ਆਈਫੋਨ 12 ਤੇ ਆਈਫੋਨ 12 ਮਿੰਨੀ ਦੀ ਬੈਟਰੀ ਨੂੰ ਲੈ ਕੇ ਸਾਹਮਣੇ ਆਈ ਅਹਿਮ ਜਾਣਕਾਰੀ

10/19/2020 1:38:14 PM

ਗੈਜੇਟ ਡੈਸਕ– ਆਈਫੋਨ 12 ਅਤੇ ਆਈਫੋਨ 12 ਮਿੰਨੀ ਦੀ ਬੈਟਰੀ ਸਮਰਥਾ ਦਾ ਕਥਿਤ ਰੂਪ ਨਾਲ ਖੁਲਾਸਾ ਹੋ ਗਿਆ ਹੈ, ਜੋ ਕਿ ਬ੍ਰਾਜ਼ੀਲੀਅਨ ਟੈਲੀਕਾਮ ਰੈਗੁਲੇਟਰ Anatel ਦੁਆਰਾ ਹੋਇਆ ਹੈ। Anatel ਦੇ ਦਸਤਾਵੇਜ਼ਾਂ ਰਾਹੀਂ ਇਹ ਵੀ ਸਾਹਮਣੇ ਆਇਆ ਹੈ ਕਿ ਆਈਫੋਨ 12 ਪ੍ਰੋ ਦਾ ਉਤਪਾਦਨ ਚੀਨ ਦੇ ਨਾਲ-ਨਾਲ ਬ੍ਰਾਜ਼ੀਲ ਅਤੇ ਭਾਰਤ ’ਚ ਵੀ ਹੋਵੇਗਾ। ਦੱਸ ਦੇਈਏ ਕਿ ਐਪਲ ਪਹਿਲਾਂ ਵੀ ਫਾਕਸਕੋਨ ਫੈਕਟਰੀ ਦਾ ਇਸਤੇਮਾਲ ਇਨ੍ਹਾਂ ਦੇਸ਼ਾਂ ’ਚ ਆਈਫੋਨ 11 ਸਮੇਤ ਹੋਰ ਫੋਨ ਨਿਰਮਾਣ ’ਚ ਕਰ ਚੁੱਕੀ ਹੈ। ਟੈਕਨੋਬਲਾਗ ਦੀ ਰਿਪੋਰਟ ਮੁਤਾਬਕ Anatel ਨੇ ਆਈਫੋਨ 12 ਮਿੰਨੀ ਨੂੰ ਦੇਸ਼ ’ਚ 2,227 ਐੱਮ.ਏ.ਐੱਚ. ਬੈਟਰੀ ਨਾਲ ਸਰਟੀਫਾਈਡ ਕੀਤਾ ਹੈ। ਇਹ ਬੈਟਰੀ ਸਮਰਥਾ ਆਈਫੋਨ ਐੱਸ.ਈ. (2020) ਦੇ ਮੁਕਾਬਲੇ ਵੱਡੀ ਹੈ, ਜੋ ਕਿ 1,821 ਐੱਮ.ਏ.ਐੱਚ. ਨਾਲ ਆਇਆ ਸੀ। ਰਿਪੋਰਟ ’ਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਆਈਫੋਨ 12 2,815 ਐੱਮ.ਏ.ਐੱਚ. ਦੀ ਬੈਟਰੀ ਨਾਲ ਸਰਟੀਫਾਇਡ ਹੈ ਜੋ ਕਿ ਆਈਫੋਨ 11 ਦੇ ਮੁਕਾਬਲੇ ਘੱਟ ਹੈ। ਆਈਫੋਨ 11 3,110 ਐੱਮ.ਏ.ਐੱਚ. ਬੈਟਰੀ ਨਾਲ ਆਇਆ ਸੀ। 

ਦੱਸ ਦੇਈਏ ਕਿ ਫਿਲਹਾਲ, ਐਪਲ ਨੇ ਇਨ੍ਹਾਂ ਆਈਫੋਨ ਮਾਡਲਾਂ ਲਈਬੈਟਰੀ ਸਮਰਥਾ ਦਾ ਖੁਲਾਸਾ ਨਹੀਂ ਕੀਤਾ। ਹਾਲਾਂਕਿ, ਐਪਲ ਵੈੱਬਸਾਈਟ ’ਤੇ ਲਿਸਟ ਅਧਿਕਾਰਤ ਲਿਸਟਿੰਗ ਮੁਤਾਬਕ, ਆਈਫੋਨ 12 ਮਿੰਨੀ ’ਚ ਸਿੰਗਲ ਚਾਰਜ ’ਤੇ 15 ਘੰਟਿਆਂ ਤਕ ਦਾ ਵੀਡੀਓ ਪਲੇਅਬੈਕ ਮਿਲੇਗਾ, ਜੋ ਕਿ ਆਈਫੋਨ 11 ’ਚ ਮਿਲਣ ਵਾਲੇ 17 ਘੰਟਿਆਂ ਦੇ ਪਲੇਅਬੈਕ ਨਾਲੋਂ ਥੋੜ੍ਹਾ ਬਹੁਤ ਹੀ ਘੱਟ ਹੈ। ਇਸ ਤੋਂ ਇਲਾਵਾ ਆਈਫੋਨ 12 ਅਤੇ ਆਈਫੋਨ 12 ਪ੍ਰੋ ’ਚ 17 ਘੰਟਿਆਂ ਤਕ ਦਾ ਵੀਡੀਓ ਪਲੇਅਬੈਕ ਮਿਲੇਗਾ। 

ਆਈਫੋਨ 12 ਪ੍ਰੋ ਅਤੇ ਆਈਫੋਨ 12 ਪ੍ਰੋ ਮੈਕਸ ਦੀ ਬੈਟਰੀ ਸਮਰਥਾ ਦੀ ਜਾਣਕਾਰੀ ਫਿਲਹਾਲ ਅਜੇ ਸਾਫ ਨਹੀਂ ਹੈ। ਹਾਲਾਂਕਿ, ਦੱਸਿਆ ਜਾ ਰਿਹਾ ਹੈ ਕਿ ਆਈਫੋਨ 12 ਪ੍ਰੋ ਦੀ ਬੈਟਰੀ ਆਈਫੋਨ 12 ਦੇ ਬਰਾਬਰ ਹੀ ਹੋਵੇਗੀ। ਖ਼ੈਰ ਇਸ ਦਾ ਖੁਲਾਸਾ ਵੀ ਕੁਝ ਹੀ ਦਿਨਾਂ ’ਚ ਹੋ ਜਾਵੇਗਾ। 23 ਅਕਤੂਬਰ ਨੂੰ ਇਹ ਫੋਨ ਅਮਰੀਕਾ ’ਚ ਦਸਤਕ ਦੇਣ ਵਾਲਾ ਹੈ। 


Rakesh

Content Editor

Related News