iPhone ਦੇ ਇਨ੍ਹਾਂ ਮਾਡਲਾਂ ਨੂੰ ਨਹੀਂ ਮਿਲੇਗੀ iOS 15 ਦੀ ਸੁਪੋਰਟ!

Monday, Jan 25, 2021 - 01:21 PM (IST)

iPhone ਦੇ ਇਨ੍ਹਾਂ ਮਾਡਲਾਂ ਨੂੰ ਨਹੀਂ ਮਿਲੇਗੀ iOS 15 ਦੀ ਸੁਪੋਰਟ!

ਗੈਜੇਟ ਡੈਸਕ– ਐਪਲ ਆਪਣੇ ਨਵੇਂ ਆਪਰੇਟਿੰਗ ਸਿਸਟਮ iOS 15 ਨੂੰ ਜੂਨ ਮਹੀਨੇ ’ਚ ਰਿਲੀਜ਼ ਕਰਨ ਵਾਲੀ ਹੈ। ਹੁਣ ਇਕ ਨਵੀਂ ਰਿਪੋਰਟਾਂ ਸਾਹਮਣੇ ਆਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਨਵਾਂ iOS 15 ਪੁਰਾਣੇ ਡਿਵਾਈਸਿਜ਼ ਜਿਵੇਂ- ਆਈਫੋਨ 6 ਅਤੇ ਆਈਫੋਨ 6S ਪਲੱਸ ਨੂੰ ਸੁਪੋਰਟ ਨਹੀਂ ਕਰੇਗਾ। ਇਸ ਤੋਂ ਇਲਾਵਾ ਇਹ ਆਪਰੇਟਿੰਗ ਸਿਸਟਮ ਆਈਫੋਨ SE ਦੇ 2016 ਮਾਡਲ ’ਚ ਵੀ ਕੰਮ ਨਹੀਂ ਕਰੇਗਾ। ਫਰੰਚ ਵੈੱਬਸਾਈਟ ਆਈਫੋਨ ਸਾਫਟ (iPhoneSoft) ਦੀ ਰਿਪੋਰਟ ਮੁਤਾਬਕ, ਐਪਲ ਦਾ iOS 15 ਉਨ੍ਹਾਂ ਡਿਵਾਈਸਿਜ਼ ’ਚ ਕੰਮ ਨਹੀਂ ਕਰੇਗਾ ਜਿਨ੍ਹਾਂ ’ਚ A9 ਚਿਪ ਲੱਗੀ ਹੋਈ ਹੈ। 

ਇਹ ਵੀ ਪੜ੍ਹੋ– iPhone 12 ’ਤੇ ਮਿਲ ਰਹੀ 16,000 ਰੁਪਏ ਦੀ ਛੋਟ, 26 ਜਨਵਰੀ ਤਕ ਚੁੱਕ ਸਕਦੇ ਹੋ ਆਫਰ ਦਾ ਲਾਭ

ਇਨ੍ਹਾਂ ਆਈਪੈਡ ਮਾਡਲਾਂ ’ਚ ਵੀ ਨਹੀਂ ਚੱਲੇਗਾ iOS 15
ਇਸ ਤੋਂ ਇਲਾਵਾ ਰਿਪੋਰਟ ’ਚ ਤਾਂ ਇਹ ਵੀ ਦੱਸਿਆ ਗਿਆ ਹੈ ਕਿ ਇਹ A10 ਚਿਪ ਵਾਲੇ ਆਈਫੋਨ ਟੱਚ ’ਚ ਤਾਂ ਕੰਮ ਕਰੇਗਾ ਪਰ ਇਹ ਆਈਪੈਡ ਮਿੰਨੀ 4 (2015), ਆਈਪੈਡ ਏਅਰ 2 (2014) ਅਤੇ ਆਈਪੈਡ 5 (2017) ਨੂੰ ਸੁਪੋਰਟ ਨਹੀਂ ਕਰੇਗਾ। 
ਹੁਣ ਗੱਲ ਕਰਦੇ ਹਾਂ ਉਨ੍ਹਾਂ ਆਈਫੋਨ ਮਾਡਲਾਂ ਦੀ ਜਿਨ੍ਹਾਂ ’ਚ iOS 15 ਕੰਮ ਕਰਨ ਵਾਲਾ ਹੈ। iOS 15- ਆਈਫੋਨ 7, ਆਈਫੋਨ 7 ਪਲੱਸ ਅਤੇ ਇਸ ਤੋਂ ਉੱਪਰ ਵਾਲੇ ਸਾਰੇ ਮਾਡਲਾਂ ਨੂੰ ਸੁਪੋਰਟ ਕਰੇਗਾ। ਇਹ A10 ਚਿਪ ਅਤੇ ਇਸ ਤੋਂ ਉੱਪਰ ਵਾਲੇ ਸਾਰੇ ਚਿਪਸੈੱਟਾਂ ਦੀ ਸੁਪੋਰਟ ਨਾਲ ਆਉਣ ਵਾਲਾ ਹੈ। 

ਇਹ ਵੀ ਪੜ੍ਹੋ– ਨਵਾਂ ਲੈਪਟਾਪ ਖ਼ਰੀਦਣ ਜਾ ਰਹੇ ਹੋ ਤਾਂ ਇਨ੍ਹਾਂ 5 ਗੱਲਾਂ ਦਾ ਜ਼ਰੂਰ ਰੱਖੋ ਧਿਆਨ​​​​​​​


author

Rakesh

Content Editor

Related News