ਐਪਲ ਨੇ ਲਾਂਚ ਕੀਤੇ iPhone 8 ਤੇ iPhone 8 Plus

Wednesday, Sep 13, 2017 - 08:08 AM (IST)

ਐਪਲ ਨੇ ਲਾਂਚ ਕੀਤੇ iPhone 8 ਤੇ iPhone 8 Plus

ਜਲੰਧਰ—ਦੁਨੀਆ ਦੀ ਸਭ ਤੋਂ ਵੱਡੀ ਟੈਕਨਾਲੋਜੀ ਕੰਪਨੀਆਂ 'ਚੋਂ ਇਕ ਕੰਪਨੀ ਐਪਲ ਨੇ ਨਵੇਂ ਜਨਰੇਸ਼ਨ ਆਈਫੋਨ ਤੋਂ ਪਰਦਾ ਚੁੱਕਿਆ ਹੈ। ਆਈਫੋਨ ਨਿਰਮਾਤਾ ਕੰਪਨੀ ਐਪਲ ਨੇ ਆਪਣੀ 10ਵੀਂ ਵਰ੍ਰੇਗੰਢ 'ਤੇ ਆਈਫੋਨ 8 ਅਤੇ ਆਈਫੋਨ 8 ਪਲੱਸ ਨੂੰ ਲਾਂਚ ਕਰ ਦਿੱਤਾ ਹੈ। 

ਕੀਮਤ 
ਆਈਫੋਨ 8 ਤਿੰਨ ਵੇਰੀਐਂਟ 32ਜੀ.ਬੀ. , 128 ਜੀ.ਬੀ.ਅਤੇ 256 ਜੀ.ਬੀ. 'ਚ ਉਪਲੱਬਧ ਹੋਵੇਗਾ। ਉੱਥੇ ਹੀ ਆਈਫੋਨ 8ਪੱਲਸ ਦੋ ਸਟੋਰੇਜ ਵੇਰੀਐਂਟ 64 ਜੀ.ਬੀ. ਅਤੇ 256 ਜੀ.ਬੀ. 'ਚ ਉਪਲੱਬਧ ਹੋਣਗੇ। ਅਰਮੀਕੀ ਮਾਰਕੀਟ 'ਚ ਆਈਫੋਨ 8 ਦੀ ਕੀਮਤ 699 ਡਾਲਰ ਅਤੇ ਆਈਫੋਨ 8 ਪਲੱਸ ਦੀ ਕੀਮਤ 799 ਡਾਲਰ ਤੋਂ ਸ਼ੁਰੂ ਹੋਵੇਗੀ।

PunjabKesari

PunjabKesari

ਫੀਚਰਸ
ਆਈਫੋਨ 8 ਅਤੇ ਆਈਫੋਨ 8 ਪਲੱਸ ਪਿੱਛਲੇ ਸਾਲ ਦੇ ਆਈਫੋਨ 7 ਅਤੇ ਆਈਫੋਨ 7 ਪਲੱਸ ਦੇ ਬਿਹਤਰ ਵਰਜ਼ਨ ਹਨ। ਕੰਪਨੀ ਨੇ ਪੁਰਾਣੇ ਡਿਜਾਈਨ ਅਤੇ ਫਾਰਮ ਫੈਕਟਰ 'ਤੇ ਭਰੋਸਾ ਜਤਾਇਆ ਹੈ। ਇਹ ਸਮਾਰਟਫੋਨਸ ਸਿਲਵਰ, ਸਪੇਸ ਗ੍ਰੇਅ ਅਤੇ ਗੋਲਡ ਫਿਨਿਸ਼ 'ਚ ਆਉਣਗੇ। ਫੋਨ ਦੇ ਫਰੰਟ ਅਤੇ ਰਿਅਰ ਪੈਨਲ 'ਤੇ ਗਲਾਸ ਕਵਰ ਹੈ। ਦੋਵੇਂ ਹੀ ਵੇਰੀਐਂਟ ਆਈਫੋਨ ਮਾਡਲ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੇ ਹਨ। ਐਪਲ ਦੇ ਆਈਫੋਨ 8 ਅਤੇ ਆਈਫੋਨ 8 ਪਲੱਸ 'ਚ ਏ11 ਬਾਇਓਨਿਕ ਚਿਪਸੈੱਟ ਦਿੱਤੇ ਗਏ ਹਨ।

ਕੈਮਰਾ
ਕੰਪਨੀ ਨੇ ਦੱਸਿਆ ਹੈ ਕਿ ਦੋਵੇਂ ਹੀ ਫੋਨ ਬਿਹਤਰ ਕੈਮਰੇ ਨਾਲ ਆਉਂਦੇ ਹਨ। ਆਈਫੋਨ 8 'ਚ ਤੁਹਾਨੂੰ 12 ਮੈਗਾਪਿਕਸਲ ਦਾ ਰਿਅਰ ਕੈਮਰਾ ਮਿਲੇਗਾ। ਉੱਥੇ, ਆਈਫੋਨ 7 ਪਲੱਸ ਦੀ ਤਰ੍ਹਾਂ ਆਈਫੋਨ 8 ਪਲੱਸ 'ਚ 12 ਮੈਗਾਪਿਕਸਲ ਦਾ ਦੋ ਰਿਅਰ ਸੈਂਸਰ ਦਿੱਤੇ ਗਏ ਹਨ।

PunjabKesari


Related News