ਸ਼ੁਰੂ ਹੋਈ ਐਪਲ ਦੇ ਸਸਤੇ iPhone 9 ਦੀ ਟ੍ਰਾਇਲ ਪ੍ਰੋਡਕਸ਼ਨ, ਜਲਦ ਹੋਵੇਗਾ ਲਾਂਚ

02/05/2020 11:03:57 AM

ਗੈਜੇਟ ਡੈਸਕ– ਭਾਰਤ 'ਚ ਲੰਮੇ ਸਮੇਂ ਤੋਂ ਐਪਲ ਦੇ ਸਸਤੇ iPhone 9 ਦੀ ਉਡੀਕ ਹੋ ਰਹੀ ਹੈ। ਹੁਣ ਨਵੀਂ ਰਿਪੋਰਟ ਸਾਹਮਣੇ ਆਈ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਐਪਲ ਇਹ ਸਸਤਾ  iPhone ੯ ਜਲਦ ਹੀ ਲਾਂਚ ਕਰ ਸਕਦੀ ਹੈ। ਵੈੱਬਸਾਈਟ MyDrivers ਨੇ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ¤ iPhone 9 ਦੀ ਟ੍ਰਾਇਲ ਪ੍ਰੋਡਕਸ਼ਨ ਸ਼ੁਰੂ ਹੋ ਚੁੱਕੀ ਹੈ। ਇਸ ਨੂੰ ਮਾਰਚ 'ਚ ਲਾਂਚ ਕੀਤਾ ਜਾ ਸਕਦਾ ਹੈ। ਕੰਪਨੀ ਕੋਲ ਵੱਡਾ ਸਟਾਕ ਤਿਆਰ ਕਰਨ ਲਈ ਲੱਗਭਗ 6 ਹਫਤਿਆਂ ਦਾ ਸਮਾਂ ਹੈ।

ਛੋਟੀ ਡਿਸਪਲੇਅ ਨਾਲ ਆਏਗਾ iPhone 9
ਕਈ Apple  iPhone  ਪ੍ਰਸ਼ੰਸਕ ਅਜਿਹੇ ਹਨ, ਜੋ iPhone 5S ਅਤੇ iPhone SE ਜਿੰਨੀ ਡਿਸਪਲੇਅ ਵਾਲਾ ਫੋਨ ਹੀ ਰੱਖਣਾ ਪਸੰਦ ਕਰਦੇ ਹਨ। ਇਹੋ ਕਾਰਣ ਹੈ ਕਿ ਇਹ ਫੋਨ ਜ਼ਿਆਦਾ ਕੀਮਤ 'ਤੇ ਨਹੀਂ ਲਿਆਂਦਾ ਜਾਵੇਗਾ। ਰਿਪੋਰਟ ਅਨੁਸਾਰ ਫਰਵਰੀ ਦੇ ਵਿਚਕਾਰ ਤਕ ਆਈਫੋਨ 9  ਦੀ ਪ੍ਰੋਡਕਸ਼ਨ ਵੱਡੇ ਪੱਧਰ 'ਤੇ ਸ਼ੁਰੂ ਹੋਵੇਗੀ। ਇਸ ਫੋਨ ਦੀ 4.7 ਇੰਚ  LED ਡਿਸਪਲੇਅ, Touch ID ਨਾਲ ਹੋਮਬਟਨ ਅਤੇ ਬਹੁਤ ਪਤਲੇ ਬੇਜਲਸ ਨਾਲ ਆਉਣ ਦੀ ਆਸ ਹੈ। ਇਸ ਦੀ ਕੀਮਤ 399 ਡਾਲਰ (ਲੱਗਭਗ 28 ਹਜ਼ਾਰ ਰੁਪਏ) ਹੋ ਸਕਦੀ ਹੈ।


Related News