏ ਹੈ।


Related News