iPhone 12 ਤੇ iPhone 13 ਸੀਰੀਜ਼ ਲਈ ਜਾਰੀ ਹੋਈ iOS 15.1.1 ਦੀ ਅਪਡੇਟ
Thursday, Nov 18, 2021 - 03:46 PM (IST)
ਗੈਜੇਟ ਡੈਸਕ– ਐਪਲ ਨੇ ਆਈਫੋਨ 12 ਅਤੇ ਆਈਫੋਨ 13 ਸੀਰੀਜ਼ ਲਈ ਆਪਣੇ ਆਪਰੇਟਿੰਗ ਸਿਸਟਮ ਦੀ ਨਵੀਂ ਅਪਡੇਟ iOS 15.1.1 ਨੂੰ ਜਾਰੀ ਕਰ ਦਿੱਤਾ ਹੈ। ਕੰਪਨੀ ਨੇ ਆਪਣੇ ਰਿਲੀਜ਼ ਨੋਟ ’ਚ ਦੱਸਿਆ ਹੈ ਕਿ ਇਸ ਨਵੀਂ ਅਪਡੇਟ ਨਾਲ ਆਈਫੋਨ 12 ਅਤੇ ਆਈਫੋਨ 13 ਸੀਰੀਜ਼ ’ਚ ਕਾਲ-ਡ੍ਰੋਪ ਦੀ ਪਰਫਾਰਮੈਂਸ ’ਚ ਸੁਧਾਰ ਲਿਆਇਆ ਗਿਆ ਹੈ। ਇਹ ਅਪਡੇਟ ਆਈਫੋਨ 13, ਆਈਫੋਨ 13 ਮਿੰਨੀ, ਆਈਫੋਨ 13 ਪ੍ਰੋ, ਆਈਫੋਨ 13 ਪ੍ਰੋ ਮੈਕਸ, ਆਈਫੋਨ 12, ਆਈਫੋਨ 12 ਮਿੰਨੀ, ਆਈਫੋਨ 12 ਪ੍ਰੋ ਅਤੇ ਆਈਫੋਨ 12 ਪ੍ਰੋ ਮੈਕਸ ਮਾਡਲਾਂ ਨੂੰ ਮਿਲੀ ਹੈ। ਐਪਲ ਨੇ ਆਪਣੇ ਸਪੋਰਟ ਪੇਜ ’ਚ ਦੱਸਿਆ ਹੈ ਕਿ ਹੋਰ ਆਈਫੋਨ ਮਾਡਲ ਇਸ ਅਪਡੇਟ ਲਈ ਯੋਗ ਨਹੀਂ ਹਨ।
ਅਪਡੇਟ ਦਾ ਸਾਈਜ਼ 1.44GB
ਇਹ ਇਕ ਛੋਟੀ ਅਪਡੇਟ ਹੈ ਜਿਸ ਨੂੰ ਖਾਸਤੌਰ ’ਤੇ ਆਈਫੋਨ 12 ਅਤੇ ਆਈਫੋਨ 13 ਸੀਰੀਜ਼ ’ਚ ਕਾਲਿੰਗ ਪਰਫਾਰਮੈਂਸ ਨੂੰ ਬਿਹਤਰ ਬਣਾਉਣ ਲਈ ਲਿਆਇਆ ਗਿਆ ਹੈ। iOS 15.1.1 ਅਪਡੇਟ ਇਕ ਓ.ਟੀ.ਏ. (ਓਵਰ-ਦਿ-ਏਅਰ) ਅਪਡੇਟ ਹੈ। ਆਈਫੋਨ 13 ਯੂਨਿਟਸ ’ਤੇ ਇਸ ਅਪਡੇਟ ਦਾ ਸਾਈਜ਼ 1.44GB ਸ਼ੋਅ ਹੋ ਰਿਹਾ ਹੈ। ਤੁਸੀਂ ਵਾਈ-ਫਾਈ ਕੁਨੈਕਸ਼ਨ ਦੀ ਮਦਦ ਨਾਲ ਇਸ ਨਵੀਂ ਸਾਫਟਵੇਅਰ ਅਪਡੇਟ ਨੂੰ ਡਾਊਨਲੋਡ ਕਰਕੇ ਇੰਸਟਾਲ ਕਰ ਸਕਦੇ ਹੋ ਪਰ ਉਸ ਤੋਂ ਪਹਿਲਾਂ ਆਪਣੇ ਡਾਟਾ ਦਾ ਬੈਕਅਪ ਜ਼ਰੂਰ ਲੈ ਲਓ।
ਮੈਨੁਅਲੀ ਇੰਝ ਕਰੋ ਅਪਡੇਟ
ਅਪਡੇਟ ਲਈ ਤੁਹਾਨੂੰ Settings > General > Software Update ’ਤੇ ਜਾਣਾ ਹੋਵੇਗਾ, ਇਸ ਤੋਂ ਬਾਅਦ ‘Download and Install’ ’ਤੇ ਕਲਿੱਕ ਕਰੋ।