iPhone 12 Mini ਹੁਣ ਤਕ ਦੀ ਸਭ ਤੋਂ ਘੱਟ ਕੀਮਤ ’ਚ ਖਰੀਦਣ ਦਾ ਮੌਕਾ, ਜਲਦ ਚੁੱਕੋ ਫਾਇਦਾ

Sunday, Oct 03, 2021 - 05:31 PM (IST)

iPhone 12 Mini ਹੁਣ ਤਕ ਦੀ ਸਭ ਤੋਂ ਘੱਟ ਕੀਮਤ ’ਚ ਖਰੀਦਣ ਦਾ ਮੌਕਾ, ਜਲਦ ਚੁੱਕੋ ਫਾਇਦਾ

ਗੈਜੇਟ ਡੈਸਕ– ਐਪਲ ਨੇ ਹਾਲ ਹੀ ’ਚ ਆਪਣੀ ਆਈਫੋਨ 13 ਸੀਰੀਜ਼ ਨੂੰ ਲਾਂਚ ਕੀਤਾ ਹੈ। ਇਸ ਤਹਿਤ ਲਿਆਇਆ ਗਿਆ ਸਭ ਤੋਂ ਘੱਟ ਕੀਮਤ ਵਾਲਾ ਮਾਡਲ iPhone 13 Mini ਹੈ ਜਿਸ ਦੀ ਕੀਮਤ 79,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਜੇਕਰ ਤੁਹਾਡਾ ਬਜਟ ਇਸ ਨੂੰ ਖਰੀਦਣ ਦਾ ਨਹੀਂ ਹੈ ਤਾਂ ਤੁਸੀਂ iPhone 12 Mini ਨੂੰ ਖਰੀਦ ਸਕਦੇ ਹੋ। ਫਲਿਪਕਾਰਟ ਦੀ ਬਿਗ ਬਿਲੀਅਨ ਡੇਜ਼ ਸੇਲ ’ਚ ਆਈਫੋਨ 12 ਮਿੰਨੀ ਨੂੰ ਇੰਨੇ ਜ਼ਿਆਦਾ ਡਿਸਕਾਊਂਟ ਨਾਲ ਉਪਲੱਬਧ ਕਰ ਦਿੱਤਾ ਗਿਆ ਹੈ ਕਿ ਤੁਸੀਂ ਹੈਰਾਨ ਰਹਿ ਜਾਓਗੇ। 

ਇਹ ਵੀ ਪੜ੍ਹੋ– iPhone ਖ਼ਰੀਦਣ ਦਾ ਸ਼ਾਨਦਾਰ ਮੌਕਾ, ਸਿਰਫ 26 ਹਜ਼ਾਰ ਰੁਪਏ ’ਚ ਮਿਲ ਰਿਹੈ ਇਹ ਮਾਡਲ

ਦੱਸ ਦੇਈਏ ਕਿ ਆਈਫੋਨ 12 ਮਿੰਨੀ ਦੇ 64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ ਉਂਝ 59,900 ਰੁਪਏ ਹੈ ਪਰ ਇਸ ਨੂੰ ਇਸ ਸੇਲ ’ਚ 34 ਫੀਸਦੀ ਡਿਸਕਾਊਂਟ ਦੇ ਨਾਲ 38,999 ਰੁਪਏ ’ਚ ਉਪਲੱਬਧ ਕਰ ਦਿੱਤਾ ਗਿਆ ਹੈ। ਉਥੇ ਹੀ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ ਉਂਝ 64,900 ਰੁਪਏ ਹੈ ਪਰ ਇਸ ਨੂੰ ਹੁਣ 42,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। 256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 74,900 ਰੁਪਏ ਹੈ ਪਰ ਇਸ ਨੂੰ ਸੇਲ ’ਚ 52,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ– WhatsApp ਨੇ ਦਿੱਤਾ ਵੱਡਾ ਝਟਕਾ, 20 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਅਕਾਊਂਟ ਕੀਤੇ ਬੰਦ


author

Rakesh

Content Editor

Related News