ਅੱਜ ਭਾਰਤ ''ਚ ਵਿਕਰੀ ਲਈ ਉਪਲੱਬਧ ਹੋਣਗੇ iPhone XS ਤੇ iPhone XS Max, ਜਾਣੋ ਆਫਰਸ

Friday, Sep 28, 2018 - 04:09 PM (IST)

ਅੱਜ ਭਾਰਤ ''ਚ ਵਿਕਰੀ ਲਈ ਉਪਲੱਬਧ ਹੋਣਗੇ iPhone XS ਤੇ iPhone XS Max, ਜਾਣੋ ਆਫਰਸ

ਜਲੰਧਰ- iPhone XS ਅਤੇ iPhone XS Max ਦੀ ਵਿਕਰੀ ਅੱਜ ਤੋਂ ਭਾਰਤ 'ਚ ਸ਼ੁਰੂ ਹੋਵੇਗੀ। ਆਈਫੋਨ X ਐੱਸ ਤੇ ਆਈਫੋਨ Xਐੱਸ ਮੈਕਸ ਆਨਲਾਈਨ ਤੇ ਆਫਲਾਈਨ ਮਿਲੇਗਾ। iPhone 2018 ਮਾਡਲ ਦੀ ਸੇਲ ਸ਼ਾਮ 6 ਵਜੇ ਤੋਂ ਸ਼ੁਰੂ ਹੋਵੇਗੀ। iPhone XS ਦੀ ਭਾਰਤ 'ਚ ਸ਼ੁਰੂਆਤੀ ਕੀਮਤ 99,900 ਰੁਪਏ ਹੈ ਤੇ iPhone XS Max ਦੀ ਕੀਮਤ 1,09,900 ਰੁਪਏ ਤੋਂ ਸ਼ੁਰੂ ਹੋਵੇਗੀ। 21 ਸਤੰਬਰ ਤੋਂ ਦੋਵਾਂ ਆਈਫੋਨ ਮਾਡਲਜ਼ ਦੀ ਪ੍ਰੀ-ਆਰਡਰ ਬੁਕਿੰਗ Flipkart, Airtel ਆਨਲਾਈਟ ਸਟੋਰ ਤੇ Jio.com 'ਤੇ ਹੋ ਰਹੀ ਸੀ। ਐਪਲ ਦੇ ਆਥਰਾਈਜ਼ਡ ਡਿਸਟ੍ਰੀਬਿਊਟਰ ਨੇ ਵੀ ਸਮਾਰਟਫੋਨ 'ਤੇ ਮਿਲਣ ਵਾਲੇ ਈ. ਐੱਮ. ਆਈ ਆਫਰਸ ਨੂੰ ਲਿਸਟ ਕਰ ਦਿੱਤਾ ਹੈ। ਦੱਸ ਦੇਈਏ ਕਿ ਪ੍ਰੀ-ਆਰਡਰ ਬੁਕਿੰਗ ਦੇ ਨਾਲ ਹੀ ਫਲਿੱਪਕਾਰਟ ਨੇ ਐਕਸਚੇਂਜ ਤੇ ਕੈਸ਼ਬੈਕ ਆਫਰ ਨੂੰ ਵੀ ਲਿਸਟ ਕੀਤਾ ਸੀ। Airtel ਨੇ ਵੀ ਫੋਨ ਦੇ ਨਾਲ ਮਿਲਣ ਵਾਲੇ ਕੈਸ਼ਬੈਕ ਆਫਰਸ ਨੂੰ ਲਿਸਟ ਕੀਤਾ ਸੀ। ਐੱਪਲ ਦੇ ਇਹ ਦੋਵੇਂ ਹੀ ਵੇਰੀਐਂਟ ਡਿਊਲ-ਸਿਮ ਸਪੋਰਟ ਦੇ ਨਾਲ ਆਉਂਦੇ ਹਨ।

PunjabKesari

iPhone XS ਦੀ ਭਾਰਤ 'ਚ ਕੀਮਤ
ਭਾਰਤ 'ਚ ਆਈਫੋਨ Xਐੱਸ ਦੀ ਕੀਮਤ 99,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਕੀਮਤ 'ਚ ਤੁਹਾਨੂੰ 64 ਜੀ. ਬੀ ਵੇਰੀਐਂਟ ਮਿਲੇਗਾ। ਇਸ ਫੋਨ ਦੇ 256 ਜੀ. ਬੀ ਵੇਰੀਐਂਟ ਦੀ ਕੀਮਤ 1,14,900 ਰੁਪਏ ਹੈ ਤੇ 512 ਜੀ. ਬੀ ਵੇਰੀਐਂਟ ਨੂੰ 1,34,900 ਰੁਪਏ 'ਚ ਵੇਚਿਆ ਜਾਵੇਗਾ।

iPhone XS Max ਦੀ ਭਾਰਤ 'ਚ ਕੀਮਤ
iPhone XS Max ਦੀ ਕੀਮਤ 1,09,900 ਰੁਪਏ ਤੋਂ ਸ਼ੁਰੂ ਹੋਵੇਗੀ। ਇਸ ਕੀਮਤ 'ਚ ਤੁਹਾਨੂੰ 64 ਜੀ. ਬੀ ਵੇਰੀਐਂਟ ਮਿਲੇਗਾ। ਮੈਕਸ ਮਾਡਲ ਦੇ 256 ਜੀ. ਬੀ ਸਟੋਰੇਜ ਵੇਰੀਐਂਟ ਦੀ ਕੀਮਤ 1,24,900 ਰੁਪਏ ਹੈ। 10ਐੱਸ ਮੈਕਸ ਦਾ 512 ਜੀ. ਬੀ ਸਟੋਰੇਜ ਵੇਰੀਐਂਟ 1,44,900 ਰੁਪਏ ਦਾ ਹੈ।

ਏਅਰਟੈੱਲ ਆਨਲਾਈਨ ਸਟੋਰ 'ਤੇ ਪ੍ਰੀ-ਆਰਡਰ ਬੁਕਿੰਗ ਦੇ ਨਾਲ ਐਕਸਿਸ ਬੈਂਕ ਤੇ ਸਿੱਟੀ ਬੈਂਕ ਕ੍ਰੈਡਿਟ ਕਾਰਡ ਨਾਲ ਭੁਗਤਾਨ 'ਤੇ 5 ਫ਼ੀਸਦੀ ਕੈਸ਼ਬੈਕ ਮਿਲ ਰਿਹਾ ਹੈ। 12 ਮਹੀਨੇ ਜਾਂ 24 ਮਹੀਨੇ ਦੀ ਈ. ਐੱਮ. ਆਈ 'ਤੇ ਹੀ ਕੈਸ਼ਬੈਕ ਮਿਲੇਗਾ। ਬਿਨਾਂ ਈ. ਐੱਮ. ਆਈ ਵਾਲੀ ਟਰਾਂਜੈਕਸ਼ਨ 'ਤੇ 5X ਰੀਵਾਰਡ ਪੁਵਾਇੰਟਸ ਮਿਲਣਗੇ।

PunjabKesari ਏਅਰਟੈੱਲ 'ਤੇ ਤੁਹਾਨੂੰ ਆਪਸ਼ਨ ਮਿਲੇਗੀ ਕਿ 28 ਸਤੰਬਰ ਨੂੰ ਸ਼ਾਮ 6 ਵਜੇ ਤੋਂ  ਤੁਸੀਂ ਚਾਹੋ ਤਾਂ ਘਰ ਦੇ ਕੋਲ ਮੌਜੂਦ ਏਆਰਟੈੱਲ ਸਟੋਰ ਤੋਂ ਵੀ ਹੈਂਡਸੈੱਟ ਨੂੰ ਜਾ ਕੇ ਲੈ ਸਕਦੇ ਹੋ। ਜੇਕਰ ਤੁਹਾਨੂੰ ਜਲਦੀ ਨਹੀਂ ਹੈ ਤਾਂ ਫੋਨ ਤੁਹਾਡੇ ਘਰ ਦੇ ਪਤੇ 'ਤੇ ਡਿਲੀਵਰ ਹੋ ਜਾਵੇਗਾ। Flipkart 'ਤੇ ਸਾਰੇ ਆਈਫੋਨਜ਼ ਮਾਡਲ 'ਤੇ 13,500 ਰੁਪਏ ਦਾ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ। ਐੱਚ. ਡੀ. ਐੱਫ. ਸੀ ਬੈਂਕ, ਆਰ. ਬੀ. ਐੱਲ ਅਤੇ ਐਕਸਿਸ ਬੈਂਕ ਕ੍ਰੈਡਿਟ ਕਾਰਡ ਤੋਂ ਫੋਨ ਨੂੰ ਪ੍ਰੀ-ਆਰਡਰ ਕਰਨ 'ਤੇ 5 ਫ਼ੀਸਦੀ ਦੀ ਛੋਟ ਮਿਲੇਗੀ। ਸ਼ੁਰੂਆਤੀ ਈ. ਐੱਮ. ਆਈ ਪ੍ਰਤੀ ਮਹੀਨੇ 4,149 ਰੁਪਏ ਤੋਂ ਸ਼ੁਰੂ ਹੈ। ਇਸ ਤੋਂ ਇਲਾਵਾ Jio. com ਤੇ iPhone XS ਤੇ iPhone XS Max ਦੇ ਸਿਲਵਰ, ਸਪੇਸ ਗ੍ਰੇ ਤੇ ਗੋਲਡ ਕਲਰ ਨੂੰ ਲਿਸਟ ਕੀਤਾ ਗਿਆ ਸੀ। ਸੇਲ ਸ਼ੁਰੂ ਹੋਣ ਦੇ ਨਾਲ ਹੀ ਡਿਲੀਵਰੀ ਵੀ ਸ਼ੁਰੂ ਹੋ ਜਾਵੇਗੀ।


Related News