ਲੀਕ ਹੋਈ Moto E4 Plus ਸਮਾਰਟਫੋਨ ਨਾਲ ਜੁੜੀ ਜਾਣਕਾਰੀ

Wednesday, May 17, 2017 - 12:43 PM (IST)

ਜਲੰਧਰ- ਅਮਰੀਕੀ ਸਮਾਰਟਫੋਨ ਨਿਰਮਾਤਾ ਕੰਪਨੀ ਮੋਟੋਰੋਲਾ ਨੇ ਹੁਣ ਕੱਲ ਹੀ ਆਪਣੇ ਦੋ ਨਵੇਂ ਸਮਾਰਟਫੋਨਜ਼, ਮੋਟੋ ਸੀ ਅਤੇ ਮੋਟੋ ਸੀ ਪਲੱਸ ਨੂੰ ਲਾਂਚ ਕੀਤਾ ਹੈ। ਇਹ ਕੰਪਨੀ ਵੱਲੋਂ ਇਸ ਸਾਲ ਸਸਤੇ ਸਮਾਰਟਫੋਨਜ਼ ਕਹੇ ਜਾ ਸਕਦੇ ਹਨ ਅਤੇ ਹੁਣ ਕੰਪਨੀ ਵੱਲੋਂ ਆਉਣ ਵਾਲੇ ਸਮੇਂ ''ਚ ਮੋਟੋ 5 ਸੀਰੀਜ਼ ''ਚ ਕੁਝ ਨਵੇਂ ਮੈਂਬਰ ਜੋੜਨ ਨੂੰ ਲੈ ਕੇ ਕੰਪਨੀ ਕਾਫੀ ਉਤਸ਼ਾਹਿਤ ਹੈ। ਆਉਣ ਵਾਲੇ ਸਮੇਂ ''ਚ ਕੰਪਨੀ ਮੋਟੋ E4 ਪਲੱਸ ਸਮਾਰਟਫੋਨਜ਼ ਨੂੰ ਪੇਸ਼ ਕਰ ਸਕਦੀ ਹੈ। ਮੋਟੋ ਨੇ E3 ਕੰਪਨੀ ਵੱਲੋਂ ਪਿਛਲੇਸਾਲ ਪੇਸ਼ ਕੀਤਾ ਸੀ। ਇਸ ਤੋਂ ਇਲਾਵਾ ਮੋਟੋ E4 ਸੀਰੀਜ਼ ਦੇ ਸਮਾਰਟਫੋਨਜ਼ ਨੂੰ ਕੀਮਤ ਅਤੇ ਫੀਚਰਸ ਦੇ ਮਾਮਲੇ ''ਚ ਮੋਟੋ ਸੀ ਸੀਰੀਜ਼ ਅਤੇ ਮੋਟੋ ਜੀ ਸੀਰੀਜ਼ ਦੇ ਵਿਚਕਾਰ ''ਚ ਆਉਣ ਵਾਲਾ ਕਿਹਾ ਜਾਂਦਾ ਹੈ। ਹੁਣ ਮੋਟੋ E4 ਪਲੱਸ ਨੂੰ ਲੈ ਕੇ ਕੁਝ ਨਵੀਂ ਜਾਣਕਾਰੀ ਇੰਟਰਨੈੱਟ ''ਤੇ ਨਜ਼ਰ ਆਈ ਹੈ।
ਫੀਚਰਸ ਦੀ ਗੱਲ ਕਰੀਏ ਤਾਂ ਇਸ ਫੋਨ ''ਚ 5.5 ਇੰਚ ਦੀ 720p IPS LCD ਟੱਚਸਕਰੀਨ ਡਿਸਪਲੇ ਨਾਲ ਆਵੇਗਾ। ਨਾਲ ਹੀ ਇਸ ''ਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੋ ਸਕਦਾ ਹੈ। ਫੋਨ ''ਚ ਇਕ ਮੀਡੀਆਟੇਕ ਦਾ MT6737M ਪ੍ਰੋਸੈਸਰ ਮਿਲੇਗਾ, ਜੋ ਇਕ 1.3GHz ਦਾ ਕਵਾਡ-ਕੋਰ ਪ੍ਰੋਸੈਸਰ ਹੈ। ਇਸ ਫੋਨ ''ਚ 2 ਜੀ. ਬੀ. ਰੈਮ , 3 ਜੀ. ਬੀ. ਰੈਮ ਅਤੇ 16 ਜੀ. ਬੀ. ਦੀ ਇੰਟਰਨਲ ਸਟੋਰੇਜ ਮਿਲੇਗੀ, ਜਿਸ ਨੂੰ ਤੁਸੀਂ ਮਾਈਕ੍ਰੋ ਐੱਸ. ਡੀ. ਕਾਰਡ ਦੀ ਸਹਾਇਤਾ ਤੋਂ ਵਧਾ ਵੀ ਸਕਦੇ ਹੋ।
ਫੋਨ ਦੇ ਕਨੈਕਟੀਵਿਟੀ ਆਪਸ਼ਨ ਦੀ ਗੱਲ ਕਰੀਏ ਤਾਂ ਇਹ 4G LTE, ਬਲੂਟੁਥ 4.2, NFC, ਵਾਈ-ਫਾਈ (n), ਅਤੇ GPS ਨਾਲ ਲੈਸ ਹੈ। ਇਸ ਤੋਂ ਇਲਾਵਾ ਇਸ ''ਚ ਤੁਹਾਨੂੰ ਇਕ 5000mAh ਸਮਰੱਥ ਦੀ ਇਕ ਵੱਡੀ ਬੈਟਰੀ ਮਿਲ ਰਹੀ ਹੈ। ਇਹ ਸਮਾਰਟਫੋਨ ਐਂਡਰਾਇਡ 7.1.1 ਨੂਗਟ ''ਤੇ ਕੰਮ ਕਰਦਾ ਹੈ ਅਤੇ ਯੂਰਪ ''ਚ ਇਸ ਦੀ ਕੀਮਤ ਲਗਭਗ 190 ਯੂਰੋ ਦੇ ਕਰੀਬ ਹੋ ਸਕਦੀ ਹੈ।
 

 


Related News