iPhone 11 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ ਹੈ ਭਾਰੀ ਛੋਟ

Tuesday, Sep 08, 2020 - 01:38 PM (IST)

iPhone 11 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ ਹੈ ਭਾਰੀ ਛੋਟ

ਗੈਜੇਟ ਡੈਸਕ– ਜੇਕਰ ਤੁਸੀਂ ਵੀ ਆਈਫੋਨ 11 ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਇਸ ਨੂੰ ਘੱਟ ਕੀਮਤ ’ਚ ਖ਼ਰੀਦਣ ਦਾ ਅੱਜ ਸੁਨਹਿਰੀ ਮੌਕਾ ਹੈ। ਦਰਅਸਲ, ਐਮਾਜ਼ੋਨ ਵਲੋਂ ਅੱਜ ਯਾਨੀ 8 ਸਤੰਬਰ ਨੂੰ ਰਾਤ ਦੇ 12 ਵਜੇ ਤਕ ਲਈ ਸ਼ਾਨਦਾਰ ਪੇਸ਼ਕਸ਼ ਦਿੱਤੀ ਜਾ ਰਹੀ ਹੈ। ਇਹ ਆਫਰ ਕੁਝ ਸਮੇਂ ਲਈ ਹੀ ਹੋਵੇਗੀ ਜਿਸ ਵਿਚ ਆਈਫੋਨ 11 ਖ਼ਰੀਦਣ ’ਤੇ 3000 ਰੁਪਏ ਤਕ ਦੀ ਛੋਟ ਦਿੱਤਾ ਜਾ ਰਹੀ ਹੈ। 

ਆਫਰ
ਕੰਪਨੀ ਦਾ ਦਾਅਵਾ ਹੈ ਕਿ ਐਮਾਜ਼ੋਨ ਦੀ ਡੀਲ ’ਚ ਗਾਹਕ 4,301 ਰੁਪਏ ਦੀ ਬਚਤ ਕਰ ਸਕਣਗੇ। ਨਾਲ ਹੀ ਫੋਨ ਨੂੰ 3,013 ਰੁਪਏ ਮਹੀਨਾ ਦੀ ਈ.ਐੱਮ.ਆਈ. ’ਤੇ ਵੀ ਖ਼ਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਆਈਫੋਨ 11 ਦੀ ਖ਼ਰੀਦ ’ਤੇ ਐਕਸਚੇਂਜ ਆਫਰ ਤਹਿਤ 12,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਪ੍ਰਾਈਮ ਮੈਂਬਰ Amazon Pay ICICI ਬੈਂਕ ਕ੍ਰੈਡਿਟ ਕਾਰਡ ਰਾਹੀਂ 5 ਫੀਸਦੀ ਕੈਸ਼ਬੈਕ ਦਾ ਫਾਇਦਾ ਚੁੱਕ ਸਕਣਗੇ। ਉਥੇ ਹੀ ਨਾਨ-ਪ੍ਰਾਈਮ ਮੈਂਬਰ ਨੂੰ ਆਈਫੋਨ 11 ਖ਼ਰੀਦਣ ’ਤੇ ਸਿਰਫ 3 ਫੀਸਦੀ ਕੈਸ਼ਬੈਕ ਮਿਲੇਗਾ। ਦੱਸ ਦੇਈਏ ਕਿ ਆਈਫੋਨ 11 ਦੀ ਸ਼ੁਰੂਆਤੀ ਕੀਮਤ 63,999 ਰੁਪਏ ਹੈ। 

ਕੀਮਤ Amazon deal of the Day ਆਫਰ ’ਚ ਆਈਫੋਨ 11 ਦਾ 64 ਜੀ.ਬੀ. ਮਾਡਲ 63,999 ਰੁਪਏ ’ਚ ਵਿਕਰੀ ਲਈ ਉਪਲੱਬਧ ਹੈ। ਉਥੇ ਹੀ 128 ਜੀ.ਬੀ. ਮਾਡਲ 67,900 ਰੁਪਏ ’ਚ ਮਿਲੇਗਾ ਜਦਕਿ 256 ਜੀ.ਬੀ. ਵਾਲਾ ਮਾਡਲ 76,900 ਰੁਪਏ ’ਚ ਖ਼ਰੀਦਿਆ ਜਾ ਸਕੇਗਾ। 

iPhone 11 ਦੇ ਫੀਚਰਜ਼
ਆਈਫੋਨ 11 ’ਚ 6.1 ਇੰਚ ਦੀ ਲਿਕੁਇਡ ਰੇਟਿਨਾ ਡਿਸਪਲੇਅ ਦਿੱਤੀ ਗਈ ਹੈ। ਇਸ ਵਿਚ ਐਪਲ ਦੀ ਨਵੇਂ ਏ13 ਬਾਇਓਨਿਕ ਚਿੱਪ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ ਵਿਚ ਆਈ.ਓ.ਐੱਸ. 13 ਆਪਰੇਟਿੰਗ ਸਿਸਟਮ ਮਿਲਦਾ ਹੈ। ਆਈਫੋਨ 11 ਦੇ ਕੈਮਰਾ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਡਿਊਲ ਰੀਅਰ ਕੈਮਰਾ ਦਿੱਤਾ ਗਿਆ ਹੈ। ਫੋਨ ’ਚ 12 ਮੈਗਾਪਿਕਸਲ ਦੇ ਮੇਨ ਕੈਮਰੇ ਨਾਲ 12 ਮੈਗਾਪਿਕਸਲ ਦਾ ਸੈਕੇਂਡਰੀ ਅਲਟਰਾ ਵਾਈਡ ਸੈਂਸਰ ਵੀ ਦਿੱਤਾ ਗਿਆ ਹੈ। ਇਸ ਵਿਚ f/2.4 ਅਪਰਚਰ ਵਾਲਾ ਸੈਂਸਰ ਇਸਤੇਮਾਲ ਕੀਤਾ ਗਿਆ ਹੈ ਜਿਸ ਦਾ ਫੀਲਡ ਆਫ ਵਿਊ 120 ਡਿਗਰੀ ਦਿੱਤਾ ਗਿਆ ਹੈ। ਫੋਨ ਦੇ ਰੀਅਰ ਕੈਮਰੇ ’ਚ ਸਮਾਰਟ ਐੱਚ.ਡੀ.ਆਰ., ਇੰਪਰੂਵਡ ਨਾਈਟ ਮੋਡ, ਇਨਹਾਂਸਡ ਪੋਟਰੇਟ ਮੋਡ ਅਤੇ 60 ਫਰੇਮ ਪ੍ਰਤੀ ਸਕਿੰਟ ਨਾਲ 4ਕੇ ਵੀਡੀਓ ਰਿਕਾਰਡਿੰਗ ਦੀ ਸੁਵਿਧਾ ਮਿਲੇਗੀ। 


author

Rakesh

Content Editor

Related News