iPhone 12 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ ਭਾਰੀ ਛੋਟ

Thursday, Aug 05, 2021 - 03:35 PM (IST)

iPhone 12 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ ਭਾਰੀ ਛੋਟ

ਗੈਜੇਟ ਡੈਸਕ– ਜੇਕਰ ਤੁਸੀਂ ਵੀ ਆਈਫੋਨ 12 ਨੂੰ ਘੱਟ ਕੀਮਤ ’ਚ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਫਲਿਪਕਾਰਟ ਦੀ ਬਿਗ ਸੇਵਿੰਗ ਡੇਜ਼ ਸੇਲ ਦੇ ਦੂਜੇ ਐਡੀਸ਼ਨ ਦੀ ਸ਼ੁਰੂਆਤ ਹੋ ਗਈ ਹੈ। ਇਸ ਵਾਰ ਵੀ ਢੇਰਾਂ ਸਮਾਰਟਫੋਨਾਂ ’ਤੇ ਡੀਲਸ ਅਤੇ ਡਿਸਕਾਊਂਟ ਗਾਹਕਾਂ ਨੂੰ ਆਫਰ ਕੀਤੇ ਜਾ ਰਹੇ ਹਨ। ਇਸ ਸੂਚੀ ’ਚ ਆਈਫੋਨ 12 ਦਾ ਵੀ ਨਾਂ ਸ਼ਾਮਲ ਹੈ। ਸੇਲ ਦੌਰਾਨ ਇਸ ਨਵੇਂ ਆਈਫੋਨ ’ਤੇ ਵੀ ਭਾਰੀ ਛੋਟ ਮਿਲ ਰਹੀ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਤਾਰ ਨਾਲ...

ਫਲਿਪਕਾਰਟ ਬਿਗ ਸੇਵਿੰਗ ਡੇਜ਼ ਸੇਲ ਦੀ ਸ਼ੁਰੂਆਤ ਅੱਜ ਯਾਨੀ 5 ਅਗਸਤ ਨੂੰ ਹੋ ਚੁੱਕੀ ਹੈ ਅਤੇ ਇਹ 9 ਅਗਸਤ ਤਕ ਜਾਰੀ ਰਹੇਗੀ। ਯਾਨੀ ਗਾਹਕਾਂ ਕੋਲ ਆਈਫੋਨ 12 ’ਤੇ ਮਿਲ ਰਹੇ ਡਿਸਕਾਊਂਟ ਦਾ ਫਾਇਦਾ ਚੁੱਕਣ ਲਈ 5 ਦਿਨਾਂ ਦਾ ਸਮਾਂ ਹੈ। ਡਿਸਕਾਊਂਟ ਤੋਂ ਇਲਾਵਾ ਗਾਹਕਾਂ ਨੂੰ ICICI ਬੈਂਕ ਅਤੇ ਐਕਸਿਸ ਬੈਂਕ ਕਾਰਡਸ ’ਤੇ 10 ਫੀਸਦੀ ਇੰਸਟੈਂਟ ਡਿਸਕਾਊਂਟ ਵੀ ਮਿਲੇਗਾ। 

ਫਲਿਪਕਾਰਟ ਸੇਲ ’ਚ ਆਈਫੋਨ 12 76,999 ਰੁਪਏ ’ਚ ਵਿਕਰੀ ਲਈ ਉਪਲੱਬਧ ਹੈ। ਇਸ ਮਾਡਲ ਲਈ ਇਹ ਸਭ ਤੋਂ ਘੱਟ ਕੀਮਤ ਹੈ। ਆਈਫੋਨ 12 ਦੀ ਅਸਲ ਕੀਮਤ 79,900 ਰੁਪਏ ਹੈ ਯਾਨੀ ਗਾਹਕਾਂ ਨੂੰ 11,901 ਰੁਪਏ ਦਾ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇੰਨੇ ਡਿਸਕਾਊਂਟ ਦੇ ਨਾਲ ਜੇਕਰ ਤੁਸੀਂ ICICI ਬੈਂਕ ਦੇ ਕ੍ਰੈਡਿਟ ਕਾਰਡ ਜਾਂ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ 1,000 ਰੁਪਏ ਦਾ ਇੰਸਟੈਂਟ ਡਿਸਕਾਊਂਟ ਵੀ ਮਿਲੇਗਾ। 

ਅਜਿਹੇ ’ਚ ਆਈਫੋਨ 12 ਦੀ ਪ੍ਰਭਾਵੀ ਕੀਮਤ 66,999 ਰੁਪਏ ਹੋ ਜਾਵੇਗੀ। ਯਾਨੀ ਗਾਹਕਾਂ ਨੂੰ ਲਗਭਗ 13,000 ਰੁਪਏ ਦੇ ਡਿਸਕਾਊਂਟ ਦਾ ਫਾਇਦਾ ਸਿੱਧੇ ਤੌਰ ’ਤੇ ਮਿਲੇਗਾ। ਉਥੇ ਹੀ, ਐਕਸਿਸ ਬੈਂਕ ਡੈਬਿਟ ਕਾਰਡ ਦੀ ਵਰਤੋਂ ਕਰਨ ’ਤੇ ਗਾਹਕਾਂ ਨੂੰ 750 ਰੁਪਏ ਦਾ ਡਿਸਕਾਊਂਟ ਮਿਲੇਗਾ। ਇਸ ਤੋਂ ਬਾਅਦ ਆਈਫੋਨ 12 ਨੂੰ 67,249 ਰੁਪਏ ’ਚ ਖਰੀਦ ਸਕਣਗੇ। 

ਆਈਫੋਨ 12 ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਹ 6.1 ਇੰਚ ਦੀ ਸੁਪਰ ਰੇਟਿਨਾ XDR OLED ਡਿਸਪਲੇਅ, 12 ਮੈਗਾਪਿਕਸਲ ਦੇ ਦੋ ਕੈਮਰੇ ਅਤੇ ਐਪਲ A14 ਬਾਇਓਨਿਕ ਪ੍ਰੋਸੈਸਰ ਨਾਲ ਆਉਂਦਾ ਹੈ। 


author

Rakesh

Content Editor

Related News