iPhone 7 ਅਤੇ iPhone 7 Plus ਦੇ ਰੈੱਡ ਵੇਰੀਅੰਟ ''ਤੇ ਮਿਲ ਰਹੀ ਹੈ ਛੂਟ

Monday, Apr 17, 2017 - 02:05 PM (IST)

iPhone 7 ਅਤੇ iPhone 7 Plus ਦੇ ਰੈੱਡ ਵੇਰੀਅੰਟ ''ਤੇ ਮਿਲ ਰਹੀ ਹੈ ਛੂਟ
ਜਲੰਧਰ- ਮੋਬਾਇਲ ਨਿਰਮਾਤਾ ਦਿੱਗਜ਼ ਕੰਪਨੀ ਐਪਲ ਵੱਲੋਂ ਹਾਲ ਹੀ ''ਚ ਲਾਂਚ ਕੀਤੇ ਗਏ ਆਈਫੋਨ 7 ਅਤੇ ਆਈਫੋਨ 7 ਪਲੱਸ ਦੇ ਰੈੱਡ ਵੇਰੀਅੰਟ ਨੂੰ ਭਾਰਤ ''ਚ ਪੇਸ਼ ਕੀਤਾ ਸੀ। ਇਹ ਦੋਵੇਂ ਹੀ ਫੋਨਜ਼ ਹੁਣ ਸਸਤੀ ਕੀਮਤ ਨਾਲ ਆਨਲਾਈਨ ਸ਼ਾਪਿੰਗ ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ਾਨ ਇੰਡੀਆ ਅਤੇ ਫਲਿੱਪਕਾਰਟ ''ਤੇ ਉਪਲੱਬਧ ਹੈ। ਤੁਹਾਨੂੰ ਦੱਸ ਦਈਏ ਕਿ ਇਹ ਦੋਵੇਂ ਹੈਂਡਸੈੱਟਸ ਐਮਾਜ਼ਾਨ ਇੰਡੀਆ ''ਤੇ 4,000 ਰੁਪਏ ਦੀ ਛੂਟ ਨਾਲ ਮਿਲ ਰਹੇ ਹਨ ਪਰ ਇਹ ਆਫਰ ਸਿਰਫ 128 ਜੀ. ਬੀ. ਵੇਰੀਅੰਟ ''ਤੇ ਉਪਲੱਬਧ ਹੈ। ਇਸ ਤੋਂ ਇਲਾਵਾ ਫਲਿੱਪਕਾਰਟ ਪੁਰਾਣੇ ਸਮਾਰਟਫੋਨ ਨੂੰ ਆਈਫੋਨ ਤੋਂ ਐਕਸਚੇਂਜ਼ ਕਰਨ ''ਤੇ 23,000 ਰੁਪਏ ਤੱਕ ਐਕਸਚੇਂਜ ਆਫਰ ਵੀ ਦੇ ਰਿਹਾ ਹੈ।
ਇਨ੍ਹਾਂ ਦੋਵੇਂ ਸਪੈਸ਼ਲ ਐਡੀਸ਼ਨ ਵੇਰੀਅੰਟ ਦੀ ਬੂਕਿੰਗ ਪਿਛਲੇ ਹਫਤੇ ਹੀ ਸ਼ੁਰੂ ਹੋ ਚੁੱਕੀ ਸੀ।
ਨਵੇਂ ਵੇਰੀਅੰਟ ਦੀ ਕੀਮਤ -
ਆਈਫੋਨ 7 ਰੈੱਡ 128GB ਸਟੋਰੇਜ ਦੀ ਅਸਲੀ ਕੀਮਤ 70,000 ਰੁਪਏ ਹੈ ਪਰ ਐਮਾਜ਼ਾਨ ਇੰਡੀਆ ''ਤੇ 4,000 ਰੁਪਏ ਦੀ ਛੂਟ ਨਾਲ ਇਹ ਫੋਨ 66,000 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਇਸ ਨਾਲ ਹੀ ਜੇਕਰ ਆਈਫੋਨ 7 ਪਲੱਸ ਦੀ ਗੱਲ ਕਰੀਏ ਤਾਂ 128GB ਵਾਲੇ ਵੇਰੀਅੰਟ ਦੀ ਅਸਲੀ ਕੀਮਤ 82,000 ਰੁਪਏ ਹੈ, ਜੋ ਛੂਟ ਤੋਂ ਬਾਅਦ 78,000 ਰੁਪਏ ''ਚ ਮਿਲੇਗਾ। 256GB ਵੇਰੀਅੰਟ ਦੀ ਕੀਮਤ 92,000 ਰੁਪਏ ਹੈ ਪਰ ਇਹ ਵੇਰੀਅੰਟ ਵੈੱਬਸਾਈਟ ''ਤੇ ਉਪਲੱਬਧ ਨਹੀਂ ਹੈ।
ਫੀਚਰਸ -
ਐਪਲ ਆਈਫੋਨ 7 ਅਤੇ 7 ਪਲੱਸ ਦੇ ਨਵੇਂ ਰੈੱਡ ਲਿਮਟਿਡ ਐਡੀਸ਼ਨ ਫੋਨ ਦੀ ਸਪੈਸੀਫਿਕੇਸ਼ਨ ਪਹਿਲਾਂ ਵਰਗੀ ਹੀ ਹੋਵੇਗੀ, ਪਰ ਕੰਪਨੀ ਨੇ ਕੈਮਰਾ ਸੇਗਮੈਂਟ ਨੂੰ ਅਤੇ ਬਿਹਤਰ ਕੀਤਾ ਹੈ। ਆਈਫੋਨ 7 ਆਪਟੀਕਲ ਈਮੇਜ਼ ਸਟੇਬਲਾਈਜ਼ੇਸ਼ਨ ਫੀਚਰ ਨਾਲ ਆਉਂਦਾ ਹੈ। ਇਸ ''ਚ f/1.8 ਅਪਰਚਰ ਲੈਂਸ ਅਤੇ ਕਵਾਡ-ਐੱਲ. ਈ. ਡੀ. ਟੂ ਟੋਨ ਫਲੈਸ਼ ਨਾਲ ਲੈਸ 12MP ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। 7MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੰਪਨੀ ਨੇ ਦਾੱਵਾ ਕੀਤਾ ਹੈ ਕਿ ਨਵੀਂ ਈਮੇਜ਼ ਪ੍ਰੋਸੈਸਿੰਗ ਤਕਨੀਕ ਦੀ ਮਦਦ ਨਾਲ ਕੈਮਰਾ ਬਿਹਤਰ ਅਤੇ ਜ਼ਿਆਦਾ ਤੇਜ਼ੀ ਨਾਲ ਤਸਵੀਰਾਂ ਲਵੇਗਾ। ਜੇਕਰ ਗੱਲ ਆਈਫੋਨ 7 ਪਲੱਸ ਦੀ ਹੋ ਤਾਂ ਇਸ ''ਚ ਡਿਊਲ ਰਿਅਰ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ। ਇਸ ''ਚ 56mm ਟੈਲੀਫੋਟੋ ਲੈਂਸ ਹੈ ਅਤੇ ਦੂਜੇ ਵਾਈਡ ਐਂਗਲ ਲੈਂਸ। 7 ਪਲੱਸ 2X ਆਪਟੀਕਲ ਜੂਮ ਨਾਲ ਲੈਸ ਹੈ। 
ਨਵੇਂ ਵੇਰੀਅੰਟ ਦੇ ਡਿਸਪਲੇ 25 ਫੀਸਦੀ ਬ੍ਰਆਈਟ ਹੋਣਗੇ। ਆਈਫੋਨ 7 ਅਤੇ ਆਈਫੋਨ 7 ਪਲੱਸ ਨਵੇਂ 110 ਫਿਊਜ਼ਨ 64-ਬਿਟ ਕਵਾਡ-ਕੋਰ ਚਿੱਪ ਨਾਲ ਲੈਸ ਹੈ। ਇਸ ਨਾਲ ਹੀ ਦੋਵੇਂ ਫੋਨਜ਼ ''ਚ ਸਟੀਰਿਓ ਸਪੀਕਰ ਦਿੱਤੇ ਗਏ ਹਨ। ਇਹ ਪੁਰਾਣੇ ਮਾਡਲ ਦੀ ਤੁਲਨਾ ''ਚ ਦੁੱਗਣੀ ਪਾਵਰਫੁੱਲ ਆਵਾਜ਼ ਦੇਣਗੇ।

Related News