90 ਦਿਨ ਤਕ ਚੱਲਣਗੀਆਂ Walmart ਤੇ ਅਮੇਜ਼ਿੰਗ ਡੀਲਜ਼

Saturday, Nov 07, 2015 - 04:40 PM (IST)

90 ਦਿਨ ਤਕ ਚੱਲਣਗੀਆਂ Walmart  ਤੇ ਅਮੇਜ਼ਿੰਗ ਡੀਲਜ਼
ਜਲੰਧਰ-ਵਾਲਮਾਰਟ ਹਾਲੀਡੇ ਪ੍ਰਮੋਸ਼ਨ ਲਈ ਆਪਣੇ ਕੁਝ ਪ੍ਰੋਡਕਟਸ ਦੀਆਂ ਕੀਮਤਾਂ ਨੂੰ ਘਟਾ ਰਿਹਾ ਹੈ। ਦੁਨੀਆ ਦੀ ਸਭ ਤੋਂ ਵੱਡੀ ਰਿਟੇਲ ਕੰਪਨੀ ਹਾਲੀਡੇ ਸ਼ਾਪਿੰਗ ਸੀਜ਼ਨ ਨੂੰ ਲੈ ਕੇ ਹਰ ਦਿਨ ਲਈ ਆਨਲਾਈਨ ਡੀਲਜ਼ ਆਫਰ ਕਰ ਰਹੀ ਹੈ। ਇਹ ਕੋਈ ਆਮ ਤੌਰ ''ਤੇ ਰੋਜ਼ਾਨਾ ਹੋਣ ਵਾਲੀਆਂ ਡੀਲਜ਼ ਨਹੀਂ ਹਨ। ਇਹ ਡਿਸਕਾਊੰਟ ਅਗਲੇ 90 ਦਿਨਾਂ ਤੱਕ ਚੱਲਦਾ ਰਹੇਗਾ। ਤੁਸੀਂ ਇਹ ਡੀਲਜ਼ ਵਾਲਮਾਰਟ ਦੀ ਆਪਣੀ ਵੈੱਬਸਾਈਟ ''ਤੇ ਦੇਖ ਸਕਦੇ ਹੋ। 
ਇਨ੍ਹਾਂ ''ਚੋਂ ਕੁਝ ਡੀਲਜ਼ ਇਸ ਪ੍ਰਕਾਰ ਹਨ-
RCA 24-inch LED 60Hz 1080- TV, ਇਸ ਦੀ ਕੀਮਤ 180 ਡਾਲਰ ''ਤੋਂ ਘੱਟ ਕਰ ਕੇ 100 ਡਾਲਰ ਕਰ ਦਿੱਤੀ ਗਈ ਹੈ ਜਿਸ ਨਾਲ 80 ਡਾਲਰ ਦੀ ਬੱਚਤ ਹੋਵੇਗੀ। 
VIZIO 43-inch LED 120Hz 1080p TV  ਦੀ ਕੀਮਤ 60 ਡਾਲਰ ਦੀ ਬੱਚਤ ਨਾਲ 358 ਡਾਲਰ ''ਤੋਂ 298 ਡਾਲਰ ਕਰ ਦਿੱਤੀ ਗਈ ਹੈ। 
2GB ਸਟੋਰੇਜ਼ ਨਾਲ Apple iPod Shuffle (4th generation) ਸਿਰਫ 30 ਡਾਲਰ ''ਚ ਮਿਲੇਗਾ ਜਿਸ ਦੀ ਅਸਲ ਕੀਮਤ 50 ਡਾਲਰ ਹੈ ਅਤੇ ਇਸ ''ਚ ਤੁਹਾਡੀ 20 ਡਾਲਰ ਦੀ ਬੱਚਤ ਹੋਵੇਗੀ। 
16GB ਸਟੋਰੇਜ਼ ਵਾਲਾ Apple iPod Nano(7th generation) 90 ਡਾਲਰ ਦੀ ਬੱਚਤ ਨਾਲ ਸਿਰਫ 100 ਡਾਲਰ ''ਚ ਮਿਲੇਗਾ ਜਦਕਿ ਇਸ ਦੀ ਅਸਲ ਕੀਮਤ 190 ਡਾਲਰ ਹੈ।
ਵਾਲਮਾਰਟ ਨੇ ਆਪਣੇ ਪਿਛਲੇ ਐਲਾਨ ''ਚ  16GB ਵਾਲੇ Apple iPad Mini 2 ਦੀ ਡੀਲ ਦੇ ਖੁਲਾਸੇ ਨਾਲ ਸ਼ੁਰੂਆਤ  ਕੀਤੀ ਸੀ।  ਟੈਬਲੇਟ ਦੀ ਸ਼ੁਰੂਆਤੀ ਕੀਮਤ 70 ਡਾਲਰ ਦੀ ਬੱਚਤ ਨਾਲ 199 ਡਾਲਰ ਆਫਰ ਕੀਤੀ ਗਈ ਸੀ। ਇਹ ਇੱਕ ਵਧੀਆ ਡੀਲ ਹੈ ਜਿਸ ਵਿਚ ਟੈਬਲੇਟ ਹੁਣ ਤੱਕ ਖਰੀਦੇ ਜਾ ਰਹੇ ਹਨ। ਇਹ ਡੀਲਜ਼ ਆਨਲਾਈਨ ਵੀ ਮੌਜੂਦ ਹਨ ਅਤੇ ਸਟੋਰਜ਼ ''ਤੇ ਵੀ ਮੌਜੂਦ ਹਨ।

Related News