Instagram ''ਚ ਆਇਆ ਇਕ ਹੋਰ ਨਵਾਂ ਫੀਚਰ, ਸ਼ੇਅਰ ਕਰ ਸਕੋਗੇ ਵੀਡੀਓ ਸਟੇਟਸ

Friday, Dec 15, 2023 - 06:12 PM (IST)

Instagram ''ਚ ਆਇਆ ਇਕ ਹੋਰ ਨਵਾਂ ਫੀਚਰ, ਸ਼ੇਅਰ ਕਰ ਸਕੋਗੇ ਵੀਡੀਓ ਸਟੇਟਸ

ਗੈਜੇਟ ਡੈਸਕ- ਮੈਟਾ ਦੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਇਕ ਨਵਾਂ ਫੀਚਰ ਆ ਗਿਆ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਇੰਸਟਗ੍ਰਾਮ ਯੂਜ਼ਰਜ਼ ਵੀਡੀਓ ਸਟੇਟਸ ਸ਼ੇਅਰ ਕਰ ਸਕਣਗੇ। ਇਹ ਵੀਡੀਓ ਸਟੇਟਸ 2 ਸਕਿੰਟਾਂ ਦਾ ਹੋਵੇਗਾ। 

ਇਹ ਨਵਾਂ ਵੀਡੀਓ ਫੀਚਰ ਕੰਪਨੀ ਦੇ ਪਹਿਲਾਂ ਤੋਂ ਮੌਜੂਦ ਸਟੋਰੀਜ਼ ਫੀਚਰ ਤੋਂ ਵੱਖ ਹੋਵੇਗਾ। ਸਟੋਰੀਜ਼ ਅਤੇ ਸਟੇਟਸ ਦੋਵਾਂ 'ਚ ਵੱਡਾ ਫਰਕ ਇਹ ਹੋਵੇਗਾ ਕਿ ਸਟੋਰੀਜ਼ 'ਚ ਤੁਸੀਂ ਪਹਿਲਾਂ ਤੋਂ ਰਿਕਾਰਡਿਡ ਵੀਡੀਓ ਵੀ ਸ਼ੇਅਰ ਕਰ ਸਕਦੇ ਹੋ ਪਰ ਸਟੇਟਸ 'ਚ ਸਿਰਫ 2 ਸਕਿੰਟਾਂ ਦੀ ਵੀਡੀਓ ਸ਼ੇਅਰ ਹੋਵੇਗੀ ਅਤੇ ਉਹ ਵੀ ਇੰਸਟਾਗ੍ਰਾਮ ਐਪ ਰਾਹੀਂ ਹੀ ਰਿਕਾਰਡ ਕੀਤੀ ਹੋਈ ਹੋਵੇਗੀ ਜਿਸਨੂੰ ਰੀਅਲ ਟਾਈਮ 'ਚ ਰਿਕਾਰਡ ਕਰਨਾ ਹੋਵੇਗਾ। 

ਇਸਤੋਂ ਇਲਾਵਾ ਸਟੇਟਸ ਅਪਲੋਡ ਕਰਨ ਲਈ ਸਿਰਫ ਫਰੰਟ ਕੈਮਰੇ ਦਾ ਹੀ ਇਸਤੇਮਾਲ ਹੋਵੇਗਾ। ਰੀਅਰ ਕੈਮਰੇ ਦੀ ਵੀਡੀਓ ਨੂੰ ਇੰਸਟਾਗ੍ਰਾਮ ਸਟੇਟਸ 'ਤੇ ਅਪਲੋਡ ਨਹੀਂ ਕੀਤਾ ਜਾ ਸਕੇਗਾ। ਵਟਸਐਪ ਸਟੇਟਸ ਦੀ ਤਰ੍ਹਾਂ ਇੰਸਟਾਗ੍ਰਾਮ ਸਟੇਟਸ ਵੀ 24 ਘੰਟਿਆਂ ਬਾਅਦ ਗਾਇਬ ਹੋ ਜਾਣਗੇ। 

ਇਹ ਵੀ ਪੜ੍ਹੋ- ਆਨਲਾਈਨ ਖ਼ਰੀਦੇ 20 ਹਜ਼ਾਰ ਰੁਪਏ ਦੇ ਹੈੱਡਫੋਨ, ਬਾਕਸ ਖੋਲ੍ਹਦੇ ਹੀ ਉੱਡੇ ਹੋਸ਼

ਇੰਝ ਕਰੋ ਇੰਸਟਾਗ੍ਰਾਮ ਦੇ ਵੀਡੀਓ ਸਟੇਟਸ ਫੀਚਰ ਦਾ ਇਸਤੇਮਾਲ

- ਇੰਸਟਾਗ੍ਰਾਮ ਐਪ ਓਪਨ ਕਰੋ ਅਤੇ ਇਨਬਾਕਸ 'ਚ ਜਾਓ

- ਕੈਮਰਾ ਬਟਨ 'ਤੇ ਕਲਿੱਕ ਕਰੋ

- 2 ਸਕਿੰਟਾਂ ਦੀ ਵੀਡੀਓ ਫਰੰਟ ਕੈਮਰੇ ਨਾਲ ਰਿਕਾਰਡ ਕਰੋ

- ਹੁਣ ਇਸਨੂੰ ਪੋਸਟ ਕਰ ਦਿਓ।

ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਟੈਕਸਟ, ਆਡੀਓ ਅਤੇ ਸਟੀਕਰਜ਼ ਨੂੰ ਵੀ ਸਟੇਟਸ 'ਚ ਸ਼ੇਅਰ ਕਰਨ ਦਾ ਆਪਸ਼ਨ ਮਿਲੇਗਾ। ਸਟੇਟਸ 'ਤੇ ਰਿਪਲਾਈ ਦਾ ਵੀ ਆਪਸ਼ਨ ਮਿਲੇਗਾ। 

ਇਹ ਵੀ ਪੜ੍ਹੋ- OnePlus ਦੇ ਸਮਾਰਟਫੋਨ ਘੱਟ ਕੀਮਤ 'ਚ ਖ਼ਰੀਦਣ ਦਾ ਸ਼ਾਨਦਾਰ ਮੌਕਾ, ਟੈਬਲੇਟ 'ਤੇ ਵੀ ਮਿਲ ਰਹੀ ਭਾਰੀ ਛੋਟ


author

Rakesh

Content Editor

Related News