ਜਾਣੋ ਅਗਲੇ iPhone X 'ਚ ਕੀ ਹੋਵੇਗਾ ਖਾਸ

02/19/2018 3:30:03 PM

ਜਲੰਧਰ- ਐਪਲ ਦੇ ਆਈਫੋਨ ਐਕਸ ਨੂੰ ਲਾਂਚ ਹੋਏ ਅਜੇ ਮੁਸ਼ਕਿਲ ਨਾਲ 4 ਮਹੀਨੇ ਹੋਏ ਹਨ ਪਰ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਇਸੇ ਸਾਲ ਇਸ ਦਾ ਨਵਾਂ ਵਰਜਨ ਲਾਂਚ ਕੀਤਾ ਜਾ ਸਕਦਾ ਹੈ। ਇਕ ਤਾਜ਼ਾ ਰਿਪੋਰਟ 'ਚ ਅਜਿਹਾ ਕਿਹਾ ਜਾ ਰਿਹਾ ਹੈ ਕਿ ਨੈਕਸਟ ਜਨਰੇਸ਼ਨ ਆਈਫੋਨ ਐਕਸ ਦਾ ਡਿਜ਼ਾਇਨ ਮੌਜੂਦਾ ਆਈਫੋਨ ਐਕਸ ਤੋਂ ਅਲੱਗ ਹੋਵੇਗਾ। 
ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਆਉਣ ਵਾਲੇ ਐਪਲ ਆਈਫੋਨ ਐਕਸ ਦਾ ਡੈੱਪਥ ਸਿਸਟਮ ਕੁਝ ਵਿਕਸਿਤ ਹੋਵੇਗਾ। ਇਸ ਦੇ ਨਾਲ ਹੀ 2018 ਦੇ ਆਈਫੋਨ ਐਕਸ ਸਮਾਰਟਫੋਨ 'ਚ ਛੋਟਾ ਪੈਨਲ ਦਿੱਤਾ ਜਾਵੇਗਾ। ਪਿਛਲੇ ਸਾਲ ਦੀ ਤਰ੍ਹਾਂ ਹੀ ਇਸ ਸਾਲ ਵੀ ਐਪਲ 3 ਨਵੇਂ ਮਾਡਲ ਲਾਂਚ ਕਰ ਸਕਦੀ ਹੈ। ਇਸ ਲਿਸਟ 'ਚ ਨੈਕਸਟ ਜਨਰੇਸ਼ਨ ਆਈਫੋਨ ਐਕਸ ਤੋਂ ਇਲਾਵਾ ਇਕ ਵੱਡੇ ਸਾਈਜ਼ ਦਾ ਆਈਫੋਨ ਐਕਸ ਅਤੇ ਇਕ 6.1-ਇੰਚ ਦਾ ਐੱਲ.ਸੀ.ਡੀ. ਮਾਡਲ ਸ਼ਾਮਿਲ ਹੈ। 

PunjabKesari

ਉਥੇ ਹੀ ਕੁਝ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਐਪਲ ਹੁਣ ਆਪਣੇ ਫਿਊਚਰ ਆਈਫੋਨਸ ਲਈ ਰੀਅਰ ਫੇਸਿੰਗ ਡੈੱਪਥ ਕੈਮਰੇ 'ਤੇ ਕੰਮ ਕਰ ਰਹੀ ਹੈ। ਅਜਿਹਾ ਕਹਿਣਾ ਮੁਸ਼ਕਿਲ ਹੈ ਕਿ ਇਹ ਫੀਚਰ ਇਸੇ ਸਾਲ ਹੈਂਡਸੈੱਟਸ 'ਚ ਦਿੱਤਾ ਜਾਵੇਗਾ ਜਾਂ ਨਹੀਂ ਪਰ ਅਜਿਹਾ ਸੰਭਵ ਹੈ ਕਿ ਇਹ ਸਮਾਰਟਫੋਨ 2019 ਤੱਕ ਲਾਂਚ ਹੋ ਸਕਦਾ ਹੈ। 
ਉਨ੍ਹਾਂ ਦੱਸਿਆ ਕਿ ਸਪਲਾਇਰਸ ਨਾਲ ਹੋਈ ਸਾਡੀ ਗੱਲ ਮੁਤਾਬਕ ਐਪਲ ਅਤੇ ਇਸ ਦੇ ਭਾਈਵਾਲ ਵਰਲਡ-ਫੇਸਿੰਗ ਹੱਲ 'ਤੇ ਕੰਮ ਕਰ ਰਹੇ ਹਨ ਪਰ ਇਸ ਦਾ ਅਜੇ ਵਿਕਾਸ ਚੱਲ ਰਿਹਾ ਹੈ ਅਤੇ ਇਸ ਨੂੰ ਪੂਰਾ ਹੋਣ 'ਚ 18 ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਇਸ ਲਈ ਅਜੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ।


Related News