ਦੁਨੀਆ ਭਰ ’ਚ ਠੱਪ ਰਿਹਾ ਇੰਸਟਾਗ੍ਰਾਮ ਤੇ ਫੇਸਬੁੱਕ, ਲੋਕਾਂ ਨੂੰ ਲਾਗ ਇਨ ਕਰਨ ’ਚ ਹੋਈ ਪ੍ਰੇਸ਼ਾਨੀ

Friday, Sep 18, 2020 - 02:13 AM (IST)

ਦੁਨੀਆ ਭਰ ’ਚ ਠੱਪ ਰਿਹਾ ਇੰਸਟਾਗ੍ਰਾਮ ਤੇ ਫੇਸਬੁੱਕ, ਲੋਕਾਂ ਨੂੰ ਲਾਗ ਇਨ ਕਰਨ ’ਚ ਹੋਈ ਪ੍ਰੇਸ਼ਾਨੀ

ਗੈਜੇਟ ਡੈਸਕ—ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਇੰਸਟਾਗ੍ਰਾਮ ’ਤੇ ਵੀਰਵਾਰ ਨੂੰ ਲੋਕਾਂ ਨੂੰ ਲਾਗਇਨ ਕਰਨ ’ਚ ਪ੍ਰੇਸ਼ਾਨੀ ਹੋਈ। ਜਿਸ ’ਚ ਲੋਕਾਂ ਨੂੰ ਫੋਟੋ ਵੀਡੀਓ ਅਤੇ ਨਿਊਜ਼ ਫੀਡ ਲੋਡ ਕਰਨ ’ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉੱਥੇ ਭਾਰਤ ਸਮੇਤ ਦੁਨੀਆ ਭਰ ਦੇ ਯੂਜ਼ਰਸ ਨੂੰ ਐਂਡ੍ਰਾਇਡ ਅਤੇ ਆਈ.ਓ.ਐੱਸ. ’ਤੇ ਇੰਸਟਾਗ੍ਰਾਮ ਅਤੇ ਫੇਸਬੁੱਕ ਦੋਵਾਂ ਦੀ ਵਰਤੋਂ ਕਰਨ ’ਚ ਪ੍ਰੇਸ਼ਾਨੀ ਹੋਈ। ਉਹ ਇਨ੍ਹਾਂ ਪਲੇਟਫਾਮਰਸ ’ਤੇ ਰਿਫ੍ਰੇਸ਼ ਨਹੀਂ ਕਰ ਪਾ ਰਹੇ ਸਨ। ਨਾਲ ਹੀ ਨਾ ਤਾਂ ਮੈਸੇਜ ਪਾ ਰਹੇ ਸਨ ਅਤੇ ਨਾ ਹੀ ਫੋਟੋ ਸਾਂਝੀ ਕਰ ਪਾ ਰਹੇ ਸਨ।

ਕਈ ਯੂਜ਼ਰਸ ਨੇ ਟਵਿੱਟਰ ’ਤੇ ਮਾਈ¬ਕ੍ਰੋਬਲਾਗਿੰਗ ਸਾਈਟਾਂ ਦੀ ਦਿੱਕਤ ਦੇ ਬਾਰੇ ’ਚ ਲਿਖਿਆ ਨਾਲ ਹੀ ਹੈਸ਼ਟੈਗ #instagramdown ਅਤੇ #facebookdown ਦੀ ਵਰਤੋਂ ਕਰਦੇ ਹੋਏ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਠੱਪ ਹੋਣ ਜਾਣ ਕਾਰਣ ਆਪਣੀਆਂ ਸਮੱਸਿਆਵਾਂ ਦੇ ਬਾਰੇ ’ਚ ਲਿਖਿਆ।

ਉੱਥੇ, ਟਵਿੱਟਰ ’ਤੇ ਕਈ ਯੂਜ਼ਰਸ ਆਪਣੀ ਇਤਾਰਜ਼ ਦਰਜ ਕਰਵਾ ਰਹੇ ਸਨ ਕਿ ਉਨ੍ਹਾਂ ਨੂੰ ਫੇਸਬੁੱਕ ਅਪਲੋਡ ਕਰਨ ’ਚ ਦੇਰੀ ਹੋ ਰਹੀ ਹੈ ਅਤੇ ਕਈ ਯੂਜ਼ਰਸ ਨੂੰ ਏਰਰ ਆਉਣ ਦੀ ਗੱਲ ਵੀ ਕਰ ਰਹੇ ਸਨ। ਕੁਝ ਇੰਸਟਾਗ੍ਰਾਮ ਦੇ ਯੂਜ਼ਰਸ ਨੇ ਲਿਖਿਆ ਕਿ ਨਿਊ ਫੀਡ ਨੂੰ ਰਿਫ੍ਰੇਸ਼ ਕਰਨ ’ਚ ਬਹੁਤ ਦੇਰ ਤੱਕ ਕੁਝ ਨਹੀਂ ਆ ਰਿਹਾ ਹੈ।


author

Karan Kumar

Content Editor

Related News