Instagram: AR ਫਿਲਟਰਜ਼ ਨਾਲ ਭਾਰਤ ’ਚ ਆਇਆ ਨਵਾਂ ਸਟੋਰੀਜ਼ ਡਿਜ਼ਾਈਨ

Monday, Jun 03, 2019 - 10:30 AM (IST)

Instagram: AR ਫਿਲਟਰਜ਼ ਨਾਲ ਭਾਰਤ ’ਚ ਆਇਆ ਨਵਾਂ ਸਟੋਰੀਜ਼ ਡਿਜ਼ਾਈਨ

ਗੈਜੇਟ ਡੈਸਕ– ਫੇਸਬੁੱਕ ਦੀ ਮਲਕੀਅਤ ਵਾਲੀ ਫੋਟੋ-ਮੈਸੇਜਿੰਗ ਐਪ ਇੰਸਟਾਗ੍ਰਾਮ ਨੇ ਭਾਰਤ ’ਚ ਆਪਣੇ ਸਟੋਰੀਜ਼ ਆਪਸ਼ਨ ਨੂੰ ਇਕ ਨਵੇਂ ਡਿਜ਼ਾਈਨ ’ਚ ਲਾਂਚ ਕਰ ਦਿੱਤਾ ਹੈ। ਇਸੇ ਹਫਤੇ ਨਜ਼ਰ ਆਏ ਸੈਮੀ-ਸਰਕੁਲਰ ਸਿਲੈਕਟਰ ਵੀਲ ਡਿਜ਼ਾਈਨ ਨੇ ਸਕਰੀਨ ਦੇ ਸੈਂਟਰ ’ਤੇ ਨਜ਼ਰ ਆਉਣ ਵਾਲੇ ਫਲੈਸ਼ ਆਪਸ਼ਨ ਦੇ ਨਾਲ ਪਿਛਲੇ 8 ਕੈਮਰਾ ਆਪਸ਼ਨ ਨੂੰ ਤਿੰਨ- ਲਾਈਵ, ਕੈਮਰਾ ਅਤੇ ਕ੍ਰਿਏਟ ਆਪਸ਼ਨ ’ਚ ਬਦਲ ਦਿੱਤਾ ਹੈ। 

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਲਾਈਵ ਫੀਚਰ ਦੀ, ਜੋ ਸੈਮੀ-ਸਰਕੁਲਰ ਫਾਰਮੇਟ ’ਚ ਆਗਮੈਂਟਿਡ ਰਿਐਲਿਟੀ (ਏ.ਆਰ.) ਫਿਲਟਰਜ਼ ਨੂੰ ਅਰੇਂਜ ਕਰਦਾ ਹੈ। ਇਸ ਦੇ ਖੱਬੇ ਪਾਸੇ ਕੈਮਰਾ ਆਪਸ਼ਨ ’ਚ ਹੈਂਡਸ-ਫ੍ਰੀ, ਫਾਰਵਰਡ, ਸੁਪਰ-ਜ਼ੂਮ ਅਤੇ ਬੂਮਰੈਂਗ ਆਪਸ਼ਨ ਦਿੱਤੇ ਗਏ ਹਨ, ਨਾਲ ਹੀ ਇਸ ਦੇ ਸੱਜੇ ਪਾਸੇ ਏ.ਆਰ. ਫਿਲਟਰ ਵੀ ਮੌਜੂਦ ਹੈ। ਉਥੇ ਹੀ ਕ੍ਰਿਏਟ ਆਪਸ਼ਨ ’ਚ ਟੈਪ-ਟੂ-ਟਾਈਪ, ਆਸਕ ਮੀ ਅ ਕਵੈਸਚਨ, ਪੋਲਸ ਅਤੇ ਕਾਊਂਟਡਾਊਨ ਸਮੇਤ ਕਈ ਆਪਸ਼ਨ ਸ਼ਾਮਲ ਹਨ। ਰਿਵਰਸ ਇੰਜੀਨੀਅਰ ਜੈਨ ਮਾਨਚੁਨ ਵੋਂਗ ਨੇ ਸਭ ਤੋਂ ਪਹਿਲਾਂ ਮਾਰਚ ’ਚ ਇਹ ਡਿਜ਼ਾਈਨ ਤਿਆਰ ਕੀਤਾ ਸੀ। 

ਵੋਂਗ ਨੇ ਟਵੀਟ ਕੀਤਾ, ‘ਇੰਸਟਾਗ੍ਰਾਮ ਨਵੀਂ ‘ਸਟੋਰੀਜ਼’ ਯੂਜ਼ਰ-ਇੰਟਰਫੇਸ ’ਤੇ ਕੰਮ ਕਰ ਰਿਹਾ ਹੈ, ਜੋ ਡੀ.ਐੱਸ.ਐੱਲ.ਆਰ. ’ਚ ਮਕੈਨੀਕਲ ਸਰਕੁਲਰ ਮੋਡ ਸਵਿੱਚਰ ’ਤੇ ਆਧਾਰਤ ਹੈ।’


Related News