ਲਾਂਚ ਤੋਂ ਪਹਿਲਾਂ iPhone 12 ਦੀਆਂ ਤਸਵੀਰਾਂ ਲੀਕ, ਵੇਖੋ ਫੋਨ ਦੀ ਨਵੀਂ ਲੁੱਕ
Tuesday, Jul 28, 2020 - 11:39 AM (IST)

ਗੈਜੇਟ ਡੈਸਕ– ਐਪਲ ਸਤੰਬਰ 2020 ’ਚ ਆਈਫੋਨ 12 ਸੀਰੀਜ਼ ਨੂੰ ਲਾਂਚ ਕਰਨ ਵਾਲੀ ਹੈ। ਕਾਫੀ ਸਮੇਂ ਤੋਂ ਆਈਫੋਨ 12 ਨੂੰ ਲੈ ਕੇ ਲੀਕਸ ਸਾਹਮਣੇ ਆ ਰਹੇ ਹਨ ਜਿਨ੍ਹਾਂ ’ਚ ਦੱਸਿਆ ਗਿਆ ਹੈ ਕਿ ਕੰਪਨੀ 4 ਨਵੇਂ ਆਈਫੋਨ ਮਾਡਲਸ ਲਾਂਚ ਕਰਨ ਵਾਲੀ ਹੈ। ਹੁਣ ਇਸ ਨਵੇਂ ਆਈਫੋਨ ਦੇ ਸ਼ੁਰੂਆਤੀ ਮਾਡਲ ਦੀਆਂ ਤਸਵੀਰਾਂ ਲੀਕ ਹੋਈਆਂ ਹਨ। ਇਨ੍ਹਾਂ ਤਸਵੀਰਾਂ ਰਾਹੀਂ ਤੁਸੀਂ ਇਸ ਫੋਨ ਦੇ ਡਿਜ਼ਾਇਨ ਅਤੇ ਫੀਚਰਜ਼ ਬਾਰੇ ਕਾਫੀ ਕੁਝ ਜਾਣ ਸਕਦੇ ਹੋ।
ਇਸ ਆਈਫੋਨ ਨੂੰ 5.4 ਇੰਚ ਦੀ ਡਿਸਪਲੇਅ ਨਾਲ ਲਿਆਇਆ ਜਾਵੇਗਾ ਜੋ ਕਿ ਮੌਜੂਦਾ ਆਈਫੋਨ 11 ਸੀਰੀਜ਼ ਤੋਂ ਛੋਟੀ ਹੋਵੇਗੀ। ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਇਹ ਐਪਲ ਦਾ ਇਕ ਹੋਰ ਸਸਤਾ ਆਈਫੋਨ ਹੋ ਸਕਦਾ ਹੈ। ਫੋਨ ’ਚ ਆਈਫੋਨ ਐਕਸ ਦੀ ਤਰ੍ਹਾਂ ਵਾਈਡ ਨੌਚ ਦਿੱਤੀ ਗਈ ਹੈ।
ਦੱਸ ਦੇਈਏ ਕਿ ਐਪਲ ਨੇ ਸਤੰਬਰ ’ਚ ਆਪਣੇ ਸਾਲਾਨਾ ਆਈਫੋਨ ਈਵੈਂਟ ਦਾ ਆਯੋਜਨ ਕੀਤਾ ਹੈ। ਕਈ ਰਿਪੋਰਟਾਂ ’ਚ ਦੱਸਿਆ ਗਿਆ ਸੀ ਕਿ ਕੋਵਿਡ-19 ਦੇ ਚਲਦੇ ਇਸ ਦੇ ਲਾਂਚ ’ਚ ਥੋੜ੍ਹੀ ਦੇਰੀ ਹੋ ਸਕਦੀ ਹੈ ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਸ਼ਡਿਊਲ ਮੁਤਾਬਕ, ਹੀ 8 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ।
ਇਸ ਈਵੈਂਟ ’ਚ ਆਈਫੋਨ 12 ਸੀਰੀਜ਼ ਤੋਂ ਇਲਾਵਾ ਇਕ ਨਵੀਂ ਐਪਲ ਵਾਚ, ਨਵਾਂ ਆਈਪੈਡ ਅਤੇ ਏਅਰ ਪਾਵਰ ਵਾਇਰਲੈੱਸ ਚਾਰਜਿੰਗ ਮੈਟ ਵੀ ਲਾਂਚ ਹੋ ਸਕਦਾ ਹੈ। ਇਹ ਜਾਣਕਾਰੀ ਟਿਪਸਟਰ iHacktu Pro ਨੇ ਟਵਿਟਰ ਰਾਹੀਂ ਦਿੱਤੀ ਹੈ। ਇਹ ਈਵੈਂਟ ਵਰਚੁਅਲੀ ਆਯੋਜਿਤ ਹੋਵੇਗਾ।