5.5 ਇੰਚ HD ਡਿਸਪਲੇ ਨਾਲ ਲਾਂਚ ਹੋਇਆ ਕਲਾਊਡ Q11 4G ਸਮਾਰਟਫੋਨ

Wednesday, Jan 25, 2017 - 03:29 PM (IST)

5.5 ਇੰਚ HD ਡਿਸਪਲੇ ਨਾਲ ਲਾਂਚ ਹੋਇਆ ਕਲਾਊਡ Q11 4G ਸਮਾਰਟਫੋਨ
ਜਲੰਧਰ- ਭਾਰਤ ਦੀ ਇਲੈਕਟ੍ਰਾਨਿਕ ਕੰਪਨੀ ਇੰਟੇਕਸ ਨੇ ਕਲਾਊਡ ਸੀਰੀਜ਼ ''ਚ ਆਪਣਾ ਨਵਾਂ ਸਮਾਰਟਫੋਨ ਕਲਾਊਡ Q11 4G ਨੂੰ ਲਾਂਚ ਕਰ ਦਿੱਤੀ ਹੈ। ਈ-ਕਾਮਰਸ ਸਾਈਟ ਐਮਾਜ਼ਾਨ ''ਤੇ ਬਿਕਰੀ ਲਈ ਉਪਲੱਬਧ ਇਸ ਸਮਾਰਟਫੋਨ ਦੀ ਕੀਮਤ 6,190 ਰੁਪਏ ਹੈ। ਇੰਟੇਕਸ ਦਾ ਇਹ ਸਮਾਰਟਫੋਨ ਸ਼ੈਮਪੇਨ ਕਲਰ ''ਚ ਉਪਲੱਬਧ ਹੈ।

ਇੰਟੇਕਸ ਕਲਾਊਡ Q11 4G ਦੇ ਫੀਚਰਸ ਦੀ ਗੱਲ ਕੀਤੀ ਜੀਵੇ ਤਾਂ ਇਸ ਸਮਾਰਟਫੋਨ ''ਚ 5.5 ਇੰਚ ਦੀ ਐੱਚ. ਡੀ. ਡਿਸਪਲੇ 1.2GHz ਕਵਾਡ-ਕੋਰ (Mt6737V/W) ਪ੍ਰੋਸੈਸਰ ਦਿੱਤਾ ਗਿਆ ਹੈ। ਐਂਡਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ ''ਤੇ ਕੰਮ ਕਰਨ ਵਾਲੇ ਇਸ ਸਮਾਰਟਫੋਨ ''ਚ 1GB  ਰੈਮ ਅਤੇ 8GB ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਨੂੰ ਤੁਸੀਂ ਮਾਈਕ੍ਰੋ ਐੱਸ. ਡੀ. ਕਾਰਡ ਦੀ ਸਹਾਇਤਾ ਨਾਲ 32GB  ਤੱਕ ਵਧਾ ਸਕਦੇ ਹਨ। ਫੋਟੋਗ੍ਰਾਫੀ ਲਈ ਇਸ ਸਮਾਰਟਫੋਨ ''ਚ ਡਿਊਲ ਐੱਲ. ਈ. ਡੀ. ਫਲੈਸ਼ ਨਾਲ 8MP ਰਿਅਰ ਕੈਮਰਾ ਅਤੇ ਸਿੰਗਲ ਐੱਲ. ਈ. ਡੀ. ਫਲੈਸ਼ ਨਾਲ 5MP ਸੈਲਫੀ ਕੈਮਰਾ ਦਿੱਤਾ ਗਿਆ ਹੈ। ਪਾਵਰ ਲਈ ਇਸ ਸਮਾਰਟਫੋਨ ਲੀ-ਆਇਨ ''ਚ 2800mAh ਬੈਟਰੀ ਦਿੱਤੀ ਗਈ ਹੈ। 


Related News