ਲੰਬੇ ਬੈਟਰੀ ਬੈਕਅਪ ਨਾਲ ਲਾਂਚ ਕੀਤਾ INTEX ਨੇ ਕਲਾਊਡ ਬਰੀਜ਼ ਸਮਾਰਫੋਨ

Saturday, Mar 05, 2016 - 07:15 PM (IST)

 ਲੰਬੇ ਬੈਟਰੀ ਬੈਕਅਪ ਨਾਲ ਲਾਂਚ ਕੀਤਾ INTEX ਨੇ ਕਲਾਊਡ ਬਰੀਜ਼ ਸਮਾਰਫੋਨ

ਜਲੰਧਰ: ਭਾਰਤੀ ਮੋਬਾਇਲ ਕੰਪਨੀ ਇੰਟੇਕਸ ਨੇ ਵੀਰਵਾਰ ਨੂੰ ਨਵਾਂ ਸਸਤਾ ਸਮਾਰਟਫੋਨ ਕਲਾਉਡ ਬਰੀਜ਼ ਲਾਂਚ ਕਰ ਦਿੱਤਾ। ਇਸ ਹੈਂਡਸੈੱਟ ਦੀ ਕੀਮਤ 3,999 ਰੁਪਏ ਹੈ। ਫੋਨ ਨੂੰ ਕੰਪਨੀ ਦੀ ਵੈੱਬਸਾਈਟ ''ਤੇ ਲਿਸਟ ਕੀਤਾ ਗਿਆ ਹੈ ਅਤੇ ਇਹ ਸਨੈਪਡੀਲ ''ਤੇ ਵਿਕਰੀ ਲਈ ਪਹਿਲਾਂ ਹੀ ਮੌਜੂਦ ਹੈ। ਇੰਟੈਕਸ ਕਲਾਉਡ ਬਰੀਜ਼ ਸਮਾਰਟਫੋਨ ਐਂਡ੍ਰਾਇਡ 4.4 ਕਿੱਟਕੈਟ ਆਪ੍ਰੇਟਿੰਗ ਸਿਸਟਮ ''ਤੇ ਚੱਲਣ ਵਾਲਾ ਡਿਊਲ ਸਿਮ ਸਮਾਰਟਫੋਨ ਹੈ। ਹੈਂਡਸੈਟ ''ਚ 1.2GHz ''ਤੇ ਚੱਲਣ ਵਾਲਾ ਮੀਡੀਆਟੈੱਕ ਪ੍ਰੋਸੈਸਰ ਹੈ ਫੋਨ ''ਚ 1 ਜੀ.ਬੀ ਰੈਮ ਮੈਮਰੀ ਹੈ। ਇਸ ਫੋਨ ''ਚ 5 ਇੰਚ ਦੀ ਡਿਸਪਲੇ ਹੈ ਜਿਸ ਦਾ ਰੈਜੋਲਿਊਸ਼ਨ 480x854 ਪਿਕਸਲ ਹੈ। ਸਕ੍ਰੀਨ ''ਤੇ ਪ੍ਰੋਟੈਕਸ਼ਨ ਲਈ ਗੋਰਿਲਾ ਗਲਾਸ ਦੀ ਕੋਟਿੰਗ ਹੈ।

ਦੂੱਜੇ ਫੀਚਰਸ ਦੀ ਗੱਲ ਕਰੀਏ ਤਾਂ ਇੰਟੈਕਸ ਕਲਾਉਡ ਬਰੀਜ਼ ਸਮਾਰਟਫੋਨ ''ਚ ਐੱਲ. ਈ. ਡੀ ਫਲੈਸ਼  ਦੇ ਨਾਲ 5 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ।  ਫੋਨ ''ਚ 2 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਹੈ। ਇਨ-ਬਿਲਟ ਸਟੋਰੇਜ਼ 8 ਜੀ.ਬੀ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਨਾਲ 32 ਜੀ.ਬੀ ਤੱਕ ਐਕਸਟੇਂਡ ਕਰ ਸਕਦੇ ਹਨ।  ਫੋਨ ''ਚ ਬਲੂਟੁੱਥ, ਵਾਈ-ਫਾਈ, ਜੀ. ਪੀ. ਐੱਸ/ਏ- ਜੀ. ਪੀ. ਐੱਸ, 3ਜੀ,  ਐੱਫ. ਐੱਮ ਰੇਡੀਓ ਅਤੇ ਮਾਇਕ੍ਰੋ- ਯੂ. ਐੱਸ. ਬੀ ਜਿਹੈ ਕਨੈੱਕਟੀਵਿਟੀ ਫੀਚਰ ਦਿਤੇ ਗਏ ਹਨ।

ਇਸ ਸਮਾਰਟਫੋਨ ''ਚ ਗਰੈਵਿਟੀ, ਲਾਈਟ ਅਤੇ ਪ੍ਰਾਕਸੀਮਿਟੀ ਸੈਂਸਰ ਵੀ ਮੌਜੂਦ ਹਨ। ਇਹ ਸਮਾਰਟਫੋਨ ਵਜ਼ਨ ''ਚ ਕਾਫੀ ਹਲਕਾ ਹੈ। ਇਸ ਦਾ ਵਜ਼ਨ ਸਿਰਫ 153 ਗ੍ਰਾਮ ਹੈ। ਇੰਟੈਕਸ ਦੇ ਇਸ ਸਮਾਰਟਫੋਨ ''ਚ 2300mAh ਦੀ ਲੀ- ਪੋ ਬੈਟਰੀ ਹੈ ਜੋ 4-6 ਘੰਟੇ ਟਾੱਕਟਾਇਮ ਅਤੇ 20 ਦਿਨ ਤੱਕ ਦਾ ਸਟੈਂਡ-ਬਾਏ ਟਾਇਮ ਦੇਣ''ਚ ਸਮਰੱਥ ਹੈ। ਫੋਨ ਸਿਰਫ ਬਲੈਕ ਕਲਰ ''ਚ ਹੀ ਉਪਲੱਬਧ ਹੈ।


Related News