ਵਿਕਸਿਤ ਹੋਇਆ ਪਾਵਰ ਬੈਂਕ ਨੂੰ ਚਾਰਜ ਕਰਨ ਦਾ ਨਵਾਂ ਤਰੀਕਾ

Monday, Dec 14, 2015 - 06:56 PM (IST)

ਵਿਕਸਿਤ ਹੋਇਆ ਪਾਵਰ ਬੈਂਕ ਨੂੰ ਚਾਰਜ ਕਰਨ ਦਾ ਨਵਾਂ ਤਰੀਕਾ

ਜਲੰਧਰ— ਅੱਜ ਤਕ ਤੁਸੀਂ ਬਿਜਲੀ ਨਾਲ ਚਾਰਜ ਹੋਣ ਵਾਲੇ ਪਾਵਰ ਬੈਂਕਸ ਬਾਰੇ ਤਾਂ ਸੁਣਿਆ ਹੋਵੇਗਾ ਜੋ ਚਾਰਜ ਹੋ ਕੇ ਹਰ ਥਾਂ ਤੁਹਾਡੀ ਲੋੜ ਨੂੰ ਪੂਰਾ ਕਰਦੇ ਹਨ ਪਰ ਕਦੇ ਸੋਚਿਆ ਹੈ ਕਿ ਇਸ ਨੂੰ ਸੌਰ ਊਰਜਾ ਨਾਲ ਵੀ ਚਾਰਜ ਕੀਤਾ ਜਾ ਸਕਦਾ ਹੈ। ਜੀ ਹਾਂ, ਹੁਣ ਇਕ ਅਜਿਹਾ ਪਾਵਰ ਬੈਂਕ ਬਣਾਇਆ ਗਿਆ ਹੈ ਜੋ ਸੌਰ ਊਰਜਾ ਨਾਲ ਚਾਰਜ ਹੋ ਕੇ ਬੈਕਅਪ ਦਿੰਦਾ ਹੈ। 
ਇਸ ਸੋਲਰ ਚਾਰਜਰ ਨੂੰ infinityPV ਕੰਪਨੀ ਨੇ ਇਸ ਗੱਲ ਨੂੰ ਧਿਆਨ ''ਚ ਰੱਖਦੇ ਹੋਏ ਬਣਾਇਆ ਹੈ ਕਿ ਇਸ ਨੂੰ ਆਸਾਨੀ ਨਾਲ ਜੇਬ ''ਚ ਰੱਖਿਆ ਜਾ ਸਕੇ। ਇਸ ਵਿਚ ਹਾਈ ਐਫਿਸ਼ੀਅੰਟ ਸੋਲਰ ਪੈਨਲ ਲਗਾਇਆ ਗਿਆ ਹੈ ਜੋ ਸੈੱਲਜ਼ ਨੂੰ ਬੈਟਰੀ ਦੇ ਨਾਲ ਅਟੈਚ ਕਰਕੇ ਪਾਵਰ ਨੂੰ ਬਣਾਉਂਦਾ ਅਤੇ ਸੇਵ ਕਰਦਾ ਹੈ। ਖਾਸ ਗੱਲ ਇਹ ਹੈ ਕਿ ਇਹ ਦੋ-ਤਿੰਨ ਘੰਟਿਆਂ ''ਚ ਹੀ ਇਕ ਸਮਾਰਟਫੋਨ ਨੂੰ ਚਾਰਜ ਲਈ ਲੋੜੀਂਦੀ ਬਿਜਲੀ ਨੂੰ ਜਮ੍ਹਾ ਕਰ ਲੈਂਦਾ ਹੈ। 
ਇਸ ਵਿਚ 2,600mAh ਸਮਰਥਾ ਵਾਲੀ ਬੈਟਰੀ ਲਗਾਈ ਗਈ ਹੈ ਜਿਸ ਦੇ ਬੈਟਰੀ ਦੇ ਪੱਧਰ ਨੂੰ LED ਇੰਡੈਕਟਰ ਦੇ ਨਾਲ ਚੈੱਕ ਕੀਤਾ ਜਾ ਸਕਦਾ ਹੈ। ਇਸ ਨੂੰ ਜੁਲਾਈ 2016 ਤਕ ਬਾਜ਼ਾਰ ''ਚ ਉਪਲੱਬਧ ਕਰ ਦਿੱਤਾ ਜਾਵੇਗਾ।


Related News