ਮੋਟਰਸਾਈਕਲ ਦੀ ਮੂਵਮੈਂਟਸ ਨੂੰ ਧਿਆਨ ''ਚ ਰੱਖ ਕੇ ਬਣਾਈ ਗਈ ਵਾਚ

Sunday, Jan 10, 2016 - 07:23 PM (IST)

ਮੋਟਰਸਾਈਕਲ ਦੀ ਮੂਵਮੈਂਟਸ ਨੂੰ ਧਿਆਨ ''ਚ ਰੱਖ ਕੇ ਬਣਾਈ ਗਈ ਵਾਚ

ਜਲੰਧਰ- ਅੱਜ ਤੱਕ ਤੁਸੀਂ ਕਈ ਤਰ੍ਹਾਂ ਦੀਆਂ ਘੜੀਆਂ ਦੇਖੀਆਂ ਹੋਣਗੀਆਂ ਜੋ ਵੱਖ-ਵੱਖ ਡਿਜ਼ਾਇਨ ਨਾਲ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ । ਪਰ ਹੁਣ CES ਦੌਰਾਨ ਸਵਿਸ ਵਾਚ ਮੇਕਰ  Azimuth ਨੇ ਇਕ ਵੱਖਰੀ ਤਰ੍ਹਾਂ ਦੀ ਵਾਚ ਨੂੰ ਸ਼ੋਅ ਕੀਤਾ ਹੈ ਜੋ ਮੋਟਰਸਾਈਕਲ ਦੀ ਬਣਤਰ ਨੂੰ ਧਿਆਨ ''ਚ ਰੱਖ ਕੇ ਬਣਾਈ ਗਈ ਹੈ । 

ਇਸ ਵਾਚ ਦੀ ਖਾਸ ਗੱਲ ਇਹ ਹੈ ਕਿ ਇਸ ''ਚ ਇਕ ਚੈਨ ਨੂੰ ਦੋ ਛੋਟੇ ਇੰਜਨ ਪਾਰਟਸ ਦੇ ਉੱਪਰ ਲਪੇਟਿਆ ਗਿਆ ਹੈ ਜੋ ਇਕੋ ਜਿਹੇ ਕ੍ਰਮ ''ਚ ਕੰਮ ਕਰਦੇ ਹਨ ।  ਇਸ ''ਚ 0 ਤੋਂ 23 ਨੰਬਰ ਦਿੱਤੇ ਗਏ ਹਨ ਜੋ ਘੰਟੇ ਨੂੰ ਦਿਖਾਂਉਂਦੇ ਹਨ ਅਤੇ ਇਸ ਨਾਲ ਇਕ ਸਪਿਨਿੰਗ ਹੈਂਡ ਮਿੰਟਾਂ ਨੂੰ ਦਰਸਾਉਂਦਾ ਹੈ । ਇਸ ਦਾ ਅਲੌਕਿਕ ਰਾਈਡਰ ਕਲੈਵਰ ਡਿਜ਼ਾਇਨ ਦੇਖਣ ''ਚ ਇਕ ਮਕੈਨਿਕਲ ਡਿਵਾਈਸ ਦੀ ਲੁਕ ਦਿੰਦਾ ਹੈ ।


Related News